
ਮਜੀਠਾ, 23 ਅਗਸਤ (ਪੰਜਾਬ ਪੋਸਟ ਬਿਊਰੋ) – ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਨੂੰ ਬੇਅਸੂਲਾ, ਮੌਕਾਪ੍ਰਸਤ ਤੇ ਦੋਗਲਾ ਇਨਸਾਨ ਦੱਸਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਪ੍ਰਤੀ ਸੁਚੇਤ ਕੀਤਾ ਹੈ।ਸ: ਮਜੀਠੀਆ, ਜੋ ਅੱਜ ਹਲਕਾ ਮਜੀਠਾ ਦੇ ਪਿੰਡ ਟਰਪਈ ਵਿਖੇ ਵਿਕਾਸ ਕਾਰਜਾਂ ਲਈ 40 ਲੱਖ ਰੁਪੈ ਗਰਾਂਟ ਵੰਡਣ ਆਏ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪ ਵਿਚ ਟਿਕਟਾਂ ਦੀ ਖਰੀਦੋ ਫਰੋਖ਼ਤ ਕਾਰਨ ਬਵਾਲ ਮੱਚਿਆ ਪਿਆ ਹੈ।ਕੇਜਰੀਵਾਲ ਨੇ ਪਾਰਟੀ ਨੂੰ ਖੜ੍ਹਾ ਕਰਨ ਵਾਲੇ ਵਲੰਟੀਅਰਾਂ ਅਤੇ ਸਥਾਨਕ ਆਗੂਆਂ ਦੀ ਪਰਵਾਹ ਨਾ ਕਰਦਿਆਂ ਬੇ ਅਸੂਲ ਤਰੀਕੇ ਨਾਲ ਪਾਰਟੀ ਟਿਕਟਾਂ ਅਮੀਰਾਂ ਨੂੰ 50 ਲੱਖ ਤੋਂ 3 ਕਰੋੜ ਰੁਪੈ ਤੱਕ ਵੇਚ ਦਿੱਤੀਆਂ, ਜਿਸ ਬਾਰੇ ‘ਆਪ’ ਪਾਰਟੀ ਦੇ ਹੀ ਆਗੂ ਅਤੇ ਵਲੰਟੀਅਰ ਖੁੱਲ ਕੇ ਬੋਲ ਰਹੇ ਹਨ।
ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਅੱਜ ਮਜੀਠਾ ਹਲਕਾ ਵਿਕਾਸ ਪੱਖੋਂ ਛਾਲਾਂ ਮਾਰ ਰਿਹਾ ਹੈ ਅਤੇ ਲੋਕਾਂ ਨੂੰ ਹਰ ਤਰਾਂ ਦੀਆਂ ਸਹੂਲਤਾਂ ਮਿਲ ਰਹੀਆਂ ਹਨ।ਉਹਨਾਂ ਦੱਸਿਆ ਕਿ ਹਲਕੇ ਦੇ ਪਿੰਡਾਂ ਦੇ ਵਿਕਾਸ ਲਈ ਕਦੀ ਕਿਸੇ ਤਰਾਂ ਗਰਾਂਟਾਂ ਦੀ ਕਮੀ ਨਹੀਂ ਆਉਣ ਦਿੱਤੀ ਗਈ।
ਇਸ ਮੌਕੇ ਉਹਨਾਂ ਨਾਲ ਮੇਜਰ ਸ਼ਿਵੀ, ਤਲਬੀਰ ਸਿੰਘ ਗਿੱਲ, ਜੋਧ ਸਿੰਘ ਸਮਰਾ, ਸਰਬਜੀਤ ਸਿੰਘ ਸਪਾਰੀਵਿੰਡ, ਪ੍ਰੋ: ਸਰਚਾਂਦ ਸਿੰਘ, ਐਕਸੀਅਨ ਮਨਿੰਦਰਪਾਲ ਸਿੰਘ, ਐਕਸੀਅਨ ਇੰਦਰਜੀਤ ਸਿੰਘ, ਬੀਡੀਪੀਓ ਜ਼ੀਨਤ ਖਹਿਰਾ, ਡੀ.ਐਸ.ਪੀ ਵਿਸ਼ਾਲਜੀਤ ਸਿੰਘ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਧਾਰੀਵਾਲ, ਸਰਪੰਚ ਦਿਲਬਾਗ ਸਿੰਘ ਟਰਪਈ, ਸਰਪੰਚ ਮਨਪ੍ਰੀਤ ਸਿੰਘ ਉਪਲ, ਕੁਲਦੀਪ ਸਿੰਘ, ਸਵਰਨ ਸਿੰਘ, ਮਾ: ਸਵਰਨ ਸਿੰਘ, ਰੌਸ਼ਨ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media