Tuesday, August 11, 2026

ਲਾਈਨਜ਼ ਕਲੱਬ ਇੰਟਰਨੈਸ਼ਨਲ ਵਲੋਂ ਸਰਕਾਰੀ ਸਕੂਲ ਨੂੰ ਦਿੱਤੇ ਬੈਂਚ

ਬਠਿੰਡਾ, 29 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਲਾਇਅਨਜ਼ ਕਲੱਬ ਇੰਟਰਨੈਸ਼ਨਲ ਦੇ ਜ਼ਿਲ੍ਹਾ ਕੈਬਨਿਟ ਸੈਕਟਰੀ ਲਾਇਅਨਜ਼  ਪੰਕਜ ਅਰੋੜਾ ਦੀ ਅਗਵਾਈ ਹੇਠ ਕਲੱਬ ਦੇ ਸੈਕਟਰੀ ਲਾਇਨਜ਼ ਮੋਹਨ ਸਿੰਘ ਮਾਵੀ, ਲਾਇਨਜ਼ ਜਗਵੰਤ ਰਾਏ ਬਾਂਸਲ ਕੈਸ਼ੀਅਰ ਤੇ ਹੋਰ ਸਮੂਹ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾਂ ਦੁਆਰਾ ਮਾਡਲ ਟਾਊਨ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਬੱਚਿਆਂ ਲਈ 50 ਬੈਂਚ ਤੇ ਕੁਰਸੀਆਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਉਨ੍ਹਾਂ ਸਕੂਲ ਵਿੱਚ ਵਣ-ਮਹਾਂ-ਉਤਸਵ ਮਨਾਉਂਦੇ ਹੋਏ ਦੋ ਦਰਜਨ ਦੇ ਕਰੀਬ ਫਲਦਾਰ ਤੇ ਛਾਂ-ਦਾਰ ਪੌਦੇ ਵੀ ਲਗਾਏ। ਇਸ ਸਮੇਂ ਸਕੂਲ ਇੰਚਾਰਜ਼ ਮੈਡਮ ਪਰਮਜੀਤ ਕੌਰ ਨੇ ਲਾਇਨਜ਼ ਕਲੱਬ ਇੰਟਰਨੈਸ਼ਨਲ ਦੇ ਸਮੂਹ ਅਹੁਦੇਦਾਰਾਂ ਦਾ ਇਸ ਉੱਦਮ ਲਈ ਵਿਸ਼ੇਸ਼ ਧੰਨਵਾਦ ਕੀਤਾ। ਉਨਾਂ ਦੱਸਿਆ ਕਿ ਉਨ੍ਹਾਂ ਦੇ ਬੱਚੇ ਭੁੰਜੇ ਹੀ ਬੈਠਦੇ ਸਨ ਪਰ ਅੱਜ ਇਨ੍ਹਾਂ ਬੱਚਿਆਂ ਲਈ ਬੈਂਚ ਦੇ ਕੇ ਇਨ੍ਹਾਂ ਲਈ ਬਹੁਤ ਵੱਡਾ ਪਰਉਪਕਾਰ ਕੀਤਾ ਗਿਆ ਹੈ ਜਿਸ ਨਾਲ ਬੱਚਿਆਂ ਦਾ ਪੜ੍ਹਾਈ ਵਿੱਚ ਹੋਰ ਵਧੇਰੇ ਮਨ ਲੱਗੇਗਾ। ਇਸ ਮੌਕੇ ਪੰਕਜ ਅਰੋੜਾ ਨੇ ਉਨਾਂ ਨੂੰ ਭਰੋਸਾ ਦਿਵਾਇਆ ਕਿ ਉਹ ਅੱਗੋਂ ਵੀ ਇਨ੍ਹਾਂ ਗਰੀਬ ਬੱਚਿਆਂ ਦੀ ਮੱਦਦ ਲਈ ਪੂਰਾ ਸਹਿਯੋਗ ਕਰਦੇ ਰਹਿਣਗੇ। ਯਾਦ ਰਹੇ ਕਿ ਇਸ ਸਕੂਲ ਵਿੱਚ25 ਗਜ਼, ਦੰਗਾ ਪੀੜਤ ਕਲੋਨੀ ਅਤੇ ਹੋਰ ਗਰੀਬਾਂ ਦੇ ਬੱਚੇ ਪੜ੍ਹਦੇ ਹਨ।
ਜਦ ਮਾਡਲ ਟਾਊਨ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਲਾਇਨਜ਼ ਕਲੱਬ ਇੰਟਰਨੈਸ਼ਨਲ ਬਠਿੰਡਾ ਦੇ ਅਹੁਦੇਦਾਰਾਂ ਦੁਆਰਾ ਸਕੂਲ ਦੇ ਬੱਚਿਆਂ ਲਈ ਬੈਂਚ ਦੇਣ ਲਈ ਟੈਂਪੂ ਸਕੂਲ ਪਹੁੰਚਿਆ ਅਤੇ ਬੱਚਿਆਂ ਨੇ ਟੈਂਪੂ ਵਿੱਚ ਬੈਂਚ ਦੇਖਕੇ ਤਾਂ ਉਨ੍ਹਾਂ ਦੇ ਚਿਹਰੇ ਦੀ ਲਾਲੀ ਦੇਖਣ ਵਾਲੀ ਸੀ। ਸਰਕਾਰੀ ਐਲੀਮੈਂਟਰੀ ਸਕੂਲ ਮਾਡਲ ਟਾਊਨ ਫੇਜ਼-1 ਵਿੱਚ ਇੰਚਾਰਜ਼ ਮੈਡਮ ਪਰਮਜੀਤ ਕੌਰ ਨੇ ਭਾਵੁਕ ਲਹਿਜੇ ਵਿੱਚ ਦੱਸਿਆ ਕਿ ਉਨ੍ਹਾਂ ਨੇ ਬੱਚਿਆਂ ਨੂੰ ਇੰਨ੍ਹਾ ਖੁਸ਼ ਕਦੇ ਵੀ ਨਹੀਂ ਦੇਖਿਆ। ਬੱਚਿਆਂ ਵਿੱਚ ਖੁਸ਼ੀ ਇਸ ਕਦਰ ਸੀ ਕਿ ਜਦ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਬੈਂਚ ਉਨ੍ਹਾਂ ਲਈ ਆਏ ਹਨ ਤਾਂ ਪਹਿਲੀ ਤੇ ਦੂਜੀ ਜਮਾਤ ਵਿੱਚ ਪੜ੍ਹਦੇ ਖੁਸ਼ੀ ਵਿੱਚ ਖੀਵੇ ਹੋਏ ਇਹ ਬੱਚੇ ਮਿੰਟਾਂ ਸਕਿੰਟਾਂ ਵਿੱਚ ਖੁਦ ਹੀ ਟੈਂਪੂ ਤੋਂ ਉਤਾਰ ਕੇ ਕਲਾਸਾਂ ਵਿੱਚ ਲੈ ਗਏ।ਇਸ ਮੌਕੇ ਕਲੱਬ ਦੇ ਸਮੂਹ ਅਹੁਦੇਦਾਰਾਂ ਨੇ ਵੀ ਇੱਕ ਖਾਸ ਕਿਸਮ ਦੀ ਖੁਸ਼ੀ ਅਤੇ ਮਾਣ ਮਹਿਸੂਸ ਕੀਤਾ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply