Tuesday, August 11, 2026

ਬਠਿੰਡਾ ‘ਚ ਅਕਾਲੀ ਦਲ ਬਾਦਲ ਵਲੋਂ ਵਰਕਰਾਂ ਦੀ ਸਿਖਲਾਈ ਮੀਟਿੰਗ

PPN2908201604
ਬਠਿੰਡਾ, 29 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- 2017 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਸਮੂਹ ਅਕਾਲੀ ਵਰਕਰਾਂ ਨੂੰ ਪਾਰਟੀ ਵੱਲੋ ਕੀਤੇ ਗਏ ਕੰਮਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ ਸਿਖਲਾਈ ਮੀਟਿੰਗ ਦਾ ਆਯੋਜਨ ਕੀਤਾ ਜਾ ਰਿਹਾ ਹੈ।ਉਸੇ ਲੜੀ ਤਹਿਤ ਵਿਧਾਇਕ ਸਰੂਪ ਚੰਦ ਸਿੰਗਲਾ ਦੀ ਅਗਵਾਈ ਵਿੱਚ ਸਥਾਨਕ ਪੈਲੇਸ ਵਿਖੇ ਸਿਖਲਾਈ ਮੀਟਿੰਗ ਦਾ ਆਯੋਜਨ ਕੀਤਾ ਗਿਆ। ਸ਼ਹਿਰ ਦੇ 50 ਵਾਰਡਾਂ ਦੇ ਅਕਾਲੀ ਵਰਕਰਾਂ ਦੀ ਤਿੰਨ ਭਾਗਾਂ ਵਿੱਚ ਮੀਟਿੰਗ ਹੋਈ ਅਤੇ ਹਰ ਮੀਟਿੰਗ ਵਿੱਚ 1 ਹਜਾਰ ਤੋਂ ਵੱਧ ਵਰਕਰਾਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਵਿੱਚ ਪੁੱਜੇ ਅਕਾਲੀ ਵਰਕਰਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋ ਸਮੇਂ ਸਮੇਂ ਸਿਰ ਕੀਤੇ ਗਏ ਕੰਮਾਂ ਨੂੰ ਫਿਲਮ ਰਾਹੀਂ ਦਿਖਾਇਆ ਗਿਆ। ਇਸ ਮੌਕੇ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਪਿਛਲੇ 9 ਸਾਲਾਂ ਵਿੱਚ ਅਕਾਲੀ ਸਰਕਾਰ ਨੇ ਪੰਜਾਬ ਵਿੱਚ ਰਿਕਾਰਡ ਤੋੜ ਵਿਕਾਸ ਕਰਵਾਇਆ ਹੈ ਅਤੇ ਹਰ ਵਰਗ ਦੇ ਲੋਕਾਂ ਨੂੰ ਬੁਨਿਆਦੀ ਸਹੁਲਤਾ ਦਿੱਤੀਆਂ ਹਨ।ਉਨ੍ਹਾਂ ਨੇ ਮੀਟਿੰਗ ਵਿੱਚ ਪੁੱਜੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਸਰਕਾਰ ਵੱਲੋ ਕੀਤੇ ਕੰਮਾਂ ਨੂੰ ਘਰ ਘਰ ਤੱਕ ਪਹੁੰਚਾਉਣ ਤਾਂ ਕਿ 2017 ਵਿੱਚ ਅਕਾਲੀ ਦਲ ਦੀ ਤੀਜੀ ਵਾਰ ਸਰਕਾਰ ਬਣਾ ਕੇ ਪੰਜਾਬ ਦਾ ਹੋਰ ਵਿਕਾਸ ਕਰਵਾਇਆ ਜਾ ਸਕੇ। ਇਸ ਮੌਕੇ ਚੇਅਰਮੈਨ ਤੇਜਦਿੰਰ ਸਿੰਘ ਮਿੱਡੂਖੇੜਾ, ਮੇਅਰ ਬਲਵੰਤ ਰਾਏ ਨਾਥ, ਸ਼ਹਿਰੀ ਪ੍ਰਧਾਨ ਸੁਧੀਰ ਬਾਂਸਲ, ਯੂਥ ਵਿੰਗ ਦੇ ਸ਼ਹਿਰੀ ਪ੍ਰਧਾਨ ਰਾਕੇਸ਼ ਸਿੰਗਲਾ, ਸੁਖਦੇਵ ਸਿੰਘ ਬਾਹੀਆ, ਕੌਂਸਲਰ ਰਜਿੰਦਰ ਸਿੰਘ ਸਿੱਧੂ, ਕੌਂਸਲਰ ਨਿਰਮਲ ਸਿੰਘ ਸੰਧੂ, ਕੌਂਸਲਰ ਹਰਮੰਦਰ ਸਿੰਘ ਸਿੱਧੂ, ਸੈਕਟਰੀ ਡਿੰਪੀ ਬਾਗਲਾ, ਗੁਰਸੇਵਕ ਮਾਨ, ਹਰਪਾਲ ਢਿੱਲੋ, ਬੰਤ ਸਿੰਘ ਸਿੱਧੂ, ਬਲਵਿੰਦਰ ਬੱਲੀ, ਕੁਲਦੀਪ ਸਿੰਘ ਨੰਬਰਦਾਰ, ਸਰਕਲ ਪ੍ਰਧਾਨ ਸੀਰਾ ਸਿੱਧੂ, ਹਨੀ ਧੀਰ, ਅਸ਼ਵਨੀ ਬੰਟੀ, ਹੈਪੀ ਕੋਹਲੀ, ਵਿੱਕੀ ਨਰੂਲਾ, ਰਾਜਵਿੰਦਰ ਸਿੰਘ ਸਿੱਧੂ, ਰਾਜੂ ਸਰਾਂ ਕੌਂਸਲਰ, ਰਾਜੂ ਮਾਨ, ਸੁਖਨ ਸੰਧੂ, ਸ਼ਿਵ ਕਰਨ ਸਿੱਧੂ, ਅਮਰਜੀਤ ਬਿਰਦੀ, ਮਨਦੀਪ ਲਾਡੀ, ਚਮਕੌਰ ਮਾਨ, ਰਜਿੰਦਰ ਗੁੱਡੂ, ਗੁਰਪ੍ਰੀਤ ਸੰਧੂ, ਹਰਪ੍ਰੀਤ ਸਿਵੀਆ ਅਮਿਰਤ ਅਤੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਪੁੱਜੇ।ਸਵੀਰ 01

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply