Saturday, November 7, 2026

ਔਸਉਟੀ ਯੂਨੀਵਰਸਿਟੀ ਦੇ ਸੱਦੇ ਪੱਤਰ ‘ਤੇ ਮਿਸਰ ਪੁੱਜੇ ਡਾ: ਕੋਸ਼ਿਸ਼

PPN3008201603ਬਠਿੰਡਾ, 30 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਔਸਉਟੀ ਯੂਨੀਵਰਸਿਟੀ ਮਿਸਰ ਵਿਚ ਅਲਫੋਰਸ਼ਨ ਆਈ ਸੈਂਟਰ ਦੀ ਤਰਫੋਂ ਆਯੋਜਿਤ 5 ਦਿਨਾਂ ਮੈਡੀਕਲ ਐਕਸਪਰਟੀਜ਼ ਪ੍ਰੋਗਰਾਮ ਵਿਚ ਇੰਡੀਆ ਤੋਂ 3 ਅੱਖਾਂ ਦੇ ਮਾਹਿਰ ਡਾਕਟਰ ਬਠਿੰਡਾ ਤੋਂ ਸਿਗਿਨਸ਼ ਹੈਲਥ ਸ੍ਰਟੀਟ ਹਸਪਤਾਲ ਤੋਂ ਡਾ: ਕੋਸਿਸ਼ ਗੁਪਤਾ, ਜਲੰਧਰ ਤੋਂ ਦੁੰਗਲ ਆਈ ਹਸਪਤਾਲ ਦੇ ਡਾ: ਸੰਜੀਵ ਦੁੱਗਲ ਅਤੇ ਪਟਿਆਲਾ ਦੇ ਗੋਲਬਲ ਆਈ ਹਸਪਤਾਲ ਤੋਂ ਡਾ: ਮਨਪ੍ਰੀਤ ਸਿੰਘ ਯੂਨੀਵਰਸਿਟੀ ਅਤੇ ਬੁਲਾਵੇ ‘ਤੇ ਮਿਸਰ ਪਹੁੰਚੇ। ਇਸ ਪ੍ਰੋਗਰਾਮ ਵਿਚ ਪੂਰੇ ਮਿਸਰ ਤੋਂ ਅੱਖਾਂ ਦੇ ਡਾਕਟਰ ਨੇ ਵਿਸ਼ੇਸ਼ ਤੌਰ ‘ਤੇ ਭਾਗ ਲਿਆ ਜਿਨ੍ਹਾਂ ਨੂੰ ਭਾਰਤ ਦੇ ਡਾਕਟਰਾਂ ਦੀ ਤਰਫੋਂ 2 ਦਿਨਾਂ ਲੈਕਚਰ ਵਰਕਸ਼ਾਪ ਲਗਾ ਕੇ ਅੱਖਾਂ ਦੀ ਸਰਜਰੀ ਬਾਰੇ ਵਿਸਥਾਰ ਰੂਪ ਵਿਚ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਭਾਰਤੀਆਂ ਤਕਨੀਕੀ ਦੇ ਬਾਰੇ ਦੱਸਿਆ ਗਿਆ। ਤੀਜੇ ਦਿਨ ਤਿੰਨਾਂ ਭਾਰਤੀ ਡਾਕਟਰਾਂ ਨੇ ਅੱਖਾਂ ਦੀ ਅਪਰੇਸ਼ਨ ਦੀ ਵਿਡੀਓ ਸੂਟ ਕੀਤੀਆਂ ਡੇਲੀਗੇਟਸ਼ ਨੂੰ ਦਿਖਾਈਆਂ ਅਤੇ ਚੌਥੇ ਦਿਨ 30 ਦੇ ਕਰੀਬ ਮਰੀਜਾਂ ਦੇ ਅਪਰੇਸ਼ਨ ਕੀਤੇ ਜੋ ਕਿ ਲਾਈਵ ਦਿਖਾਏ ਗਏ। ਪੰਜਵੇਂ ਦਿਨ ਭਾਰਤੀਆਂ ਡਾਕਟਰਾਂ ਦੀ ਗਾਇਡਲਾਈਨ ਵਿਚ ਮਿਸਰ ਦੇ ਡਾਕਟਰਾਂ ਨੇ ਭਾਰਤੀ ਤਕਨੀਕੀ ਨੂੰ ਵਧੀਆਂ ਐਲਨਿਆਂ ਅਤੇ ਗਾਇਡ ਕਰਨ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਔਸਊਟੀ ਯੂਨੀਵਰਸਿਟੀ ਦੇ ਡਾ: ਬਾਇਲ ਸੁਲੇਮਾਨ, ਡਾ: ਖਾਲਿਦ, ਡਾ: ਸਰਫ਼, ਡਾ: ਮਹਿਮਦ ਵਲੋਂ ਤਿੰਨਾਂ ਡਾਕਟਰਾਂ ਦਾ ਮਿਸਰ ਆਉਣ ‘ਤੇ ਧੰਨਵਾਦ ਕਰਦਿਆਂ ਸਨਮਾਨਿਤ ਵੀ ਕੀਤਾ ਅਤੇ ਦੁਆਰਾ ਆਉਣ ਦਾ ਪਹਿਲਾਂ ਹੀ ਸੱਦਾ ਦਿੱਤਾ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply