📝 ਅੱਜ ਦੀਆਂ ਸੁਰਖੀਆਂ…..
ਮਿਤੀ : 22 ਅਗਸਤ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਪਹਿਲਵਾਨ ਯੋਗੇਸ਼ਵਰ ਦੱਤ ਰਿਓ ਓਲੰਪਿਕ ਚੋਂ ਹੋਏ ਬਾਹਰ – ਮੰਗੋਲੀਆ ਦੇ ਪਹਿਲਵਾਨ ਨੇ ਕੁਆਲੀਫਾਈ ਮੈਚ ‘ਚ ਹਰਾਇਆ।
▶ ਰਿਓ ਓਲੰਪਿਕ ਦਾ ਭਾਰਤੀ ਸਫਰ ਖਤਮ – 118 ਖਿਡਾਰੀਆਂ ਵਿਚੋਂ 116 ਰਹੇ ਅਸਫਲ।
▶ ਦੇਸ਼ ਦੀਆਂ ਦੋ ਬੇਟੀਆਂ ਪੀ.ਵੀ ਸਿੰਧੂ ਨੇ ਚਾਂਦੀ ਅਤੇ ਸਾਕਸ਼ੀ ਮਲਿਕ ਨੇ ਕਾਂਸੀ ਦਾ ਤਗਮਾ ਜਿੱਤ ਕੇ ਰੱਖੀ ਭਾਰਤ ਦੀ ਲਾਜ਼।
▶ ਆਗਰਾ – ਬਸਪਾ ਸੁਪਰੀਮੋ ਮਾਇਆਵਤੀ ਨੇ ਮੋਦੀ ਦੇ ਅੱਛੇ ਦਿਨਾਂ ਦੇ ਦਾਅਵਿਆਂ ਨੂੰ ਖੋਖਲੇ ਦੱਸਿਆ।
▶ ਅੰਮ੍ਰਿਤਸਰ ਪੁੱਜੇ ਕੇਂਦਰੀ ਵਿਤ ਮੰਤਰੀ ਅਰੁਣ ਜੇਤਲੀ ਨੇ ਜੱਲਿਆਵਾਲਾ ਬਾਗ ਤੋਂ ਭਾਜਪਾ ਦੀ ਤਿਰੰਗਾ ਯਾਤਰਾ ਨੂੰ ਕੀਤਾ ਰਵਾਨਾ।
▶ ਜੰਮੂ ਕਸ਼ਮੀਰ ਪੁੱਜੇ ਅਰੁਣ ਜੇਤਲੀ ਦਾ ਬਿਆਨ -ਪੱਥਰਬਾਜ਼ੀ ਕਰਨ ਵਾਲੇ ਕਦੇ ਅੰਦੋਲਨਕਾਰੀ ਨਹੀਂ ਹੋ ਸਕਦੇ, ਵੱਖਵਾਦੀਆਂ ਨਾਲ ਸਮਝੋਤਾ ਨਹੀਂ ਕੀਤਾ ਜਾਵੇਗਾ।
▶ ਸੀ.ਐਮ ਬਾਦਲ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਸ਼ਤਾਬਦੀ ਸਮਾਗਮ ਦੀਆਂ ਤਿਆਰੀਆਂ ਦਾ ਚੰਡੀਗੜ੍ਹ ਮੀਟਿੰਗ ‘ਚ ਲਿਆ ਜਾਇਜਾ।
▶ 15 ਤੋਂ 30 ਨਵੰਬਰ ਤੱਕ ਪ੍ਰਕਾਸ਼ ਪੁਰਬ ਸਮਾਗਮਾਂ ਸਬੰਧੀ ਕਰਵਾਏ ਜਾਣ ਵਾਲੇ ਰਾਸ਼ਟਰੀ ਸੈਮੀਨਾਰਾਂ ‘ਚ ਪੀ.ਐਮ ਮੋਦੀ ਨੂੰ ਬੁਲਾਇਆ ਜਾਵੇਗਾ – ਮੁੱਖ ਮੰਤਰੀ ਬਾਦਲ।
▶ ਪਟਨਾ ਸਾਹਿਬ ਵਿਖੇ ਬਣ ਰਹੇ ਗੁਰੂ ਗੋਬਿੰਦ ਸਿੰਘ ਭਵਨ ਲਈ ਮੁੱਖ ਮੰਤਰੀ ਬਾਦਲ ਨੇ ਐਲਾਨੇ 10 ਕਰੋੜ।
▶ ਕਿਸਾਨਾਂ ਦੇ ਹਿੱਤਾ ਲਈ ਕਾਂਗਰਸ ਵਲੋਂ ਬਣਾਈ ਗਈ ਕਮੇਟੀ ਦੇ ਪ੍ਰਤਾਪ ਸਿੰਘ ਭਾਜਵਾ ਬਣੇ ਚੇਅਰਮੈਨ।
▶ ਸਾਬਕਾ ਹਜ਼ੂਰੀ ਰਾਗੀ ਬਲਦੇਵ ਸਿੰਘ ਵਡਾਲਾ ਕੀਰਤਨੀ ਜਥੇ ਸਮੇਤ ਚੰਡੀਗੜ੍ਹ ‘ਚ ਗ੍ਰਿਫਤਾਰ – ਮੁੱਖ ਮੰਤਰੀ ਸ੍ਰ. ਬਾਦਲ ਦੀ ਰਿਹਾਇਸ਼ ਸਾਹਮਣੇ ਕਰਨਾ ਚਾਹੁੰਦੇ ਸਨ ਕੀਰਤਨ।
▶ ਗਊ ਰੱਖਿਆ ਦਲ ਦੇ ਆਗੂ ਸਤੀਸ਼ ਕੁਮਾਰ ਇਕ ਦਿਨਾਂ ਰਿਮਾਂਡ ‘ਤੇ – ਜਬਤ ਕੀਤੇ ਗਏ ਹਥਿਆਰ।
▶ ਪੰਜਾਬ ਬ੍ਰਾਹਮਣ ਸਭਾ ਦੇ ਪ੍ਰਧਾਨ ਦੇਵੀ ਦਿਆਲ ਪ੍ਰਾਸ਼ਰ ਆਮ ਆਦਮੀ ਪਾਰਟੀ ‘ਚ ਸ਼ਾਮਿਲ – ਭਗਵੰਤ ਮਾਨ ਨੇ ਕੀਤਾ ਸਵਾਗਤ।
▶ ਪੀ.ਐਮ ਮੋਦੀ ਨੂੰ ਅੱਜ ਦਿੱਲੀ ‘ਚ ਮਿਲਣਗੇ ਜੰਮੂ ਕਸ਼ਮੀਰ ਦੀਆਂ ਵਿਰੋਧੀ ਪਾਰਟੀਆਂ ਦੇ ਆਗੂ।
▶ ਹੈਂਡਬਾਲ ਖਿਡਾਰਨ ਪੂਜਾ ਕੁਮਾਰੀ ਦਾ ਅੰਤਿਮ ਸਸਕਾਰ – ਪੁਲਿਸ ਨੇ ਦੋਸ਼ੀ ਟੀਚਰ ਖਿਲਾਫ ਮਾਮਲਾ ਦਰਜ਼ ਕਰਕੇ ਛਾਪੇਮਾਰੀ ਕੀਤੀ ਸ਼ੁਰੂ।
▶ ਮੋਦੀ ਸਰਕਾਰ 31 ਜਨਵਰੀ ਨੂੰ ਪੇਸ਼ ਕਰ ਸਕਦੀ ਹੈ ਆਮ ਬਜ਼ਟ ?
▶ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਮਨ ਸਿੰਘ ਨੂੰ ਗੋਦੀ ‘ਚ ਚੁੱਕਿਆ ਪੁਲਿਸ ਨੇ – ਬਰਸਾਤ ਕਾਰਨ ਪਾਰ ਕਰਵਾਇਆ ਨਾਲਾ।
▶ ਅੰਮ੍ਰਿਤਸਰ ਸੈਕਟਰ ਦੀ ਸਰਹੱਦੀ ਚੌਕੀ ਊਗਰ ਧਾਰੀਵਾਲ ਨੇੜਿਓਂ ਬੀ.ਐਸ.ਐਫ ਵਲੋਂ 4 ਕਿਲੋਂ ਹੈਰੋਇਨ ਬਰਾਮਦ – ਬਜਾਰੀ ਕੀਮਤ 20 ਕਰੋੜ।
▶ ਹਿਮਾਚਲ ਦੇ ਊਨਾ ਵਿੱਚ ਬਾਬਾ ਬਾਲਕ ਨਾਥ ਦੇ ਦਰਸ਼ਨਾਂ ਨੂੰ ਜਾ ਰਿਹਾ ਟਰੱਕ ਪਲਟਿਆ – ਇਕ ਦੀ ਮੌਤ।
▶ 2017 ਦੀ ਜੰਗ ਜਿੱਤਣ ਲਈ ਅਕਾਲੀ ਦਲ ਨੇ ਬੂਥ ਪੱਧਰੀ ਰਣਨੀਤੀ ਬਣਾਈ।
▶ ਤੁਰਕੀ ਵਿਖੇ ਵਿਆਹ ਸਮਾਗਮ ਦੌਰਾਨ ਆਤਮਘਾਤੀ ਹਮਲਾ – 50 ਮਰੇ, 100 ਜਖਮੀ, 12 ਤੋਂ 14 ਸਾਲ ਦੇ ਦੱਸੇ ਜਾਂਦੇ ਹਨ ਆਤਮਘਾਤੀ ਹਮਲਾਵਰ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media