
ਬਠਿੰਡਾ, 29 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਮੈਕਸ ਸੁਪਰਸਪੇਸ਼ਿਲਿਟੀ ਹਸਪਤਾਲ ਬਠਿੰਡਾ ਵਿੱਚ ਸੀਨੀਅਰ ਰੇਡਇਏਸ਼ਨ ਆਨਕੋਲੋਜਿਸਟ ਦੀ ਸੇਵਾ ਨਿਭਾ ਰਹੇ ਡਾ. ਰਾਜੇਸ਼ ਵਸ਼ਿਸ਼ਠ ਨੂੰ ਐਸੋਸਇਏਸ਼ਨ ਆਫ ਰੇਡਇਏਸ਼ਨ ਆਨਕੋਲੋਜਿਸਟ ਆਫ ਇੰਡਿਆ (ਏਆਰਓਆਈ ) ਵਲੋਂ ਸਰਵਸਹਿਮਤੀ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਡਾ. ਵਸ਼ਿਸ਼ਠ ਦੀ ਕੰਮ ਪ੍ਰਤੀ ਨਿਸ਼ਠਾ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਪ੍ਰਧਾਨ ਦਾ ਪਦ ਪ੍ਰਦਾਨ ਕੀਤਾ ਗਿਆ। ਇਸ ਮੌਕੇ ਮੈਕਸ ਹਸਪਤਾਲ ਦੇ ਜੀਐਮ ਆਪਰੇਸ਼ਨਸ ਸੁਨੀਲ ਮੇਹਤਾ, ਏਜੀਐਮ ਐਚਆਰ ਸੰਜੇ ਰਾਏ ਪਰਾਸ਼ਰ ਅਤੇ ਮਾਰਕੇਟਿੰਗ ਹੈਡ ਨਿਤੀਸ਼ ਖੁਰਾਨਾ ਅਤੇ ਪੂਰੀ ਮੈਕਸ ਹਸਪਤਾਲ ਦੀ ਟੀਮ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਜਿਕਰਯੋਗ ਹੈ ਕਿ ਡਾ. ਰਾਜੇਸ਼ ਵਸ਼ਿਸ਼ਠ ਪਿਛਲੇ 12 ਸਾਲਾਂ ਤੋਂ ਏਆਰਓਆਈ ਵਿੱਚ ਬਤੋਰ ਜਰਨਲ ਸੈਕੇਟਰੀ ਵੀ ਆਪਣੀਆਂ ਸੇਵਾਵਾਂ ਦੇ ਰਹੇ ਸਨ। ਡਾ. ਰਾਜੇਸ਼ 2011 ਤੋਂ ਮੈਕਸ ਹਸਪਤਾਲ ਵਿੱਚ ਰੇਡੀਏਸ਼ਨ ਆਨਕਾਲੋਜੀ ਵਿਭਾਗ ਵਿੱਚ ਸੀਨੀਅਰ ਕੰਸਲਟੇਂਟ ਸੇਵਾਵਾਂ ਨਿਭਾਅ ਰਹੇ ਹਨ ਅਤੇ ਇਸ ਤੋਂ ਪੂਰਵ 1990 ਵਿੱਚ ਮੋਹਨ ਦਈ ਓਸਵਾਲ ਕੈਂਸਰ ਹਸਪਤਾਲ ਲੁਧਿਆਣਾ ਵਿਖੇ ਬਤੋਰ ਸੀਨੀਅਰ ਰੇਜਿਡੇਂਟ ਰੇਡੀਏਸ਼ਨ ਆਨਕੋਲੋਜੀ ਬਤੋਰ ਸੇਵਾਵਾਂ ਦਿੱਤੀਆਂ। ਇਸ ਦੇ ਬਾਅਦ ਉਨ੍ਹਾਂ ਨੇ ਜੂਨਿਅਰ ਕੰਸਲਟੇਂਟ ਰੇਡਇਏਸ਼ਨ ਆਨਕੋਲੋਜੀ ਅਤੇ ਫਿਰ ਕੰਸਲਟੇਂਟ ਅਤੇ ਹੈਡ ਰੇਡਇਏਸ਼ਨ ਆਨਕੋਲੋਜੀ ਨਿਯੁਕਤ ਕਰ ਦਿੱਤਾ ਗਿਆ।ਇਸ ਉਪਰੰਤ ਉਨ੍ਹਾਂ ਨੂੰ ਡਿਪਟੀ ਮੈਡਿਕਲ ਸੁਪਰੀਟੇਂਡੇਂਟ ਲਗਾਇਆ ਗਿਆ। ਇਸ ਦੇ ਬਾਅਦ ਗਰੇਸ਼ਿਅਨ ਸੁਪਰਸਪੈਸ਼ਿਲਿਟੀ ਹਸਪਤਾਲ ਮੌਹਾਲੀ ਵਿੱਚ ਵੀ ਡਾ. ਵਸ਼ਿਸ਼ਠ ਸੀਨੀਅਰ ਕੰਸਲਟੇਂਟ ਸੇਵਾਵਾਂ ਦੇ ਚੁੱਕੇ ਹਨ। 2004 ਤੋਂ ਲੈ ਕੇ ਅੱਜ ਤੱਕ ਉਹ ਏਆਰਓਆਈ ਦੇ ਨਾਲ ਜੁੜ ਕੇ ਰੇਡਇਏਸ਼ਨ ਆਨਕੋਲੋਜੀ ਵਿਸ਼ਾ ਡਾਕਟਰਾਂ ਨੂੰ ਜਾਣਕਾਰੀ ਉਪਲੱਬਧ ਕਰਵਾ ਰਹੇ ਹਨ। ਡਾ. ਵਸ਼ਿਸ਼ਠ ਨੇ ਆਪਣੇ 25 ਸਾਲ ਦੇ ਕਰਿਅਰ ਵਿੱਚ ਨੈਸ਼ਨਲ ਅਤੇ ਇੰਟਰਨੈਸ਼ਨਲ ਪੱਧਰ ਉੱਤੇ ਕਾਨਫਰੰਸਾਂ ਵਿੱਚ ਭਾਗ ਲੈ ਕੇ ਰੇਡਇਏਸ਼ਨ ਆਨਕੋਲੋਜੀ ਵਿਸ਼ਿਆਂ ਤੇ ਸਮੱਸਿਆਵਾਂ ਦਾ ਹੱਲ ਕਰਕੇ ਹੋਰ ਡਾਕਟਰਾਂ ਦੀ ਮਦਦ ਕੀਤੀ।
Punjab Post Daily Online Newspaper & Print Media