Friday, February 27, 2026

ਕੇ.ਵੀ-1 ਵਿਖੇ ਕੇ.ਵੀ.ਐਸ ਜੰਮੂ ਰਿਜ਼ਨ ਦੀਆਂ ਦੋ ਦਿਨਾਂ 47ਵੀਆਂ ਖੇਡਾਂ ਸ਼ੁਰੂ

PPN3008201619

PPN3008201620

ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ ਬਿਊਰੋ)- ਕੇ.ਵੀ.ਐਸ ਜੰਮੂ ਰੀਜ਼ਨ ਦੇ ਅਧਿਕਾਰਤ ਖੇਤਰ ਵਿਚ ਆਉਂਦੇ ਵੱਖ ਵੱਖ ਕੇਂਦਰੀ ਵਿਦਿਆਲਿਆ ਦੇ 47ਵੇਂ ਦੋ ਦਿਨਾਂ ਜੁਡੋ, ਮੁੱਕੇਬਾਜੀ, ਤੈਰਾਕੀ ਤੇ ਤੀਰ ਅੰਦਾਜੀ ਖੇਡ ਮੁਕਾਬਲੇ ਕੇਵੀ-1 ਸਦਰ ਕੈਂਟ ਅੰਮ੍ਰਿਤਸਰ ਵਿਖੇ ਸ਼ੁਰੂ ਹੋ ਗਏ। ਪ੍ਰਿੰ: ਕੁਸੁਮ ਮਲਹੋਤਰਾ ਦੇ ਬੇਮਿਸਾਲ ਪ੍ਰਬੰਧਾਂ ਤੇ ਪੀਈਟੀ ਸੁਖਵਿੰਦਰ ਸਿੰਘ ਦੀ ਦੇਖ ਰੇਖ ਹੇਠ ਆਯੋਜਤ ਦੋ ਦਿਨਾਂ ਇਨ੍ਹਾਂ ਖੇਡ ਮੁਕਾਬਲਿਆਂ ਦੋਰਾਨ 23 ਕੇ.ਵੀ ਦੇ 170 ਪੁਰਸ਼ ਖਿਡਾਰੀ ਤੇ 25 ਐਸਕਾਰਟ ਹਿੱਸਾ ਲੈ ਰਹੇ ਹਨ।ਇਨ੍ਹਾਂ ਖੇਡ ਮੁਕਾਬਲਿਆਂ ਦਾ ਸ਼ੁਭ ਆਰੰਭ ਪ੍ਰਿੰ: ਕੁਸੁਮ ਮਲਹੋਤਰਾ ਨੇ ਕੀਤਾ।ਸੀਨੀਅਰ ਅਧਿਆਪਕ ਅਸ਼ੋਕ ਸ਼ਰਮਾ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਖੇਡ ਪ੍ਰਤੀਯੋਗਿਤਾਵਾਂ ਦੀ ਰੂਪ ਰੇਖਾ ਸਬੰਧੀ ਜਾਣਕਾਰੀ ਦਿੱਤੀ। ਮੈਡਮ ਮਲਹੋਤਰਾ ਨੇ ਆਪਣੇ ਸੰਬੋਧਨ ਵਿਚ ਖੇਡਾਂ ਦੇ ਮਹੱਤਵ ਵਿਚ ਕੇਵੀ ਸੰਗਠਨ ਦੀ ਨੀਤੀਆਂ ਦਾ ਵਰਣਨ ਕੀਤਾ ਅਤੇ ਅਨੁਸ਼ਾਸਨ, ਮਿਹਨਤ, ਇੱਛਾ ਸ਼ਕਤੀ ਤੇ ਭਾਵਨਾ ਦੇ ਨਾਲ ਜੀਵਨ ਵਿਚ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਖੇਡ ਪ੍ਰਤੀਯੋਗਿਤਾ ਦੇ ਪਹਿਲੇ ਦਿਨ ਖਿਡਾਰੀਆਂ ਨੇ ਬੇਮਿਸਾਲ ਖੇਡ ਫਨ ਦਾ ਮੁਜਾਹਰਾ ਕੀਤਾ।ਸਕੂਲ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਨਾਲ ਭਰਪੂਰ ਰੰਗਾਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੀ।ਇਸ ਮੋਕੇ ਸੁਖਵਿੰਦਰ ਸਿੰਘ, ਗੁਰਜਿੰਦਰ ਕੋਰ, ਭੁਪਿੰਦਰ ਸਿੰਘ, ਗੁਰਵਿੰਦਰ ਕੋਰ ਸੰਧੂ, ਆਰਤੀ ਵੰਸਲ, ਸਰਿਤਾ ਆਦਿ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …

Leave a Reply