Saturday, November 7, 2026

ਇੰਜਨੀਅਰਾਂ ਵੱਲੋਂ ਕਾਲੇ ਬਿੱਲੇ ਲਾ ਕੇ ਰੋਸ ਪ੍ਰਦਰਸ਼ਨ

PPN3008201606ਬਠਿੰਡਾ, 30 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਪਾਵਰ ਇੰਜਨੀਅਰਜ ਐਸੋਸੀਏਸ਼ਨ ਦੇ ਬੈਨਰ ਹੇਠ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਅਤੇ ਦੂਜੇ ਪਾਵਰ ਅਦਾਰਿਆਂ ਦੇ ਇੰਜਨੀਅਰਾਂ ਵੱਲੋਂ ਪੰਜਾਬ ਸਟੇਟ ਇਲੈਕਟਰੀਸਿਟੀ ਬੋਰਡ ਦੀ ਵੰਡ ਸਮੇਂ ਪੰਜਾਬ ਸਰਕਾਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ, ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ, ਇੰਜਨੀਅਰ ਐਸੋਸੀਏਸ਼ਨ ਅਤੇ ਟਰੇਡ ਯੁਨੀਅਨਾਂ ਦਰਮਿਆਨ ਹੋਏ ਸਮਝੌਤੇ ਅਨੁਸਾਰ ਸਹਾਇਕ ਇੰਜਨੀਅਰਾਂ ਨੂੰ ਰੁਪੈ 18030 ਦਾ ਮੁਢਲਾ ਸਕੇਲ ਨਾ ਦੇਣ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਕਾਲੇ ਬਿੱਲੇ ਲਾ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਕਰਾਰਨਾਮੇ ਮੁਤਾਬਿਕ ਦੂਜੀਆਂ ਕੈਟਾਗਰੀਆਂ ਨੂੰ ਤਾਂ ਸਕੇਲ ਦੇ ਦਿੱਤਾ ਗਿਆ ਹੈ ਪਰ ਸਹਾਇਕ ਇੰਜਨੀਅਰਾਂ ਨੂੰ ਇਸ ਤੋਂ ਵਾਂਝੇ ਰੱਖਿਆ ਗਿਆ ਹੈ। ਪੰਜਾਬ ਪਾਵਰ ਇੰਜਨੀਅਰਜ ਐਸੋਸੀਏਸ਼ਨ ਮੰਗ ਕਰਦੀ ਹੈ ਕਿ ਦੂਜੀਆਂ ਕੈਟਾਗਰੀਆਂ ਵਾਂਗ ਸਹਾਇਕ ਇੰਜਨੀਅਰਾਂ ਨੂੰ ਵੀ ਤਨਖਾਹ ਦਾ ਸਕੇਲ ਦਿੱਤੀ ਜਾਵੇ। ਇਸ ਮੰਗ ਦੇ ਹੱਕ ਵਿੱਚ ਪੰਜਾਬ ਪਾਵਰ ਇੰਜਨੀਅਰਜ ਐਸੋਸੀਏਸ਼ਨ ਵੱਲੋਂ ਜੋਨਲ ਪੱਧਰ ਤੇ ਰੋਸ਼ ਪ੍ਰਦਰਸ਼ਨ ਕੀਤੇ ਗਏ ਅਤੇ ਲੁਧਿਆਣਾ, ਸ਼੍ਰੀ ਅਮ੍ਰਿਤਸਰ ਸਾਹਿਬ, ਜਲੰਧਰ, ਬਠਿੰਡਾ ਅਤੇ ਪਟਿਆਲਾ ਵਿੱਚ ਮੀਟਿੰਗਾਂ ਕੀਤੀਆਂ ਗਈਆਂ। ਇਸੇ ਲੜੀ ਤਹਿਤ ਸਹਾਇਕ ਇੰਜਨੀਅਰਾਂ ਦੇ ਕੇਸ ਵਿੱਚ ਪੱਖਪਾਤੀ ਰਵੱਈਆ ਅਪਣਾਏ ਜਾਣ ਦੇ ਵਿਰੋਧ ਵਿੱਚ ਪੰਜਾਬ ਭਰ ਵਿੱਚ ਇੰਜਨੀਅਰਾਂ ਵੱਲੋਂ ਮਿਤੀ 30.8.2016 ਨੂੰ ਕਾਲੇ ਬਿੱਲੇ ਲਾ ਕੇ ਰੋਸ਼ ਪਰਗਟ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਬਾਕੀ ਕੈਟਾਗਰੀਆਂ ਵਾਂਗ ਸਹਾਇਕ ਇੰਜਨੀਅਰਾਂ ਨੂੰ ਵੀ ਇਕਰਾਰਨਾਮੇ ਅਨੁਸਾਰ ਮੁਢਲਾ ਸਕੇਲ ਪ੍ਰਦਾਨ ਕੀਤਾ ਜਾਵੇ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply