
ਬਠਿੰਡਾ, 23 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਕਈ ਦਿਨਾਂ ਤੋਂ ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਭਾਈ ਧਿਆਨ ਸਿੰਘ ਮੰਡ, ਭਾਈ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਅਮਰੀਕ ਸਿੰਘ ਅਜਨਾਲਾ ਦੀ ਅਗਵਾਈ ਵਿਚ ਵੱਲੋਂ ਅਰੰਭਿਆ ”ਨਸ਼ੇ ਭਜਾਓ, ਪੰਥ ਤੇ ਪੰਜਾਬ ਬਚਾਓ” ਮਾਰਚ ਤਹਿਤ ਸਿੱਖ ਜਥੇਬੰਦੀਆਂ ਅਤੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਯੂਨੀਈਟਿਡ ਅਕਾਲੀ ਦਲ ਦੇ ਨੁਮਾਇੰਦਿਆ ਨੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦਾ ਦੌਰਾ ਕਰਦਿਆਂ ਬਠਿੰਡਾ ਸ਼ਹਿਰ ਵਿਚ ਦਾਖ਼ਲਾ ਕੀਤਾ।ਇਸ ਮੌਕੇ ਬਠਿੰਡਾ ਸ਼ਹਿਰ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਨੇ ਭਾਰੀ ਉਤਸ਼ਾਹ ਨਾਲ ਸੰਗਤਾਂ ਦਾ ਸੁਆਗਤ ਕੀਤਾ, ਇਹ ”ਨਸ਼ੇ ਭਜਾਓ, ਪੰਥ ਤੇ ਪੰਜਾਬ ਬਚਾਓ” ਚੇਤਨਾ ਮਾਰਚ ਸ਼ਹਿਰ ਦੇ ਮੇਨ ਥਾਵਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਗੁਰਨਾਨਕਪੁਰਾ, ਬੀਬੀਵਾਲਾ ਚੌਂਕ, ਗੁਰ ਗੋਬਿੰਦ ਸਿੰਘ ਨਗਰ ਅਤੇ ਥਰਮਲ ਕਲੋਨੀ ਦੀਆਂ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਬਾਅਦ ਇਹ ਫਰੀਦਕੋਟ ਅਤੇ ਸ੍ਰੀ ਮੁਕਤਸਰ ਸਾਹਿਬ ਵੱਲ ਰਵਾਨਾ ਹੋਇਆ।ਇਥੇ ਜ਼ਿਕਰਯੋਗ ਹੈ ਕਿ ਇਹ ਮਾਰਚ 16 ਅਗਸਤ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੋਂ ਸ੍ਰੀ ਗੁਰੂੁ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਹੇਠ ਪੰਜਾ ਪਿਆਰਿਆਂ ਦੀ ਅਗਵਾਈ ਵਿਚ ਅਰੰਭ ਹੋਇਆ।ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰਾਂ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਸ ਮਾਰਚ ਦਾ ਉਦੇਸ਼ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਜਿੰਦਗੀ ਦਾ ਨਵਾਂ ਰਾਹ ਦਿਖਾਉਣਾ ਹੈ।ਇਸ ਸਮੇਂ ਪੰਜਾਬ ਵਿਚ 65 ਪ੍ਰਤੀਸ਼ਤ ਨੌਜਵਾਨ ਪੰਜਾਬ ਸਰਕਾਰ ਦੀ ਅਣਗਿਹਲੀ ਕਾਰਨ ਗਲਤਾਨ ਹੋ ਚੁੱਕੀ ਹੈ।ਸੂਬੇ ਵਿਚ ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਸਰਕਾਰੀ ਤੱਤਰ ਦੀ ਦੇਣ ਹੈ।ਉਨ੍ਹਾਂ ਸਮੂਹ ਸੰਗਤ ਕੋਲੋਂ ਮਾਰਚ ਵਿਚ ਸਹਿਯੋਗ ਦੀ ਮੰਗ ਕਰਦਿਆਂ ਵਾਅਦਾ ਕੀਤਾ ਕਿ ਉਹ 10 ਨਵੰਬਰ ਦਾ ਸਰਬੱਤ ਖਾਲਸਾ ਪੰਜਾਬ ਦਾ ਭਵਿੱਖ ਤੈਅ ਕਰੇਗਾ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media