Friday, March 20, 2026

ਪੰਜਾਬ ਵਿੱਚ ਦਾਲਾਂ ਤੇ ਰਾਜਮਾਂਹ ਦੀ ਸਫਲ ਖੇਤੀ ਬਾਰੇ ਸੈਮੀਨਾਰ

PPN2508201607ਬਠਿੰਡਾ, 25 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਇੰਟਰਨੈਸ਼ਨਲ ਪਲਸ਼ ਈਯਰ ਮੌਕੇ ‘ਤੇ ਡਾ. ਪਰਮੇਸ਼ਵਰ ਸਿੰਘ ਡਿਪਟੀ ਡਾਇਰੈਕਟਰ ਖੇਤੀਬਾੜੀ (ਦਾਲਾਂ) ਬਠਿੰਡਾ ਦੀ ਪ੍ਰਧਾਨਗੀ ਹੇਠ ਖੇਤੀ ਭਵਨ, ਬਠਿੰਡਾ ਵਿਖੇ ਪੰਜਾਬ ਵਿੱਚ ਦਾਲਾਂ ਅਤੇ ਰਾਜਮਾਂਹ ਦੀ ਸਫਲ ਖੇਤੀਬਾੜੀ ਬਾਰੇ ਇੱਕ ਰੋਜ਼ਾ ਸੈਮੀਨਾਰ ਕਰਵਾਇਆ ਗਿਆ।
ਸੈਮੀਨਾਰ ਮੌਕੇ ਉਨ੍ਹਾਂ ਨੇ ਦੱਸਿਆ ਕਿ ਸਾਲ 2015-16 ਦੌਰਾਨ ਪੰਜਾਬ ਵਿੱਚ ਲਗਭਗ 700 ਏਕੜ ਰਕਬਾ ਰਾਜਮਾਂਹ ਦੀ ਫਸਲ ਦਾ ਬੀਜਿਆ ਗਿਆ ਸੀ ਅਤੇ ਕਿਸਾਨਾਂ ਨੂੰ ਅੰਦਾਜ਼ਨ 7-8 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਹੋਇਆ ਅਤੇ ਤਸੱਲੀਬਖਸ਼ ਨਤੀਜਿਆਂ ਕਾਰਨ ਆਉਂਦੇ ਸਾਲਾਂ ਵਿੱਚ ਇਸ ਫਸਲ ਹੇਠ ਰਕਬਾ ਵਧਾਇਆ ਜਾਵੇਗਾ। ਇਸ ਮੌਕੇ ‘ਤੇ ਅੰਮ੍ਰਿਤਸਰ ਂਿਜ਼ਲ੍ਹੇ ਦੇ ਅਗਾਂਹਵੱਧੂ ਕਿਸਾਨ ਸੁਰਿੰਦਰ ਸਿੰਘ ਰੰਧਾਵਾ ਪਿੰਡ ਮਾਨਾਂਵਾਲਾ ਜਿੰਨ੍ਹਾਂ ਨੇ ਇਸ ਸਾਲ 70 ਏਕੜ ਰਕਬੇ ਵਿੱਚ ਰਾਜਮਾਂਹ ਦੀ ਫਸਲ ਬੀਜੀ ਆਪਣੇ ਵਿਚਾਰ ਕਿਸਾਨਾਂ ਨਾਲ ਸਾਂਝੇ ਕਰਦਿਆਂ ਕਿਹਾ ਕਿ ਮੈਂ ਪਿਛਲੇ 4 ਸਾਲ ਤੋਂ ਇਸ ਫਸਲ ਦੀ ਬਿਜਾਈ ਖੇਤੀਬਾੜੀ ਵਿਭਾਗ ਅੰਮ੍ਰਿਤਸਰ ਦੀ ਸੁਚੱਜੀ ਅਗਵਾਈ ਹੇਠ ਕਰਦਾ ਆ ਰਿਹਾ ਹਾਂ ਅਤੇ ਮੈਂ ਲਗਭਗ 40 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਮਾ ਰਿਹਾ ਹਾਂ।ਉਨ੍ਹਾਂ ਨੇ ਇਸ ਫਸਲ ਦੀ ਬਿਜਾਈ ਲਈ ਵਰਤੀਆਂ ਗਈਆਂ ਤਕਨੀਕਾਂ ਵੀ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ।
ਇਸ ਮੌਕੇ ‘ਤੇ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਡਾ. ਵੀ.ਪੀ. ਮਿੱਤਲ ਨੇ ਦੱਸਿਆ ਕਿ ਇਸ ਸਾਲ ਯੂਨੀਵਰਸਿਟੀ ਦੇ ਕੈਂਪਸ ਵਿੱਚ ਰਾਜਮਾਂਹ ਦੀ ਫਸਲ ਬਤੌਰ ਟਰਾਇਲ ਅਤੇ ਖੋਜ ਦੇ ਤੌਰ ‘ਤੇ ਉਨ੍ਹਾਂ ਦੀ ਨਿਗਰਾਨੀ ਹੇਠ ਬੀਜਿਆ ਗਿਆ ਸੀ ਜਿਸ ਦਾ ਝਾੜ 4-5 ਕੁਇੰਟਲ ਪ੍ਰਤੀ ਏਕੜ ਹੋਣ ਕਾਰਨ ਉਨ੍ਹਾਂ ਨੇ ਹਾਜ਼ਰ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਬਤੌਰ ਟਰਾਇਲ ਦੇ ਤੌਰ ਤੇ ਆਪਣੇ-ਆਪਣੇ ਖੇਤਾਂ ਵਿੱਚ ਇਸ ਫਸਲ ਦੀ ਬਿਜਾਈ ਕਰਨ।
ਇਸ ਦੌਰਾਨ ਡਾ. ਨਵਰਤਨ ਕੌਰ, ਖੇਤੀਬਾੜੀ ਵਿਕਾਸ ਅਫਸਰ (ਦਾਲਾਂ) ਬਠਿੰਡਾ ਨੇ ਕਿਸਾਨਾਂ ਨੂੰ ਦਾਲਾਂ ਅਧੀਨ ਰਕਬਾ ਵਧਾਉਣ ਦੀ ਅਪੀਲ ਕਰਦਿਆਂ ਦੱਸਿਆ ਕਿ ਸਾਡੇ ਦੇਸ਼ ਵਿੱਚ ਦਾਲਾਂ ਦੀ ਕੁੱਲ ਉਪਜ ਲਗਭਗ 170 ਲੱਖ ਟਨ ਹੈ ਜਦ ਕਿ ਖਪਤ 235 ਲੱਖ ਟਨ ਹੈ। ਸੋ ਸਾਨੂੰ 65 ਲੱਗ ਟਨ ਦਾਲਾਂ ਦੀ ਹੋਰ ਜ਼ਰੂਰਤ ਹੈ ਅਤੇ ਪੰਜਾਬ ਵਿੱਚ ਦਾਲਾਂ ਜਿਵੇਂ ਮੂੰਗੀ, ਮਾਂਹ, ਮੋਠ, ਅਰਹਰ, ਮਸਰ, ਸੋਇਆਬੀਨ, ਛੋਲੇ ਆਦਿ ਫਸਲਾਂ ਦੀ ਕਾਸ਼ਤ ਜ਼ਿਆਦਾ ਕਰਨੀ ਚਾਹੀਦੀ ਹੈ ਕਿਉਂਕਿ ਜਿੱਥੇ ਦਾਲਾਂ ਨੂੰ ਘੱਟ ਪਾਣੀ ਦੀ ਜ਼ਰੂਰਤ ਹੈ ਉੱੰਥੇ ਹੀ ਇਹ ਫਸਲਾਂ ਜ਼ਮੀਨ ਦੀ ਉਪਜਾਉ ਸ਼ਕਤੀ ਨੂੰ ਵੀ ਵਧਾਉਂਦੀਆਂ ਹਨ। ਇਸ ਸੈਮੀਨਾਰ ਦੌਰਾਨ ਇਸ ਸਾਲ ਰਾਜਮਾਂਹ ਦੀ ਬਤੌਰ ਟਰਾਇਲ ਖੇਤੀ ਕਰਨ ਵਾਲੇ ਸਫਲ ਅਤੇ ਉੱੰਨਤ ਕਿਸਾਨ ਸੁੱਖਦਵਿੰਦਰ ਸਿੰਘ ਪਿੰਡ ਬੁਰਜ ਲੱਧਾ, ਇਕਬਾਲ ਸਿੰਘ ਭੋਲਾ ਸਿੰਘ ਪਿੰਡ ਮਹਿਮਾ ਸਰਜਾ, ਗੁਰਮੀਤ ਸਿੰਘ ਅਤੇ ਗੁਰਦਿੱਤ ਸਿੰਘ ਪਿੰਡ ਬੁਰਜ ਮਨਸਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ ਅਤੇ ਰਾਜਮਾਂਹ ਦੀ ਸਫਲ ਖੇਤੀ ਲਈ ਬਾਕੀ ਕਿਸਾਨਾਂ ਨਾਲ ਤਕਨੀਕੀ ਨੁਕਤੇ ਸਾਂਝੇ ਕੀਤੇ।ਅੰਤ ਵਿੱਚ ਸੈਮੀਨਾਰ ਦੌਰਾਨ ਡਾ. ਨਵਰਤਨ ਕੌਰ ਖੇਤੀਬਾੜੀ ਵਿਕਾਸ ਅਫਸਰ (ਦਾਲਾਂ) ਬਠਿੰਡਾ ਨੂੰ ਉਨ੍ਹਾਂ ਵੱਲੋਂ ਂਿਜ਼ਲ੍ਹੇ ਬਠਿੰਡਾ ਵਿਖੇ ਰਾਜਮਾਂਹ ਦੀ ਸਫਲ ਖੇਤੀ ਕਰਵਾਉਣ ਬਦਲੇ ਸਨਮਾਨਿਤ ਕੀਤਾ ਗਿਆ ਅਤੇ  ਪਿੰਡ ਤੁੰਗਵਾਲੀ ਦੇ ਕਿਸਾਨ ਭੁਲਿੰਦਰ ਸਿੰਘ ਨੂੰ ਦਾਲਾਂ ਦੀ ਉੱਨਤ ਖੇਤੀ ਕਰਨ ਲਈ ਸਨਮਾਨਿਤ ਕੀਤਾ ਗਿਆ।

Check Also

ਵਿੱਛੜ ਚੁੱਕੇ ਸ਼੍ਰੋਮਣੀ ਨਾਟਕਕਾਰ ਜਤਿੰਦਰ ਬਰਾੜ ਦੀ ਯਾਦ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ 26ਵਾਂ ਰਾਸ਼ਟਰੀ ਰੰਗਮੰਚ ਉਤਸਵ 2026 – ਕੇਵਲ ਧਾਲੀਵਾਲ

ਅੰਮ੍ਰਿਤਸਰ, 20 ਮਾਰਚ (ਦੀਪ ਦਵਿੰਦਰ ਸਿੰਘ) – ਸੰਸਾਰ ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਵੱਲੋਂ ਨਾਰਥ ਜੋਨ …

Leave a Reply