Saturday, November 7, 2026

ਪੰਜਾਬੀ ਸੂਬੇ ਦੀ 50 ਵੀ ਵਰੇਗੰਢ ਨੂੰ ਸਮਰਪਿਤ ਸੁੰਦਰ ਲਿਖਾਈ ਮੁਕਾਬਲੇ ਕਰਵਾਏ

PPN3008201601ਬਟਾਲਾ, 30 ਅਗਸਤ (ਨਰਿੰਦਰ ਬਰਨਾਲ)- ਪੰਜਾਬ ਵਿਚ ਪੰਜਾਬੀ ਭਾਸਾ ਪ੍ਰਤੀ ਪਿਆਰ ਤੇ ਸਨੇਹ ਪੈਦਾ ਕਰਨ ਤੇ ਘਰ ਘਰ ਵਿਚ ਮਾਂ ਬੋਲੀ ਪੰਜਾਬੀ ਨੂੰ ਪਹੁੰਚਾਉਣ ਦੇ ਮਕਸਦ ਨਾਲ ਪੰਜਾਬ ਸਰਕਾਰੀ ਪੰਜਾਬੀ ਸੂਬੇ ਦੀ 50 ਵੀ ਵਰੇਗੰਢ ਬੜੀ ਧੂਮ ਧਾਮ ਨਾਲ ਮਨਾ ਰਹੀ ਹੈ। ਇਸ ਸਬੰਧੀ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਜੀ ਦੀਆਂ ਹਦਾਇਤਾ ਦੀ ਪਾਲਣਾ ਕਰਦਿਆ ਪ੍ਰਿੰਸੀਪਲ ਬਲਵਿੰਦਰ ਕੌਰ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦੇ ਸੁਚਾਰੂ ਪ੍ਰਬੰਧਾ ਸਦਕਾ ਸਕੂਲ ਵਿਖੇ ਜਿਲ੍ਹਾ ਪੱਧਰੀ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ।ਜਿਲ੍ਹਾ ਪੱਧਰੀ ਪੰਜਾਬੀ ਸੂਬੇ ਦੀ ਵਰੇ ਗੰਢ ਮਨਾਉਣ ਦੇ ਸਮਾਗਮ ਦਾ ਉਦਘਾਟਨ ਉਪ ਜਿਲ੍ਹਾਂ ਸਿਖਿਆ ਅਫਸਰ ਸੈਕੰਡਰੀ ਸ੍ਰੀ ਭਾਰਤ ਭੂਸਨ ਕੀਤਾ।ਪੰਜਬੀ ਭਾਸਾ ਦੇ ਸਬੰਧ ਵਿਚ ਸੰਬੋਧਨ ਕਰਦਿਆਂ ਸ੍ਰੀ ਭੂਸਨ ਨੇ ਕਿਹਾ ਜਿਹੜੀਆਂ ਕੌਮਾਂ ਆਪਣੀ ਮਾਤ ਭਾਸਾ ਭੁੱਲ ਜਾਦੀਆਂ ਹਨ, ਉਹ ਸਮਾਜ ਵਿਚ ਕਦੀ ਤਰੱਕੀ ਨਹੀ ਕਰ ਸਕਦੀਆਂ। ਉਹਨਾ ਦੱਸਿਆ ਕੇ ਜੇਕਰ ਕਿਸੇ ਵਿਆਕਤੀ ਨੂੰ ਬਦ ਦੁਆ ਦੇਣੀ ਹੋਵੇ ਤਾ ਸਭ ਤੋ ਵੱਡੀ ਬਦ ਦੁਆਹ ਹੈ ਕਿ ਤੈਨੂੰ ਤੇਰੀ ਮਾਤ ਭਾਸਾ ਭੁੱਲ ਜਾਵੇ। ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਸਾਨੂੰ ਸਾਰਿਆ ਨੂੰ ਪੰਜਾਬੀ ਭਾਸਾ ਬੋਲਣੀ ਤੇ ਲਿਖਣੀ ਚਾਹੀਦਾ ਹੈ। ਇਹਨਾ ਜਿਲ੍ਹਾ ਪੱਧਰੀ ਸੁੰਦਰ ਲਿਖਾਈ ਮੁਕਾਬਲਿਆ ਵਿਚ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਵਿੰਗ ਦੇ ਵਿਦਿਆਰੀ ਪੂਰੇ ਜਿਲ੍ਹੇ ਵਿਚੋ 22 ਸਕੂਲਾਂ ਨੇ ਹਿਸਾ ਲਿਆ ਤੇ ਵਿਦਿਆਰਥੀਆ ਨੇ ਸੁੰੰਦਰ ਲਿਖਾਈ ਲਿਖ ਕੇ ਅਧਿਆਪਕਾ ਨੂੰ ਹੈਰਾਨ ਕੀਤਾ।
ਜੱਜ ਦੀ ਭੁਮਿਕਾ ਸਤਿੰਦਰ ਕੌਰ ਕਾਹਲੋ,ਰੀਟਾ ਸ ਸ ਸ ਸ ਵਰਸੋਲਾ,, ਸਤਨਾਮ ਸਿੰਘ ਹਾਂਸ ਗੁਰਦਾਸ ਨੰਗਲ ਨੇ ਬਾਖੂਬੀ ਨਾਲ ਨਿਭਾਈ। ਪ੍ਰਇਮਰੀ ਵਿੰਗ ਵਿਚ ਅਮਨਦੀਪ ਸਿੰਘ ਗੁਰੂ ਹਰਕ੍ਰਿਸਨ ਸਕੂਲ ਰੰਗੜ ਨੰਗਲ ਪਹਿਲਾ ਸਥਾਨ, ਮਿਡਲ ਵਿੰਗ ਵਿਚ ਸੁਖਮੀਤ ਕੌਰ ਸਰਕਾਰੀ ਹਾਈ ਸਕੂਲ ਧਰਮਕੋਟ ਰੰਧਾਵਾ ਪਹਿਲਾ ਸਥਾਨ, ਨਵਨੀਤ ਕੌਰ ਸਰਕਾਰੀ ਹਾਈ ਸਕੂਲ ਧਰਮਕੋਟ ਰੰਧਾਵਾ ਦਾ ਪਹਿਲਾ ਸਥਾਨ ਰਿਹਾ।
ਇਸ ਮੌਕੇ ਪ੍ਰਿੰਸੀਪਲ ਬਲਵਿੰਦਰ ਕੌਰ ਨੇ ਆਏ ਹੋਏ ਵਿਦਿਆਰਥੀਆਂ, ਅਧਿਆਪਕਾ ਨੂੰ ਸੰਬਧਨ ਕਰਕੇ ਧਨਵਾਦ ਕੀਤਾ ਤੇ ਕਿਹਾ ਕਿ ਸਾਨੂੰ ਸਾਰਿਆ ਨੂੱ ਆਪਣੀ ਮਾਂ ਬੋਲੀ ਪੰਜਾਬੀ ਸਤਿਕਾਰ ਕਰਨਾ ਚਾਹੀਦਾ ਹੈ ਤਾ ਸਾਡੀ ਮਿਠੀ ਭਾਂਸਾ ਪ੍ਰਫੁੱਲਤ ਹੋ ਸਕੇਗੀ। ਇਸ ਸਮਾਗਮ ਵਿਚ ਲੈਕਚਰਾਰ ਕਮਲੇਸ਼ ਕੌਰ, ਰਜਨੀ ਬਾਲਾ, ਸੁਨੀਤਾ ਸਰਮਾ, ਅਨਿਲ ਕੁਮਾਰ, ਅਸੋਕ ਕੁਮਾਰ, ਜੀਵਨ ਸਿੰਘ ਦਾ ਅਹਿਮ ਯੋਗ ਦਾਨ ਰਿਹਾ। ਇਸ ਮੋਕੇ ਸਟੇਜ ਸਕੱਤਰ ਦੀ ਭੁਮਿਕਾ ਹਰਪ੍ਰੀਤ ਸਿੰਘ ਭੱਟੀ ਨੇ ਬਾਖੂਬੀ ਨਾਲ ਨਿਭਾਈ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply