ਬਠਿੰਡਾ, 30 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਦੀ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਵਾਉਂਦੀ ਹੈ ਵਲੋਂ ਬੀਤੇ ਦਿਨੀਂ ਭਾਰੀ ਮੀਂਹ ਕਾਰਨ ਸ਼ਹਿਰ ਵਿਚ ਭਾਰੀ ਮੀਂਹ ਦੇ ਕਾਰਨ ਸਾਰਾ ਸ਼ਹਿਰ ਹੀ ਦਰਿਆ ਬਣਿਆ ਹੋਣ ਦੇ ਬਾਵਜੂਦ ਵੀ ਮੈਂਬਰਾਂ ਅਤੇ ਸੰਗਤਾਂ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ।ਇਸ ਹਫ਼ਤਾਵਾਰੀ ਦਾ ਸਮਾਗਮ ਸੋਹਣ ਸਿੰਘ, ਸੁਰਖਪੀਰ ਰੋਡ, ਗਲੀ ਨੰ: 1 ਬੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕਰਨ ਤੋਂ ਬਾਅਦ ਰਾਗੀ ਜੱਥੇ ਭਾਈ ਗੁਰਨਾਮ ਸਿੰਘ,ਗੁਰਪ੍ਰੀਤ ਸਿੰਘ ਅਤੇ ਅਵਤਾਰ ਸਿੰਘ ਰੱਸ ਭਿੰਨਾਂ ਕੀਰਤਨ ਕੀਤਾ ਗਿਆ ਉਪਰੰਤ ਅਰਦਾਸ ਭਾਈ ਰਾਕੇਸ਼ ਸਿੰਘ ਵਲੋਂ ਕੀਤੀ ਗਈ।ਭਾਈ ਕੁਲਦੀਪ ਸਿੰਘ ਮਿਸਤਰੀ ਵਲੋਂ ਹੁਕਮਨਾਮਾ ਲਿਆ ਗਿਆ।ਇਸ ਮੌਕੇ ਗੁਰਿੰਦਰ ਸਿੰਘ ਡਿੰਪੀ, ਜਰਨੈਲ ਸਿੰਘ, ਚਰਨਜੀਤ ਸਿੰਘ, ਅਵਤਾਰ ਸਿੰਘ, ਹੈਪੀ, ਜਗਜੀਤ ਸਿੰਘ ਮੱਕੜ ਆਦਿ ਹਾਜ਼ਰ ਸਨ।ਮੁੱਖ ਸੇਵਾਦਾਰ ਅਵਤਾਰ ਸਿੰਘ ਨੇ ਸੰਗਤਾਂ ਨੂੰ ਖਾਸ਼ ਕਰਕੇ ਬੀਬੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਧੀ ਪੁੱਤਾਂ ਨੂੰ ਗੁਰੂ ਦੀ ਬਾਣੀ ਨਾਲ ਜੋੜਣ ਤਾਂ ਕਿ ਉਹ ਬੁਰੀ ਸੰਗਤ ਤੋਂ ਬੱਚ ਕੇ ਆਪਣਾ ਭਲਾ ਬੁਰਾ ਪਛਾਣ ਸੱਕਣ।ਮਾਰੂ ਨਸ਼ਿਆਂ ਤੋਂ ਵੀ ਬੱਚਣ। ਸੁਸਾਇਟੀ ਦੀ ਰੀਤ ਮੁਤਾਬਕ ਗ੍ਰਹਿ ਵਾਸੀ ਪਰਿਵਾਰ ਨੂੰ ਸਨਮਾਨ ਚਿੰਨ੍ਹ ਸੁਸਾਇਟੀ ਮੈਂਬਰਾਂ ਵਲੋਂ ਸਨਮਾਨਤ ਕੀਤਾ ਗਿਆ।ਅੰਤ ਵਿਚ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।
Check Also
ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ
ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …
Punjab Post Daily Online Newspaper & Print Media