📝 ਅੱਜ ਦੀਆਂ ਸੁਰਖੀਆਂ…..
ਮਿਤੀ : 23 ਅਗਸਤ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਵੀ.ਪੀ ਬਦਨੌਰ ਨੇ ਪੰਜਾਬ ਦੇ ਰਾਜਪਾਲ ਦਾ ਅਹੁੱਦਾ ਸੰਭਾਲਿਆ – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਆਗੂ ਹੋਏ ਸ਼ਾਮਿਲ।
▶ ਪੁਲਿਸ ਦੇ ਸਾਬਕਾ ਐਸ.ਪੀ ਸਲਵਿੰਦਰ ਸਿੰਘ ਨੂੰ ਹਾਈਕੋਰਟ ਤੋਂ ਮਿਲੀ ਅਗਾਊਂ ਜਮਾਨਤ– ਗ੍ਰਿਫਤਾਰੀ ‘ਤੇ ਲੱਗੀ ਰੋਕ।
▶ ਹਰਿਆਣਾ ਤੇ ਦਿੱਲੀ ‘ਚ ਲੱਗੇ ਭੂਚਾਲ ਦੇ ਝਟਕੇ– 3.5 ਤੀਬਰਤਾ ਕੀਤੀ ਗਈ ਦਰਜ਼।
▶ ਪੀ.ਵੀ ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ ਅਤੇ ਜੀਤੂ ਰਾਏ ਨੂੰ ਰਾਜੀਵ ਗਾਂਧੀ ਖੇਡ ਰਤਨ ਐਵਾਰਡ, 15 ਖਿਡਾਰੀਆਂ ਨੂੰ ਅਰਜੁਨਾ ਐਵਾਰਡ ਅਤੇ 6 ਕੋਚਾਂ ਨੂੰ ਦਰੋਨਾਚਾਰਿਆ ਐਵਾਰਡ ਦੇਣ ਦਾ ਐਲਾਨ।
▶ ਜੰਮੂ ਕਸ਼ਮੀਰ ਦੇ ਬਾਰਾਮੁਲਾ ‘ਚ ਵੱਡੀ ਮਾਤਰਾ ‘ਚ ਅਸਲਾ ਬਰਾਮਦ – ਵੱਡੀ ਵਾਰਦਾਤ ਟਲੀ।
▶ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੂਲਾ ਦੀ ਅਗਵਾਈ ‘ਚ ਪੀ.ਐਮ ਮੋਦੀ ਨੂੰ ਮਿਲੇ ਜੰਮੂ ਕਸ਼ਮੀਰ ਦੇ ਵਿਰੋਧੀ ਪਾਰਟੀਆਂ ਦੇ ਆਗੂ- ਪੈਲੇਟ ਗੰਨ ਦੀ ਵਰਤੋਂ ਰੋਕਣ ਦੀ ਕੀਤੀ ਮੰਗ।
▶ ਕਸ਼ਮੀਰ ਮਾਮਲੇ ਦਾ ਕੱਢਿਆ ਜਾਵੇ ਰਾਜਨੀਤਿਕ ਹੱਲ – ਉਮਰ ਅਬਦੁੱਲਾ।
▶ ਸੰਵਿਧਾਨ ਦੇ ਘੇਰੇ ‘ਚ ਗੱਲਬਾਤ ਨਾਲ ਹੀ ਕੱਢਿਆ ਜਾ ਸਕਦਾ ਹੈ ਕਸ਼ਮੀਰ ਮਸਲੇ ਦਾ ਹੱਲ – ਪੀ.ਐਮ ਮੋਦੀ।
▶ ਪੀ.ਐਮ ਮੋਦੀ ਦੇ ਬਿਆਨ ਦਾ ਸਮਰਥਨ ਕਰਨ ‘ਤੇ ਕਰੀਮ ਬਲੋਚ ਸਮੇਤ 3 ਬਲੋਚੀ ਆਗੂਆਂ ਖਿਲਾਫ ਪਾਕਿਸਤਾਨ ਵਲੋਂ ਦੇਸ਼ ਧ੍ਰੋਹੀ ਦਾ ਮਾਮਲਾ ਦਰਜ਼।
▶ ਦਿੱਲੀ ਦੇ ਜਿਗੀਸ਼ਾ ਘੋਸ਼ ਹੱਤਿਆ ਮਾਮਲੇ ‘ਚ 2 ਦੋਸ਼ੀਆਂ ਨੂੰ ਮਿਲੀ ਫਾਂਸੀ ਅਤੇ ਇਕ ਨੂੰ ਉਮਰ ਕੈਦ।
▶ ਯੂ.ਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਤੇ ਉਤਰਾਖੰਡ ਵਿੱਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ‘ਤੇ ਮੋਦੀ ਨੇ ਜਤਾਇਆ ਦੁੱਖ– ਹਰ ਤਰਾਂ ਦੀ ਕੇਂਦਰੀ ਸਹਾਇਤਾ ਦੇਣ ਦਾ ਦਿੱਤਾ ਭਰੋਸਾ।
▶ ਪੰਜਾਬ ਵਿੱਚ ਸੜ੍ਹਕਾਂ ‘ਤੇ ਲਵਾਰਿਸ ਨਹੀਂ ਫਿਰਨਗੇ ਪਸ਼ੂ– ਹਰ ਜਿਲ੍ਹੇ ‘ਚ ਬਣੇਗੀ ਗਾਊਸ਼ਾਲਾ – ਗੁਲਜਾਰ ਸਿੰਘ ਰਣੀਕੇ।
▶ ਬਠਿੰਡਾ ਦੇ ਪਿੰਡ ਜਿੰਦਾ ਦੇ ਕਿਸਾਨ ਗੁਰਦਾਸ ਸਿੰਘ ਵਲੋਂ ਫਾਹਾ ਲੈ ਕੇ ਖੁਦਕੁਸ਼ੀ– ਕਰਜ਼ੇ ਕਾਰਨ ਜਮੀਨ ਦੀ ਕੁਰਕੀ ਦੇ ਨੋਟਿਸ ਤੋਂ ਸੀ ਪ੍ਰੇਸ਼ਾਨ।
▶ ਲੁਧਿਆਣਾ ਦੇ ਸਾਹਨੇਵਾਨ ਏਅਰਪੋਰਟ ਤੋਂ 2 ਸਤੰਬਰ ਤੋਂ ਚਾਰਟਰਡ ਪਲੇਨ ਦੀਆਂ ਉਡਾਨਾ ਹੋਣਗੀਆਂ ਸ਼ੁਰੂ।
▶ ਲੁਧਿਆਣਾ ਤੋਂ ਦਿੱਲੀ ਹਫਤੇ ਵਿੱਚ ਪੰਜ ਦਿਨ ਉਡਣਗੇ ਜੈਟ ਸਮਾਰਟ ਕੰਪਨੀ ਦੇ 8 ਸੀਟਰ ਚਾਰਟਰਡ ਜਹਾਜ।
▶ ਪੀ.ਐਮ ਮੋਦੀ ਨੇ ਕਬੂਲਿਆ ਸਵਰਨ ਜਯੰਤੀ ਮੋਕੇ 1 ਨਵੰਬਰ ਨੂੰ ਹਰਿਆਣਾ ਆਉਣ ਦਾ ਮੁੱਖ ਮੰਤਰੀ ਖੱਟੜ ਵਲੋਂ ਦਿੱਤਾ ਸੱਦਾ ।
▶ ਹਰਿਆਣਾ ਪੈਨਸ਼ਨ ਮਾਮਲੇ ‘ਚ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਤੇ ਉਹਨਾਂ ਦੇ ਪੁੱਤਰ ਅਭੈ ਚੌਟਾਲਾ ਨੂੰ ਵੱਡੀ ਰਾਹਤ – ਵਿਧਾਨ ਸਭਾ ਸਕੱਤਰ ਨੇ ਪੈਨਸ਼ਨ ‘ਤੇ ਰੋਕ ਲਗਾਉਣ ਤੋਂ ਕੀਤਾ ਇਨਕਾਰ।
▶ ਹਿਮਾਚਲ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਧਾਨ ਸਭਾਵਾਂ ‘ਚ ਜੀ.ਐਸ.ਟੀ ਬਿੱਲ ਪਾਸ।
▶ ਕਾਂਗੜਾ ਜਿਲ੍ਹੇ ਦਾ ਪਾਲਮਪੁਰ ਬਣਿਆ ਵਾਈ-ਫਾਈ ਸਹੂਲਤਾਂ ਵਾਲਾ ਹਿਮਾਚਲ ਦਾ ਪਹਿਲਾ ਸ਼ਹਿਰ।
▶ ਹਿਮਾਚਲ ‘ਚ ਸੜਕ ਹਾਦਸੇ ਰੋਕਣ ਲਈ 300 ਬਲੈਕ ਸਪਾਟਾਂ ਦੀ ਕੀਤੀ ਗਈ ਨਿਸ਼ਾਨਦੇਹੀ, ਜਲਦ ਖਤਮ ਹੋਣਗੇ ਸਪਾਟ।
▶ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਹਰੀ ਸਿੰਘ ਦਾ ਦਿਹਾਂਤ।
▶ ਚੰਬਾ ਵਿੱਚ ਲੈਂਡ ਸਲਾਇਡ ਨਾਲ ਸਰਕਾਰੀ ਪ੍ਰਾਈਮਰੀ ਸਕੂਲ ਕੰਗੇਲਾ ‘ਤੇ ਡਿੱਗੇ ਪੱਥਰ – ਬੈਂਚ, ਟੇਬਲ ਤੇ ਕੁਰਸੀਆਂ ਵੀ ਟੁੱਟੀਆਂ।
▶ ਅਕਾਲੀ ਪੱਤ੍ਰਿਕਾ ਦੇ ਸਾਬਕਾ ਮੁੱਖ ਸੰਪਾਦਕ 89 ਸਾਲਾ ਭਰਪੂਰ ਸਿੰਘ ਬਲਬੀਰ ਦਾ ਦਿਹਾਂਤ।
▶ ਸ਼ਰਹੱਦੀ ਚੌਕੀ ਥੇਹ ਕਲਾਂ ਤੋਂ 138 ਬੀ.ਐਸ.ਐਫ ਬਟਾਲੀਅਨ ਦੇ ਜਵਾਨਾਂ ਨੇ ਇੱਕ ਪਾਕਿ ਨਾਗਰਿਕ ਕੀਤਾ ਕਾਬੂ- ਪਿੰਡ ਰਾਮ ਪੁਰਾ ਦੇ ਸ਼ਾਮ ਮੁਹੰਮਦ ਵਜੋਂ ਹੋਈ ਪਛਾਣ।
▶ ਮਲੇਰਕੋਟਲਾ ਦੀ ਪੇਪਰ ਮਿੱਲ ‘ਚ ਧਮਾਕਾ- 2 ਦੀ ਮੌਤ 20 ਜਖਮੀ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media