
ਅਲਗੋਂ ਕੋਠੀ, 21 ਅਗਸਤ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ) – ਨਹਿਰੁ ਯੁਵਾ ਕੇਂਦਰ ਤਰਨ ਤਾਰਨ ਦੇ ਜਿਲਾ ਯੂਥ ਕੋਆਰਡੀਨੇਟਰ ਬਿਕਰਮ ਸਿੰਘ ਗਿੱਲ ਤੇ ਜਿਲਾ ਤਰਰ ਤਾਰਨ ਦੇ ਡਿਪਟੀ ਕਮਿਸ਼ਨਰ ਬਲਵਿੰਦਰ ਸਿੰਘ ਧਾਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਯੰਗ ਹਾਰਟ ਯੂਥ ਕੱਲਬ ਅਮਰਕੋਟ ਦੀ ਅਗਵਾਈ ਹੇਠ ਵੋਟਰ ਜਾਗਰੁਕਤਾ ਪੋ੍ਰਗਰਾਮ ਅਲਗੋਂ ਕੋਠੀ, ਵਲਟੋਹਾ ਅਤੇ ਖੇਮਕਰਨ ਵਿਖੇ ਕਰਵਾਇਆ ਗਿਆ।ਇਸ ਪੋ੍ਰਗਰਾਮ ‘ਚ ਸੰਬੋਧਨ ਕਰਦੇ ਹੋਏ ਕੱਲਬ ਪ੍ਰਧਾਨ ਦਵਿੰਦਰ ਸਿੰਘ ਨੇ ਦੱਸਿਆ ਕਿ ਜਿਲਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਅਨੁਸਾਰ ਜਿਹੜੇ ਨੋਜਵਾਨ ਲੜਕੇਲੜਕੀਆਂ ਦੀ ਉਮਰ 18 ਸਾਲ ਤੋਂ ਵੱਧ ਹੈ, ਉਹ ਆਪਣੀ ਵੋਟ ਬਣਵਾ ਕੇ ਇਸ ਦਾ ਇਸਤੇਮਾਲ ਜਰੂਰ ਕਰਨ।ਉਹਨਾਂ, ‘ਲੋਕਤੰਤਰ ਦਾ ਹੈ ਆਧਾਰ ਵੋਟ, ਨਾ ਕੋਈ ਹੋਵੇ ਬੇਕਾਰ’ ਦੇ ਨਾਅਰੇ ‘ਤੇ ਚੱਲਣ ਦੀ ਅਪੀਲ ਕੀਤੀ।ਦਵਿੰਦਰ ਸਿੰਘ ਨੇ ਕਿਹਾ ਕਿ ਬਿਨਾਂ ਕਿਸੇ ਲਾਲਚ ਤੇ ਡਰ ਤੋਂ ਬਗੈਰ ਸਾਨੂੰ ਆਪਣੀ ਸਰਕਾਰ ਚੁਣਨੀ ਚਾਹੀਦੀ ਹੈ ।ਇਸ ਮੋਕੇ ਸੁੱਖਵਿੰਦਰ ਸਿੰਘ ਸੁੱਖ, ਬਲਜਿੰਦਰ ਸਿੰਘ, ਸ਼ਮਸ਼ੇਰ ਸਿੰਘ, ਪਰਮਿੰਦਰ ਸਿੰਘ, ਮੈਡਮ ਦਵਿੰਦਰ ਕੋਰ, ਅਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਗੁਰਪਾਲ ਸਿੰਘ ਆਦਿ ਹਾਜਰ ਸਨ ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media