
ਅੰਮ੍ਰਿਤਸਰ, 29 ਅਗਸਤ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਦੀ ਪੀ.ਏ.ਸੀ ਦੇ ਮੈਂਬਰਾਂ ਨੇ ਮੀਟਿੰਗ ਕਰਕੇ ਵੀਡਿਉ ਨੂੰ ਦੇਖਣ ਉਪਰੰਤ ਸz. ਸੁੱਚਾ ਛੋਟੇਪੁਰ ਨੂੰ ਪੰਜਾਬ ਕਨਵੀਨਰ ਦੇ ਅਹੁੱਦੇ ਤੋਂ ਹਟਾਉਣ ਦਾ ਫੈਲਿਆ ਗਿਆ ਹੈ, ਜੋ ਕਿ ਪਾਰਟੀ ਦੀ ਭ੍ਰਿਸ਼ਟਾਚਾਰ ਦੇ ਖਿਲਾਫ ਜੀਰੋ ਲੈਵਲ ਟੋਲਰੈਨਸ ਪਲਸੀ ਦੀ ਪ੍ਰੋੜਤਾ ਕਰਦਾ ਹੈ।ਇਹ ਵਿਚਾਰ ਨੈਸ਼ਨਲ ਕੌਂਸਲ ਮੈਂਬਰ ਅਸ਼ੋਕ ਤਲਵਾੜ ਨੇ ਅੰਮ੍ਰਿਤਸਰ ਇਕਾਈ ਦੇ ਵੰਲਟੀਅਰਾਂ ਨੂੰ ਮੀਟਿੰਗ ਦੌਰਾਨ ਪ੍ਰਗਟ ਕੀਤੇ। ਤਲਵਾੜ ਨੇ ਕਿਹਾ ਕਿ ਪਾਰਟੀ ਨੇ ਬਿਨ੍ਹਾਂ ਕਿਸੇ ਝਿਜ਼ਕ ਦੇ ਇਹ ਫੈਸਲਾ ਲੈ ਕੇ ਪਾਰਦਰਸ਼ਤਾ ਦਾ ਸਾਬੂਤ ਦਿੱਤਾ ਹੈ ਅਤੇ ਪਾਰਟੀ ਦੇ ਵੰਲਟੀਅਰ ਇਸ ਫੈਸਲੇ ਦੇ ਨਾਲ ਸਹਿਮਤ ਹਨ। ਉਹਨਾਂ ਕਿਹਾ ਕਿ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਪਾਰਟੀ ਹੈ ਜਿਸ ਨੇ ਭ੍ਰਿਸ਼ਟਾਚਾਰ ਨੂੰ ਪੂਰੀ ਗੰਭੀਰਤਾ ਨਾਲ ਲਿਆ ਹੈ ਅਤੇ ਆਪਣੇ ਕਿਸੇ ਵੀ ਅਹੁਦੇਦਾਰ ਜਾਂ ਵੰਲਟੀਅਰ ਉਪਰ ਇਸ ਤਰ੍ਹਾਂ ਦੇ ਦੋਸ਼ ਸਾਬਿਤ ਹੋਣ ਤੋਂ ਬਾਅਦ ਤੁਰੰਤ ਕਾਰਵਾਈ ਕੀਤੀ ਹੈ। ਮੀਟਿੰਗ ਵਿੱਚ ਮੌਜੂਦ ਸਮੂਹ ਵੰਲਟੀਅਰਾਂ ਨੇ ਪਾਰਟੀ ਦੇ ਫੈਸਲੇ ਨਾਲ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਸਾਰੇ ਵੰਲਟੀਅਰ ਪਾਰਟੀ ਦੇ ਫੈਸਲੇ ਦੇ ਨਾਲ ਖੜ੍ਹੇ ਹਾਂ ਅਤੇ ਅਸੀਂ ਇਹ ਯਕੀਨ ਦਿਵਾਉਦੇ ਹਾਂ ਕਿ ਆਉਣ ਵਾਲੀ ਚੋਣਾਂ ਨੂੰ ਮੁੱਖ ਹੋਏ ਅਸੀਂ ਦੁਗਣੇ ਜੋਰ ਨਾਲ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਾਂਗੇ। ਮੀਟਿੰਗ ਤੋਂ ਬਾਅਦ ਅਸ਼ੋਕ ਤਲਵਾੜ ਦੀ ਅਗੁਵਾਈ ਵਿੱਚ ਸਾਰੇ ਵਲੰਟੀਅਰਾਂ ਨੇ ਪਾਰਟੀ ਦੇ ਰਾਸ਼ਟਰੀ ਸਯੋਜਕ ਅਰਵਿੰਦ ਕੇਜ਼ਰੀਵਾਲ ਨੂੰ ਆਪਣੇ ਹਸਤਾਖਰਾਂ ਹੇਠ ਇਸ ਬਾਬਤ ਇਕ ਯਾਦ ਪੱਤਰ ਵੀ ਈ-ਮੇਲ ਰਾਹੀਂ ਭੇਜਿਆ ਹੈ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਕਿਸਾਨ ਵਿੰਗ ਦੇ ਜ਼ੋਨ ਇੰਚਾਰਜ਼ ਜਗਜੋਤ ਸਿੰਘ ਅਤੇ ਸਯੂੰਕਤ ਸਕੱਤਰ ਪੰਜਾਬ ਨਵਦੀਪ ਸਿੰਘ ਭੁੱਲਰ ਨੇ ਵੀ ਆਪਣੇ ਵਲੰਟੀਅਰਾਂ ਸਮੇਤ ਪਾਰਟੀ ਦੇ ਫੈਸਲੇ ਨਾਲ ਸਹਿਮਤੀ ਪ੍ਰਗਟ ਕਰਦਿਆਂ ਹੋਇਆ ਕਿਹਾ ਕਿ ਕਿਸਾਨ ਅਤੇ ਲੇਬਰ ਵਿੰਗ ਦੀ ਸਾਰੀ ਟੀਮ ਸ੍ਰੀ ਅਰਵਿੰਦ ਕੇਜ਼ਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਸੋਚ ਦੇ ਨਾਲ ਸਹਿਮਤ ਹਾਂ ਅਤੇ ਉਹਨਾਂ ਵੱਲੋਂ ਲਏ ਗਏ ਹਰ ਫੈਸਲੇ ਦਾ ਸਵਾਗਤ ਕਰਦੇ ਹਾਂ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ
ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …
Punjab Post Daily Online Newspaper & Print Media