
ਅੰਮ੍ਰਿਤਸਰ, 19 ਅਗਸਤ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਟੇਬਲ ਟੈਨਿਸ ਐਸੋਸੀਏਸ਼ਨ ਵਲੋਂ ਅਜ ਸਥਾਨਕ ਗੋਲ ਬਾਗ ਵਿਖੇ 3 ਦਿਨੀ ਵਜੀਰ ਸਿੰਘ ਮਦਾਨ ਮੈਮੋਰੀਅਲ ਦੂਸਰਾ ਪੰਜਾਬ ਸਟੇਟ ਓਪਨ ਰੈਕਿੰਗ ਟੇਬਲ ਟੈਨਿਸ ਟੂਰਨਾਮੈਂਟ ਪ੍ਰਧਾਨ ਅਨੂਦੀਪ ਸਿੰਘ ਮਦਾਨ ਦੀ ਅਗਵਾਈ ਵਿਚ ਕਰਵਾਇਆ ਗਿਆ। ਇਸ ਟੂਰਨਾਮੈਂਟ ਦੀ ਸ਼ੁਰੂਆਤ ਮੌਕੇ ਉਦਘਾਟਨ ਐਮ. ਪੀ. ਸ਼ਵੇਤ ਮਲਿਕ ਨੇ ਕੀਤਾ ਜਦਕਿ ਸਮਾਗਮ ਦੀ ਪ੍ਰਧਾਨਗੀ ਅਕਾਲੀ ਦਲ ਵਪਾਰ ਵਿੰਗ ਮਾਝੇ ਦੇ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ ਕੀਤੀ ਜਦਕਿ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਉਪ ਪ੍ਰਧਾਨ ਡਾ. ਹਰਵਿੰਦਰ ਸਿੰਘ ਸੰਧੂ, ਸਕੱਤਰ ਜਨਰਲ ਹਰਪਾਲ ਸਿੰਘ ਵਾਲੀਆ, ਸਰਵਨ ਨਈਅਰ, ਮਾਈਕਲ ਉਪਲ, ਪਵਨੀਤ ਉਪਲ, ਪੰਕਜ ਸ਼ਰਮਾ, ਗਗਨ ਬਾਰੀ, ਵਰੁਣ ਪੁਰੀ ਸ਼ਾਮਿਲ ਹੋਏ। ਇਸ ਟੂਰਨਾਮੈਂਟ ਵਿਚ ਪੰਜਾਬ ਭਰ ਤੋਂ ਵੱਖ ਵੱਖ ਜਿਲਿਆਂ ਤੋਂ ਅਕਾਦਮੀਆਂ ਅਤੇ ਸਕੂਲਾਂ ਦੇ ਬੱਚਿਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ।ਜਲੰਧਰ, ਲੁਧਿਆਣਾ, ਪਟਿਆਲਾ, ਰੋਪੜ, ਮੋਹਾਲੀ, ਖੰਨਾ, ਫਿਰੋਜ਼ਪੁਰ ਤੋਂ ਵੱਡੀ ਗਿਣਤੀ ਵਿਚ ਖਿਡਾਰੀਆਂ ਨੇ ਸ਼ਾਮਿਲ ਹੋ ਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।ਸ਼ਵੇਤ ਮਲਿਕ ਵਲੋਂ ਖੇਡ ਸਟੇਡਿਅਮ ਲਈ ਐਸੋਸੀਏਸ਼ਨ ਨੂੰ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਕਿਹਾ ਕਿ ਬਹੁਤ ਜਲਦੀ ਹੀ ਗੋਲਬਾਗ ਵਿਚ ਸਥਿਤ ਸਟੇਡਿਅਮ ਵਿਚ ਖਿਡਾਰੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।ਉਨਾਂ ਕਿਹਾ ਕਿ ਅੰਮ੍ਰਿਤਸਰ ਦੇ ਇਸ ਸਟੇਡਿਅਮ ਜਿਸ ਵਿਚ ਬਹੁਤ ਸਾਰੇ ਅੰਤਰਰਾਸ਼ਟਰੀ ਖਿਡਾਰੀ ਪੈਦਾ ਹੋਏ ਹਨ ਦੀ ਨੂਹਾਰ ਜਲਦੀ ਹੀ ਬਦਲ ਦਿਤੀ ਜਾਵੇਗੀ। ਉਨਾਂ ਕਿਹਾ ਕਿ ਸਰਕਾਰ ਖਿਡਾਰੀਆਂ ਨੂੰ ਵਿਸ਼ੇਸ਼ ਸਹੂਲਤਾਂ ਦੇਣ ਲਈ ਪੂਰੀ ਤਰਾਂ ਵਚਨਬੱਧ ਹੈ।ਐਸੋਸੀਏਸ਼ਨ ਦੇ ਪ੍ਰਧਾਨ ਅਨੂਦੀਪ ਮਦਾਨ ਅਤੇ ਹੋਰ ਪ੍ਰਬੰਧਕ ਕਮੇਟੀ ਦੇ ਮੈਬਰਾਂ ਵਲੋਂ ਮਲਿਕ, ਮਰਵਾਹਾ ਅਤੇ ਹੋਰ ਪ੍ਰਮੁਖ ਸਖਸ਼ੀਅਤਾਂ ਨੂੰ ਯਾਦਗਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਜਨਰਲ ਸਕੱਤਰ ਮਦਨ ਲਾਲ ਸ਼ਰਮਾ, ਅਸ਼ੋਕ ਕੁਮਾਰ ਕੋਚ, ਰੋਹਿਤ ਮਹਾਜਨ, ਜਨਕ ਰਾਜ ਮੰਟੂ, ਰਵਿੰਦਰ ਮੇਹਰਾ, ਵਿਕਰਮ ਅਦਿਤਿਯਾ, ਕਨਵ ਖੰਨਾ, ਸ਼ਿਵਮ ਸ਼ਰਮਾ, ਮੋਹਿਤ ਕੁੰਦਰਾ, ਸਚਿਨ ਸ਼ਰਮਾ, ਰਾਹੁਲ ਮਲਹੋਤਰਾ, ਰਮਿਤ ਭਾਟੀਆ, ਸੰਨੀ ਮੰਟੂ, ਅਨੁਰਾਗ ਚੋਪੜਾ, ਸਾਹਿਲ ਮਹਾਜਨ, ਸੁਨੀਲ ਦੂਆ, ਰਜਨੀ ਗੁਪਤਾ, ਮਦਾਕਨੀ ਸ਼ਰਮਾ, ਸੋਨੀਆ ਸਾਹਨੀ, ਕਪਿਲ ਕੁੰਦਰਾ, ਟੀ ਆਰ ਸੇਠ, ਹੇਮੰਤ ਧਵਨ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।
Check Also
ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ
ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …
Punjab Post Daily Online Newspaper & Print Media