Saturday, November 7, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..

ਮਿਤੀ : 31 ਅਗਸਤ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
 
▶ ਜੰਮੂ ਕਸ਼ਮੀਰ ‘ਚ ਅੱਤਵਾਦੀ ਫੰਡਿੰਗ ਮਾਮਲਾ– ਹੁਰੀਅਤ ਨੇਤਾ ਸਈਅਦ ਅਲੀਸ਼ਾਹ ਗਿਲਾਨੀ ਦੇ ਬੇਟੇ ਨਈਮ ਗਿਲਾਨੀ ਨੂੰ ਐਨ.ਆਈ.ਏ ਨੇ ਭੇਜਿਆ ਨੋਟਿਸ।
 
▶ ਨੀਲੇ ਕਾਰਡ ਧਾਰਕਾਂ ਨੂੰ ਭਗਵੰਤ ਮਾਨ ਵਲੋਂ ਭਿਖਾਰੀ ਕਹਿਣ ‘ਤੇ ਅਕਾਲੀ ਦਲ ਦਾ ਹਮਲਾ, ਕਿਹਾ ਸੱਤਾ ‘ਚ ਆਉਣ ‘ਤੇ ‘ਆਪ’ ਬੰਦ ਕਰੇਗੀ ਭਲਾਈ ਸਕੀਮਾਂ।
 
▶ ਅੰਮ੍ਰਿਤਸਰ ‘ਚ ਛੋਟੇਪੁਰ ਅਤੇ ਕੇਜਰੀਵਾਲ ਸਮਰਥਕਾਂ ਦਰਮਿਆਨ ਹੋਈ ਹੱਥੋਪਾਈ।
 
▶ ਜੋਨ ਇੰਚਾਰਜ ਗੁਰਿੰਦਰ ਸਿੰਘ ਬਾਜਵਾ ਨੇ ਛੋਟੇਪੁਰ ਦੀ 1 ਸਤੰਬਰ ਤੱਕ ਬਹਾਲੀ ਦਾ ਦਿੱਤਾ ਅਲਟੀਮੇਟਮ ।
 
▶ ਜਾਂਚ ਕਮੇਟੀ ਦੇ ਫੈਸਲੇ ਤੋਂ ਪਹਿਲਾਂ ਛੋਟੇਪੁਰ ਮਾਮਲੇ ‘ਚ ਕੁੱਝ ਨਹੀਂ ਕਹਾਂਗਾ – ਸੰਜੇ ਸਿੰਘ।
 
▶ ਨਵਜੋਤ ਸਿੱਧੂ ਬਾਰੇ ਬੋਲੇ ਅਨਿਲ ਜੋਸ਼ੀ– ਭਾਜਪਾ ਵਿਚਾਰਧਾਰਾ ਵਾਲੀ ਪਾਰਟੀ, ਕਿਸੇ ਦੇ ਜਾਣ ਨਾਲ ਨਹੀਂ ਪੈਂਦਾ ਕੋਈ ਅਸਰ।
 
▶ ਸੀ.ਬੀ.ਆਈ ਵਲੋਂ ਵੀਰਭੱਦਰ ਖਿਲਾਫ ਚਾਰਜਸ਼ੀਟ ਪੇਸ਼ ਕਰਨ ਸਬੰਧੀ ਸੁਣਵਾਈ 8 ਸਤੰਬਰ ਤੱਕ ਮੁਲਤਵੀ।
 
▶ ਖੁਮਾਣੋ ਨੇੜਲੇ ਪਿੰਡ ਬਦੇਸ਼ ਵਿਖੇ ਜਪੁਜੀ ਸਾਹਿਬ ਦੇ ਗੁਟਕੇ ਦੀ ਬੇਅਦਬੀ– ਮਨੇਲਾ ਪਿੰਡ ਦਾ ਗ੍ਰੰਥੀ ਜਸਬੀਰ ਸਿੰਘ ਗ੍ਰਿਫਤਾਰ।
 
▶ ਕੇਂਦਰ ਸਰਕਾਰ ਦੇ ਮੁਲਾਜਮਾਂ ਨੂੰ ਮਿਲੇਗਾ 2 ਸਾਲ ਦਾ ਬਕਾਇਆ ਬੋਨਸ – ਅਰੁਣ ਜੇਤਲੀ।
 
▶ ਘੱਟੋ-ਘੱਟ ਮਜ਼ਦੂਰੀ 350/- ਰੁਪਏ ਰੋਜ਼ਾਨਾ ਹੋਈ – ਸਰਕਾਰ ਨੇ 40 ਫੀਸਦ ਦਾ ਕੀਤਾ ਵਾਧਾ।
 
▶ ਬੋਨਸ ਅਤੇ ਘੱਟੋ-ਘੱਟ ਮਜ਼ਦੂਰੀ ‘ਚ ਵਾਧੇ ਦੇ ਬਾਵਜ਼ੂਦ ਵੀ ਭਾਰਤੀ ਮਜ਼ਦੂਰ ਸੰਘ 2 ਸਤੰਬਰ ਦੀ ਹੜਤਾਲ ‘ਤੇ ਬਜ਼ਿਦ।
 
▶ ਮੋਗਾ ਦੇ ਕਿਸਾਨ ਮਲਕੀਤ ਸਿੰਘ ਵਲੋਂ ਖੁਦਕੁਸ਼ੀ – ਨਹਿਰ ‘ਚ ਮਾਰੀ ਛਾਲ।
 
▶ ਸ਼ਿਮਲਾ ਵਿੱਚ ਸੜਕ ਹਾਦਸਾ – 5 ਮੌਤਾਂ, ਮ੍ਰਿਤਕਾਂ ‘ਚ 2-2 ਸਾਲ ਦੇ 2 ਬੱਚੇ ਸ਼ਾਮਿਲ।
 
▶ ਜਥੇਦਾਰ ਟੌਹੜਾ ਦੀ ਧੀ ਕੁਲਦੀਪ ਕੌਰ ਤੇ ਜਵਾਈ ਹਰਮੇਲ ਸਿੰਘ ਟੌਹੜਾ ਅਕਾਲੀ ਦਲ ਨੂੰ ਛੱਡ ਕੇ ‘ਆਮ’ ਆਦਮੀ ਪਾਰਟੀ ‘ਚ ਸ਼ਾਮਿਲ – ਸੰਜੇ ਸਿੰਘ, ਭਗਵੰਤ ਮਾਨ, ਕੰਵਰ ਸੰਧੂ ਨੇ ਕੀਤਾ ਸਵਾਗਤ।
 
▶ ਤੇਲੰਗਾਨਾ ਵਿਧਾਨ ਸਭਾ ‘ਚ ਜੀ.ਐਸ.ਟੀ ਬਿੱਲ ਪਾਸ।
 
▶ 2012 ਦੇ ਲੰਡਨ ਓਲੰਪਿਕ ‘ਚ ਜਿੱਤਿਆ ਯੋਗੇਸ਼ਵਰ ਦਾ ਕਾਂਸੀ ਦਾ ਮੈਡਲ ਚਾਂਦੀ ‘ਚ ਤਬਦੀਲ– 4 ਸਾਲ ਬਾਅਦ ਹੋਇਆ ਇਨਸਾਫ।
 
▶ ਭਾਰਤ ਤੇ ਅਮਰੀਕਾ ਵਲੋਂ ਰੱਖਿਆ ਦੇ ਖੇਤਰ ‘ਚ ਵੱਡਾ ਸਮਝੋਤਾ – ਦੋਵੇਂ ਮੁਲਕ ਰੱਖਿਆ ਸਬੰਧੀ ਸਮਾਨ ਤੇ ਅੱਡਿਆਂ ਦਾ ਕਰ ਸਕਣਗੇ ਅਦਾਨ ਪ੍ਰਦਾਨ ਤੇ ਇਸਤੇਮਾਲ।
 
▶ ਸ੍ਰੀ ਲੰਕਾ ਦੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਦੀ ਵੈਬਸਾਈਟ 17 ਸਾਲਾ ਵਿਦਿਆਰਥੀ ਵਲੋਂ ਹੈਕ– ਕੀਤਾ ਗ੍ਰਿਫਤਾਰ।
 
▶ ਬਾਂਦਰ ਹੀਰਾ ਖਾਨ ਭਾਰਤ ਸਰਕਾਰ ਕਰੇਗੀ ਨਿਲਾਮ – ਮੱਧ ਪ੍ਰਦੇਸ਼ ‘ਚ ਰਿਓ ਟੰਟੋ ਨੇ ਕੀਤੀ ਸੀ ਖੋਜ਼।
 
▶ ਹੀਰਾ ਖਾਨ ਵਿਚੋਂ ਅਰਬਾਂ ਰੁਪਏ ਦੇ 27.4 ਮੀਲੀਅਨ ਕੈਰਟ ਹੀਰੇ ਮਿਲਨ ਦੀ ਆਸ।
 
▶ ਚੀਨ ਦੇ ਕਿਰਗਿਸਤਾਨ ਸਥਿਤ ਕੌਸਲਖਾਨੇ ‘ਤੇ ਧਮਾਕਾ – ਕਈ ਮੋਤਾਂ ਹੋਣ ਦਾ ਖਦਸ਼ਾ।
 
▶ ਛੋਟੇਪੁਰ ਸਮਰਥਕਾਂ ਵਲੋਂ ਗੁਰਦਾਸਪੁਰ ਦੇ ਕਾਲਾ ਅਫਗਾਨਾ ‘ਚ ਰੋਸ ਮਾਰਚ– ਦੁਬਾਰਾ ਕਮਾਨ ਸੌਪਣ ਦੀ ਮੰਗ – ਕੇਜਰੀਵਾਲ ਦੀ ਪ੍ਰਚਾਰ ਸਮਗਰੀ ਸਾੜੀ।
 
▶ ਧਰਮਵੀਰ ਗਾਂਧੀ ਦੀ ਅਗਵਾਈ ‘ਚ ਲੜਾਂਗੇ ਚੋਣਾਂ– ਡਾ. ਸੁਵਿੰਦਰ ਸਿੰਘ, ਕੇਜਰੀਵਾਲ ਦੀਆਂ ਨੀਤੀਆਂ ਖਿਲਾਫ ਬਣੀ ‘ਪੰਜਾਬ ਲੋਕ ਦਲ’ ਪਾਰਟੀ।
 
▶ ਲੁਧਿਆਣਾ ਦੇ ਸੀ.ਐਮ.ਸੀ ਹਸਪਤਾਲ ‘ਚ ਤਾਇਨਾਤ ਡਾ. ਰਾਜੇਸ਼ ਚੱਕਰਵਤੀ ਵਲੋਂ ਭੇਦਭਰੇ ਹਾਲਾਤਾਂ ‘ਚ ਖੁਦਕੁਸ਼ੀ।
 
▶ ਜੰਮੂ ਕਸ਼ਮੀਰ ਦੇ ਅਖਨੂਰ ਸੈਕਟਰ ‘ਚ ਘੁਸਪੈਠ ਨਾਕਾਮ– ਪਾਕਿਸਤਾਨੀ ਗੋਲੀਬਾਰੀ ‘ਚ 1 ਜਵਾਨ ਸ਼ਹੀਦ।
 
▶ ਭਾਰਤ ਦੀ 100 ਸਾਲਾ ਬੇਬੇ ਮਾਨ ਕੌਰ ਨੇ 100 ਮੀਟਰ ਦੋੜ ‘ਚ ਜਿਤਿਆ ਸੋਨੇ ਦਾ ਮੈਡਲ।
 
▶ ਪੀ.ਐਮ ਮੋਦੀ ਵਲੋਂ ਗੁਜਰਾਤ ‘ਚ 12000 ਕਰੋੜੀ ਵਿਕਾਸ ਯੋਜਨਾ ਦੇ ਪਹਿਲੇ ਪੜਾਅ ਦਾ ਸ਼ੁੱਭ ਅਰੰਭ।
 
▶ ਵਿਜ਼ੀਲੈਂਸ ਨੇ ਗੁਰਦਾਸਪੁਰ ਦੇ ਦੀਨਾਨਗਰ ‘ਚ 1000 ਰੁਪਏ ਦੀ ਰਿਸ਼ਵਤ ਲੈਂਦਾ ਪ੍ਰਦੀਪ ਕੁਮਾਰ ਪਟਵਾਰੀ ਕੀਤਾ ਕਾਬੂ।
 
▶ ਲੰਬੀ ਹਲਕੇ ਦੇ ਕਿਲਿਆਂਵਾਲੀ ‘ਚ ਦਲਿਤ ਚੇਤਨਾ ਰੈਲੀ ਦੌਰਾਨ ਵਿਕਾਸ ਦੇ ਦਾਅਵਿਆਂ ‘ਤੇ ਦਲਿਤ ਔਰਤਾਂ ਵਲੋਂ ਸਵਾਲ ਉਠਾਉਣ ‘ਤੇ ਮੁੱਖ ਮੰਤਰੀ ਬਾਦਲ ਰੈਲੀ ਜਲਦ ਮੁਕਾ ਕੇ ਪਰਤੇ ਵਾਪਸ।
 

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ *www.punjabpost.in/welcome* ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply