Saturday, November 7, 2026

ਬਠਿੰਡਾ ਵਿੱਚ ਖੇਤਰੀ ਸਰਸ ਮੇਲਾ 14 ਅਕਤੂਬਰ ਤੋਂ- ਡਿਪਟੀ ਕਮਿਸ਼ਨਰ

PPN3008201608ਬਠਿੰਡਾ, 30 ਅਗਸਤ (ਅਵਤਾਰ ਸਿੰਘ ਕੈਂਥ)-ਦੇਸ਼ ਅੰਦਰ ਪੇਂਡੂ ਵਿਕਾਸ ਲਈ ਖੇਤਰੀ ਸਰਸ ਮੇਲੇ ਵਿਸ਼ੇਸ਼ ਯੋਗਦਾਨ ਪਾ ਰਹੇ ਹਨ।ਇਨ੍ਹਾਂ ਨਾਲ ਜਿੱਥੇ ਕਲਾਕਾਰਾ ਨੂੰ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ, ਉੱਥੇ ਉਨ੍ਹਾਂ ਲਈ ਇਹ ਰੁਜ਼ਗਾਰ ਵੀ ਪੈਦਾ ਕਰਨ ਵਿਚ ਸਹਾਈ ਹੁੰਦੇ ਹਨ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਸ਼ਿਨਰ ਡਾ. ਬਸੰਤ ਗਰਗ ਨੇ ਬਠਿੰਡਾ ਵਿਖੇ 14 ਅਕਤੂਬਰ ਤੋਂ 25 ਅਕਤੂਬਰ 2016 ਤੱਕ ਲੱਗਣ ਵਾਲੇ ਖੇਤਰੀ ਸਰਸ ਮੇਲੇ ਦੇ ਅਗਾਊਂ ਪ੍ਰਬੰਧਾਂ ਦਾ ਜਾਇਜ਼ਾ ਲੈਣ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਕੀਤੀ ਗਈ ਮੀਟਿੰਗ ਦੀ ਦੌਰਾਨ ਕੀਤਾ ।ਇਸ ਮੌਕੇ ਉਨ੍ਹਾਂ ਸਰਸ ਮੇਲੇ ਦੇ ਸੁਚਾਰੂ ਪ੍ਰਬੰਧਾਂ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਵੱਖ-ਵੱਖ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ।
ਮੀਟਿੰਗ ਨੂੰ ਸਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਸਰਸ ਮੇਲੇ ਦੌਰਾਨ ਲਗਾਈਆਂ ਗਈਆ ਆਪੋ- ਆਪਣੀਆਂ ਡਿਊਟੀਆਂ ਨੂੰ ਪੂਰੀ ਤਨਦੇਹੀ ਤੇ ਜ਼ਿਮੇਵਾਰੀ ਨਾਲ ਨਿਭਾਉਣ।ਉਨ੍ਹਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ ਮੈਡਮ ਸ਼ੇਨਾ ਅਗਰਵਾਲ ਨੂੰ ਮੇਲਾ ਅਫਸਰ ਵੱਜੋਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਸ ਮੇਲੇ ਨੂੰ ਸਫਲਤਾਂ ਪੂਰਵਕ ਨੇਪਰੇ ਚੜਾਉਣ ਲਈ ਖਰੀਦ ਕਮੇਟੀ, ਸਟਾਲਾਂ ਦਾ ਨਕਸ਼ਾ ਤਿਆਰ ਕਰਨ ਲਈ ਇੰਸਪੈਕਸ਼ਨ ਕਮੇਟੀ, ਮੇਲੇ ਦੌਰਾਨ ਠਹਿਰਣ ਵਾਲੀ ਥਾਂ ‘ਤੇ ਸੁਰੱਖਿਆਂ ਪ੍ਰਬੰਧਾਂ ਬਾਰੇ, ਪਾਰਕਿੰਗ ਦੀ ਵਿਵਸਥਾਂ ਬਾਰੇ, ਫਸਟ ਏਡ, ਸੱਿਭਆਚਾਰਕ ਪ੍ਰੋਗਰਾਮਾਂ ਸਬੰਧੀ , ਮੇਲੇ ਵਾਲੀ ਥਾਂ ਤੇ ਫਾਇਰ ਬਰਗੇਡ, ਪੀਣ ਵਾਲੇ ਸਾਫ ਪਾਣੀ , ਬਿਜਲੀ, ਸਾਫ-ਸਫਾਈ , ਸਵਾਗਤੀ ਕਾਊਂਟਰ, ਆਵਾਜਾਈ ਲਈ ਵਹੀਕਲ ਦੇ ਪ੍ਰਬੰਧ, ਝੂਲੇ ਆਦਿ ਲਗਾਉਣ, ਵੱਖ-ਵੱਖ ਸਟੇਟਾਂ ਦੇ ਕੁਆਰਡੀਨੇਟਰਾਂ ਅਤੇ ਸੈਲਫ ਹੈਲਫ ਗਰੁੱਪਾਂ ਨਾਲ ਤਾਲਮੇਲ ਕਰਨ ਹਿੱਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਬੰਧਤ ਵੱਖ-ਵੱਖ ਕਮੇਟੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜੋ ਇਸ ਮੇਲੇ ਦੇ ਅਗਾਊਂ ਤੇ ਸੁਚਾਰੂ ਪ੍ਰਬੰਧ ਕਰਨਗੇ ।
ਮੀਟਿੰਗ ਦੌਰਾਨ ਮੌਕੇ ਵਧੀਕ ਡਿਪਟੀ ਕਮਿਸ਼ਨਰ ( ਵਿਕਾਸ) ਮੈਡਮ ਸੈਨਾ ਅਗਰਵਾਲ, ਐਸ. ਪੀ (ਸਿਟੀ) ਦੇਸ ਰਾਜ, ਜ਼ਿਲ੍ਹਾ ਕੁਆਰਡੀਨੇਟਰ ਰਮਸਾ ਹਰਚਰਨ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਹਰਦੀਪ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply