Monday, August 10, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 30 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਰਾਸ਼ਟਰਪਤੀ ਪ੍ਰਣਬ ਮੁਖਰਜੀ ਵਲੋਂ ਪੀ.ਵੀ ਸਿੰਧੂ, ਸਾਕਸ਼ੀ ਮਲਿਕ, ਦੀਪਾ ਕਰਮਾਕਰ ਅਤੇ ਜੀਤੂ ਰਾਏ ਦਾ ਰਾਜੀਵ ਗਾਂਧੀ ਖੇਡ ਰਤਨ ਐਵਾਰਡ ਨਾਲ ਸਨਮਾਨ – ਪਹਿਲੀ ਵਾਰ ਸਨਮਾਨੇ ਗਏ ਇਕੋ ਵਾਰ ਚਾਰ ਖਿਡਾਰੀ।

▶ ਜਲੰਧਰ ਵਿੱਚ ਦਿਨ ਦਿਹਾੜੇ ਵੱਡੀ ਲੁੱਟ- ਹਥਿਆਰਬੰਦ ਲੁਟੇਰਿਆਂ ਨੇ ਰਾਮਾ ਮੰਡੀ ਸਥਿਤ ਮਨਾਪੁਰਮ ਫਾਈਨੈਂਸ ਦੇ ਮੁਲਾਜ਼ਮਾਂ ਨੂੰ ਬੰਧਕ ਬਣਾ ਕੇ 10 ਕਿਲੋ ਸੋਨਾ ਤੇ 36000 ਨਕਦੀ ਲੁੱਟੀ।

▶ 51 ਦਿਨਾਂ ਬਾਅਦ ਕਸ਼ਮੀਰ ਦੇ ਸਾਰੇ ਜਿਲਿਆਂ ਵਿੱਚ ਹਟਿਆ ਕਰਫਿਊ- ਘਰਾਂ ‘ਚੋਂ ਨਿਕਲੇ ਲੋਕ।

▶ ਜੰਮੂ ਪੁਲਿਸ ਵਲੋਂ 15 ਕਿਲੋ ਚਰਸ ਸਮੇਤ 5 ਕਾਬੂ।

▶ ਪੈਲੇਟ ਗੰਨ ‘ਤੇ ਨਹੀਂ ਲੱਗੇਗੀ ਪਾਬੰਦੀ- ਹੰਗਾਮੀ ਹਾਲਤ ‘ਚ ਕੀਤੀ ਜਾਵੇਗੀ ਇਸਤੇਮਾਲ।

▶ 4 ਸਤੰਬਰ ਨੂੰ ਕਸ਼ਮੀਰ ਜਾ ਰਹੇ ਆਪ ਪਾਰਟੀ ਵਫਦ ਦੀ ਅਗਵਾਈ ਕਰਨਗੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ।

▶ ਨਿਪਾਲ ਵਿੱਚ 4.0 ਅਤੇ ਐਟਲਾਂਟਿਕ ਮਹਾਸਾਗਰ ‘ਚ 7.4 ਤੀਬਰਤਾ ਦਾ ਆਇਆ ਭੂਚਾਲ।

▶ ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜ਼ਲਾਜ 8 ਤੋਂ 14 ਸਤੰਬਰ ਤੱਕ, ਜੀ.ਐਸ.ਟੀ ਬਿੱਲ ਕੀਤਾ ਜਾਵੇਗਾ ਪੇਸ਼ – ਦਲਜੀਤ ਸਿੰਘ ਚੀਮਾ।

▶ ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਸਥਿਤ ਕੋਟ ਮਿਤ ਸਿੰਘ ਪੁਲਿਸ ਚੌਕੀ ਨੇੜੇ ਨਹਿਰ ਦੇ ਕੰਢੇ ਤੋਂ ਮਿਲਿਆ ਅਸਲੇ ਦਾ ਜਖੀਰਾ – ਚੱਲੇ ਹੋਏ ਨਕਾਰਾ ਅਸਲੇ ‘ਚ ਸ਼ਾਮਿਲ ਹਨ ਗ੍ਰਨੇਡ, ਰਾਕਟ ਲਾਂਚਰ ‘ਤੇ ਕਾਰਤੂਸ।

▶ ਡਾ. ਰਾਜ ਕੁਮਾਰ ‘ਤੇ ਡਾ. ਨਵਜੋਤ ਕੌਰ ਸਿੱਧੂ ਦਾ ਪਲਟਵਾਰ ਕਾਂਗਰਸ ਵਿੱਚ ਨਹੀਂ ਜਾਣਗੇ ਸਿੱਧੂ ਸਾਬ –  ਕਿਹਾ ਸੁਪਨੇ ਦੇਖ ਰਹੇ ਹਨ, ਕਾਂਗਰਸੀ ਆਗੂ ਰਾਜ ਕੁਮਾਰ।

▶ ਕੇਜਰੀਵਾਲ ਦੀ ਨਹੀਂ ਕੀਤੀ ਕਦੇ ਵੀ ਤਾਰੀਫ – ਦਿੱਲੀ ਵਿੱਚ ਬਣਾਏ ਮੁਹੱਲਾ ਕਲੀਨਿਕਾਂ ਨੂੰ ਸਲਾਹਿਆ – ਮੈਡਮ ਸਿੱਧੂ।

▶ ਕੇਂਦਰ ਵਲੋਂ ਗਠਿਤ ਐਸ.ਆਈ.ਟੀ ਮੁੜ ਖੋਲੇਗੀ 1984 ਸਿੱਖ ਕਤਲੇਆਮ ਦੇ 28 ਕੇਸ – ਪੰਜਾਬ ਚੋਣਾਂ ਦੇ ਮੱਦੇ ਨਜ਼ਰ ਮੋਦੀ ਸਰਕਾਰ ਦਾ ਫੈਸਲਾ।

▶ ਗੁਰਦਾਸਪੁਰ ਦੇ ਕਲਾਨੌਰ ਵਿਖੇ ਛੋਟੇਪੁਰ ਸਮਰਥਕਾਂ ਨੇ ਕੇਜਰੀਵਾਲ ਦੇ ਪੋਸਟਰ ਪਾੜੇ ‘ਤੇ ਫੂਕਿਆ ਪੁਤਲਾ ।

▶ ਪਛਮੀ ਬੰਗਾਲ ਵਿਧਾਨ ਸਭਾ ਨੇ ਸੂਬੇ ਦਾ ਨਾਮ ਬਦਲਣ ਦੀ ਦਿੱਤੀ ਮਨਜ਼ੂਰੀ – ਹਿੰਦੀ ਵਿੱਚ ਬੰਗਾਲ ਤੇ ਬੰਗਾਲੀ ‘ਚ ਬਾਂਗਲਾ ਹੋਵੇਗਾ ਨਾਮ।

▶ ਮੁਹਾਲੀ ਵਿੱਚ ਕਾਰ ਤੇ ਮਿੰਨੀ ਬੱਸ ਦੀ ਟੱਕਰ – 2 ਦੀ ਮੌਤ, 3 ਜਖਮੀ।

▶ ਨਾਮਧਾਰੀ ਮਾਤਾ ਚੰਦ ਕੌਰ ਮਾਮਲੇ ਦੀ ਸੀ.ਬੀ.ਆਈ ਜਾਂਚ ਲਈ ਪਟੀਸ਼ਨ ਪਾਉਣ ਵਾਲੇ ਸਾਬਕਾ ਸਰਪੰਚ ਸੁਖਦੇਵ ਸਿੰਘ ਨੂੰ ਮਿਲਿਆ ਧਮਕੀ ਪੱਤਰ – ਪਟੀਸ਼ਨ ਵਾਪਿਸ ਨਾ ਲੈਣ ‘ਤੇ ਜਾਨੋ ਮਾਰਨ ਦੀ ਦਿੱਤੀ ਧਮਕੀ।

▶ ਚੰਡੀਗੜ੍ਹ ‘ਚ ਇਕ ਕਲਿਕ ‘ਤੇ ਘਰ ਪਹੁੰਚੇਗੀ ਐਮਬੂਲੈਂਸ।

▶ ਭਾਰੀ ਮੀਂਹ ਕਾਰਨ ਦਿੱਲੀ-ਜੈਪੁਰ ਹਾਈਵੇਅ ਅਤੇ ਐਨ.ਸੀ.ਆਰ ‘ਚ ਲੱਗਾ ਘੰਟਿਆਬੱਧੀ ਜਾਮ।

▶ ਵੈਸਟ ਇੰਡੀਜ਼ ਨੇ ਭਾਰਤ ਤੋਂ 1-0 ਨਾਲ ਟੀ-20 ਕ੍ਰਿਕਟ ਸੀਰਿਜ਼ ਜਿੱਤੀ।

▶ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਟਾਰੀ ਨੇੜੇ ਤੇਜ਼ ਰਫਤਾਰ ਟਰੱਕ ਨੇ 2 ਮੋਟਰਸਾਈਕਲ ਸਵਾਰਾਂ ਦੀ ਲਈ ਜਾਨ।

▶ ਅੰਮ੍ਰਿਤਸਰ ਵਿਖੇ 1 ਦੁਕਾਨਦਾਰ ਦੀ ਗਲਾ ਕਟ ਕੇ ਕੀਤੀ ਹੱਤਿਆ।

▶ ਜੰਮੂ ਦੇ ਆਰ.ਐਸ.ਪੁਰਾ ਵਿਖੇ ਭਾਰਤੀ ਖੇਤਰ ਵਿੱਚ ਦਾਖਲ ਹੋਇਆ ਪਾਕਿਸਤਾਨ ਦਾ ਜਹਾਜ ਕੁੱਝ ਪਲਾਂ ‘ਚ ਵਾਪਿਸ ਪਰਤਿਆ।

▶ ਫਤਿਹਗੜ੍ਹ ਜਿਲੇ ਦੇ ਖੁਮਾਣੋ ਨੇੜਲੇ ਪਿੰਡ ਬਦੇਸ਼ਕਲਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ – ਰਜ਼ਬਾਹੇ ਤੋਂ 8 ਅੰਗ ਮਿਲੇ, ਸੰਗਤਾਂ ‘ਚ ਭਾਰੀ ਰੋਸ।

▶ ਦੋਹਾਂ ਕਸ਼ਮੀਰਾਂ ਦਾ ਮਸਲਾ ਹਲ ਕਰਨ ਲਈ ਸੁਆਮੀ ਸੰਕਰਾਚਾਰਿਆ ਨੇ ਸੰਯੁਕਤ ਰਾਸ਼ਟਰ ਦੀ ਨਿਗਰਾਨੀ ‘ਚ ਰਾਏਸ਼ੁਮਾਰੀ ਅਤੇ ਵੱਖਵਾਦੀਆਂ ਨਾਲ ਗੱਲਬਾਤ ਕਰਨ ਦਾ ਦਿੱਤਾ ਸੁਝਾਅ।

▶ ਮੁਹਾਲੀ ਵਿਖੇ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲਾ ਬਲਰਾਜ ਸਿੰਘ ਨਾਮੀ ਸਮਗਲਰ ਗ੍ਰਿਫਤਾਰ – ਹੁਣ ਤੱਕ 60 ਕਿਲੋ ਹੈਰੋਇਨ ਮੰਗਵਾਉਣ ਦੀ ਖਬਰ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply