Saturday, November 7, 2026

ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਵੱਲੋਂ ਬਰਸਾਤੀ ਪਾਣੀ ਦੇ ਮੁੱਦੇ ‘ਤੇ ਡਰਾਮੇਬਾਜ਼ੀ- ਜੱਸੀ

PPN3008201607ਬਠਿੰਡਾ, 30 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਅਤੇ ਸਾਬਕਾ ਮੰਤਰੀ ਪੰਜਾਬ ਹਰਮਿੰਦਰ ਸਿੰਘ ਜੱਸੀ ਨੇ ਐਮ.ਐਲ.ਏ. ਸਰੂਪ ਚੰਦ ਸਿੰਗਲਾ ਵੱਲੋਂ ਬਰਸਾਤੀ ਪਾਣੀ ਦੇ ਮੁੱਦੇ ‘ਤੇ ਕੀਤੀ ਜਾ ਰਹੀ ਡਰਾਮੇਬਾਜ਼ੀ ‘ਤੇ ਬਹੁਤ ਦੁੱਖ ਹਿਰਦੇ ਨਾਲ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਡਰਾਮੇਬਾਜ਼ੀ ਹੁਣ ਹੋਰ ਨਹੀਂ ਕਿਉਂਕਿ ਇਹ ਡਰਾਮੇਬਾਜ਼ੀ ਕੋਈ ਅੱਜ ਤੋਂ ਨਹੀਂ, ਪਿਛਲੇ 9 ਸਾਲਾਂ ਤੋਂ ਚੱਲੀ ਆ ਰਹੀ ਹੈ, ਜਿਸ ਨੂੰ 6 ਸਾਲ ਪਹਿਲਾਂ ਪੰਜਾਬ ਦੇ ਉਪ ਮੁੱਖ ਮੰਤਰੀ ਵੀ ਕਰ ਚੁੱਕੇ ਹਨ।. ਜੱਸੀ ਨੇ ਕਿਹਾ ਕਿ ਜੇਕਰ ਹੁਕਮਰਾਨ ਪਾਰਟੀ ਅਤੇ ਸਰੂਪ ਚੰਦ ਸਿੰਗਲਾ ਬਠਿੰਡਾ ਦੇ ਹਿਤੇਸ਼ੀ ਹੁੰਦੇ ਤਾਂ ਪਿਛਲੇ 9 ਸਾਲਾਂ ਵਿੱਚ ਸੀਵਰੇਜ਼ ਸਿਸਟਮ ਨੂੰ ਠੀਕ ਕਰਨ ਦੇ ਉਪਰਾਲੇ ਕਰਦੇ ਅਤੇ ਅੱਜ ਇਹ 3-3 ਦਿਨ ਦੁਕਾਨਾਂ ਬੰਦ ਹੋਣ ਦੀ ਨੋਬਤ ਨਾ ਆਉਂਦੀ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸਰੂਪ ਚੰਦ ਸਿੰਗਲਾ, ਜੋ ਅੱਜ ਟ੍ਰੈਕਟਰ ਉੱਪਰ ਚੜ੍ਹ ਕੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਡਰਾਮੇਬਾਜ਼ੀ ਕਰ ਰਹੇ ਹਨ, ਜੇਕਰ ਇਹ ਇਸ ਸਮੱਸਿਆ ਵੱਲ ਧਿਆਨ ਦਿੰਦੇ ਤਾਂ ਅੱਜ ਇਹ ਸਮੱਸਿਆ ਪੇਸ਼ ਨਾ ਆਉਂਦੀ। ਸਮੱਸਿਆ ਦਾ ਹੱਲ ਸਹੀ ਅਰਥਾਂ ਵਿੱਚ ਕੰਮ ਕਰਨ ਨਾਲ ਹੁੰਦਾ ਹੈ ਨਾਂ ਕਿ ਡਰਾਮੇਬਾਜ਼ੀ ਨਾਲ। ਅਕਾਲੀ-ਭਾਜਪਾ ਸਰਕਾਰ ਦੇ ਸਮੇਂ ਦੌਰਾਨ ਪਬਲਿਕ ਦੇ 300 ਕਰੋੜ ਰੁਪਏ ਸੀਵਰੇਜ਼ ਦੇ ਨਾਮ ਉੱਪਰ ਸਬ-ਸਟੈਂਡਰਡ ਮੈਟੀਰੀਅਲ ਉੱਪਰ ਬਰਬਾਦ ਕਰ ਦਿੱਤੇ ਗਏ ਹਨ, ਜੋ ਕਿ ਭ੍ਰਿਸ਼ਟਾਚਾਰੀ ਦਾ ਸਬੂਤ ਹੈ। ਉਨ੍ਹਾਂ ਨੇ ਕਿਹਾ ਕਿ ਬਠਿੰਡਾ ਵਿਖੇ ਸਥਿੱਤ 4 ਛੱਪੜ, ਜਿਵੇਂ ਕਿ ਡੀ.ਏ.ਵੀ. ਕਾਲਜ, ਸੰਗੁਆਣਾ ਬਸਤੀ, ਸੰਜੇ ਨਗਰ ਅਤੇ ਅਮਰਪੁਰਾ ਬਸਤੀ ਵਾਲੇ ਛੱਪੜ, ਜੋ ਬਠਿੰਡਾ ਦੇ ਵਸਨੀਕਾਂ ਲਈ ਬਰਸਾਤੀ ਪਾਣੀ ਦੀ ਸਮੱਸਿਆ ਦਾ ਹੱਲ ਸਨ, ਇਨ੍ਹਾਂ ਛੱਪੜਾਂ ਨੂੰ ਵੀ ਹੁਕਮਰਾਨ ਪਾਰਟੀ ਬਿਨਾਂ ਕੋਈ ਹੋਰ ਪ੍ਰਬੰਧ ਕੀਤੇ ਤੇਜ਼ੀ ਨਾਲ ਨਿਗਲਦੀ ਜਾ ਰਹੀ ਹੈ, ਜਿਸ ਕਾਰਨ ਬਰਸਾਤੀ ਪਾਣੀ ਦੀ ਨਿਕਾਸੀ ਦੀ ਸਮੱਸਿਆ ਕਿਤੇ ਹੋਰ ਗੰਭੀਰ ਹੋ ਗਈ ਹੈ ਅਤੇ ਜੇਕਰ ਇਸੇ ਤਰ੍ਹਾਂ ਇਨ੍ਹਾਂ ਛੱਪੜਾਂ ‘ਤੇ ਕਬਜ਼ੇ ਹੁੰਦੇ ਰਹੇ ਤਾਂ ਬਹੁਤ ਜਲਦ ਇਹ ਛੱਪੜ ਖ਼ਤਮ ਹੋ ਜਾਣਗੇ ਅਤੇ ਇਹ ਸਮੱਸਿਆ ਬਹੁਤ ਵਿਕਰਾਲ ਹੋ ਜਾਵੇਗੀ। ਮੋਟਰਾਂ ਦਾ ਬੰਦ ਪਾਇਆ ਜਾਣਾ ਸਬੰਧਿਤ ਉੱਚ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੀ ਘਟੀਆ ਕਾਰਗੁਜ਼ਾਰੀ ਦਾ ਮੂੰਹੋਂ ਬੋਲਦਾ ਸਬੂਤ ਹੈ, ਇਸ ਲਈ ਕਰਮਚਾਰੀਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਨਗਰ ਨਿਗਮ ਪ੍ਰੋਪਰਟੀ ਟੈਕਸ ਦੇ ਰੂਪ ਵਿੱਚ ਕਰੋੜਾਂ ਰੁਪਏ ਸਾਲਾਨਾ ਬਠਿੰਡਾ ਸ਼ਹਿਰ ਵਾਸੀਆਂ ਦੀਆਂ ਜ਼ੇਬਾਂ ਵਿੱਚੋਂ ਕੱਢ ਤਾਂ ਰਹੀ ਹੈ, ਪਰ ਦੇ ਕੀ ਰਹੀ ਹੈ, ਇਹ ਸਾਡੇ ਸਾਹਮਣੇ ਹੈ। ਜੱਸੀ ਨੇ ਕਿਹਾ ਕਿ ਹੁਕਮਰਾਨ ਬਾਦਲ ਸਰਕਾਰ ਨੇ ਪਿਛਲੇ 9 ਸਾਲਾਂ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਲਈ ਨੀਂਹ ਪੱਥਰ ਰੱਖਣ ਅਤੇ ਝੂਠੇ ਵਾਦੇ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ, ਪਰ ਹਕੀਕਤ ਵਿੱਚ ਨਾ ਤਾਂ ਕੋਈ ਵਿਕਾਸ ਹੋਇਆ ਅਤੇ ਨਾ ਹੀ ਕਿਸੇ ਸਮੱਸਿਆ ਦਾ ਹੱਲ। ਸਾਲ 2017 ਵਿੱਚ ਕਾਂਗਰਸ ਸਰਕਾਰ ਆਉਣ ‘ਤੇ 300 ਕਰੋੜ ਰੁਪਏ ਦਾ ਜੋ ਪਬਲਿਕ ਫੰਡ ਸੀਵਰੇਜ਼ ਦੇ ਨਾਮ ਉੱਪਰ ਭ੍ਰਿਸ਼ਟਾਚਾਰ ਦੀ ਬਲੀ ਚੜ੍ਹਿਆ ਹੈ, ਇੱਕ-ਇੱਕ ਪੈਸੇ ਦਾ ਹਿਸਾਬ ਲਿਆ ਜਾਵੇਗਾ ਅਤੇ ਸਬੰਧਿਤ ਭ੍ਰਿਸ਼ਟ ਅਧਿਕਾਰੀਆਂ ਨੂੰ ਬਿਲਕੁੱਲ ਬਖ਼ਸ਼ਿਆ ਨਹੀਂ ਜਾਵੇਗਾ।ਇਸ ਮੌਕੇ ਸ਼ਹਿਰੀ ਪ੍ਰਧਾਨ ਮੋਹਨ ਲਾਲ ਝੂੰਬਾ, ਐਮ.ਸੀ. ਰਾਮ ਦਾਸ, ਬੇਅੰਤ ਰੰਧਾਵਾ, ਮਲਕੀਤ ਸਿੰਘ, ਸ਼ੈਰੀ ਗੋਇਲ, ਜਸਵੀਰ ਕੌਰ, ਰਾਜਾ ਸਿੰਘ ਅਤੇ ਜਨਰਲ ਸਕੱਤਰ ਰੁਪਿੰਦਰ ਬਿੰਦਰਾ ਆਦਿ ਵਰਕਰ ਅਤੇ ਅਹੁਦੇਦਾਰ ਹਾਜ਼ਰ ਸਨ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply