Friday, November 6, 2026

ਅਰੁਣ ਰਸ਼ਿਮ ਸੈਨਿਕ ਸਕੂਲ ਵਿੱਚ ਨਿੰਪਾ ਨੇ ਕਰਵਾਈ ਗੀਤਾ ਗਿਆਨ ਪ੍ਰਤੀਯੋਗਿਤਾ

PPN2108201602
ਅੰਮ੍ਰਿਤਸਰ, 21 ਅਗਸਤ (ਜਗਦੀਪ ਸਿੰਘ ਸੱਗੂ)- ਨਿੰਪਾ ਟੀਮ ਵਲੋਂ ਅਰੁਣ ਰਸ਼ਿਮ ਸੈਨਿਕ ਹਾਈ ਸਕੂਲ ਵਿੱਚ ਗੀਤਾ ਗਿਆਨ ਪ੍ਰਤੀਯੋਗਿਤਾ ਕਰਵਾਈ ਗਈ।ਜਿਸ ਵਿੱਚ ਸਕੂਲ ਦੇ ਲਗਭਗ 400 ਵਿਦਿਆਰਥੀਆਂ ਨੇ ਭਾਗ ਲਿਆ।ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ ਨੇ ਦੱਸਿਆ ਕਿ ਹੁਣ ਤੱਕ ਜਿਲ੍ਹੈ ਦੇ ਲਗਭਗ 20,000 ਵਿਦਿੀਆਥਰੀ ਇਸ ਪ੍ਰਤੀਯੋਗਿਤਾ ਵਿੱਚ ਭਾਗ ਲੈ ਚੁੱਕੇ ਹਨ।ਸਕੂਲ ਦੀ ਸ੍ਰੀਮਤੀ ਅਸਿਮਤਾ ਰਾਵ ਯਾਦਵ ਨੇ ਕਿਹਾ ਕਿ ਜਿਸ ਪ੍ਰਕਾਰ ਸਰੀਰਕ ਸ਼ਕਤੀ ਲਈ ਪੌਸ਼ਟਿਕ ਭੋਜਨ ਚਾਹੀਦਾ ਹੈ, ਉਸੇ ਪ੍ਰਕਾਰ ਆਤਮਿਕ ਤੌਰ ‘ਤੇ ਤਾਕਤਵਰ ਬਨਣ ਤੇ ਵਿਚਾਰਾਂ ਵਿੱਚ ਦ੍ਰਿੜਤਾ ਲਿਆਉਣ ਲਈ ਗੀਤਾ ਗਿਆਨ ਅਤੀ ਜਰੂਰੀ ਹੈ।ਇਸ ਮੌਕੇ ਸ੍ਰੀਮਤੀ ਅੰਮ੍ਰਿਤ ਵਰਸ਼ਾ, ਅਰੁਣ ਮਹਾਜਨ, ਦੀਪਿਕਾ, ਦਾਨਿਸ਼ , ਵਿਕ੍ਰਮ, ਸੋਨੂੰ, ਰਾਜਪੁਰੀ, ਕਾਬਲ ਸਿੰਘ, ਭਗਤ, ਬਾਲ ਕ੍ਰਿਸ਼ਨ ਸ਼ਰਮਾ ਆਦਿ ਸ਼ਾਮਿਲ ਸਨ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply