ਅੰਮ੍ਰਿਤਸਰ, 30 ਅਗਸਤ (ਪੰਜਾਬ ਪੋਸਟ ਬਿਊਰੋ)- ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਬਹੁ-ਮੰਤਵੀ ਇਨਡੋਰ ਸਟੇਡੀਅਮ ਵਿਖੇ ਮਹਿਲਾ-ਪੁਰਸ਼ਾਂ ਦੀ ਦੋ ਦਿਨਾਂ ਇੰਟਰ ਕਾਲਜ ਗਤਕਾ ਪ੍ਰਤੀਯੋਗਿਤਾ ਸੰਪੰਨ ਹੋ ਗਈ। ਜਿਸ ਦੋਰਾਨ ਮਹਿਲਾ-ਪੁਰਸ਼ਾਂ ਦੇ ਦੋਨਾਂ ਵਰਗਾਂ ਵਿਚ ਖਾਲਸਾ ਕਾਲਜ ਅੰਮ੍ਰਿਤਸਰ ਦੀ ਝੰਡੀ ਰਹੀ। ਡਿਪਟੀ ਡਾਇਰੈਕਟਰ ਸਪੋਰਟਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਇੰਚਾਰਜ ਕੋਚ ਹਰਪ੍ਰੀਤ ਸਿੰਘ ਮੰਨੂੰ ਦੀ ਦੇਖ ਰੇਖ ਹੇਠ ਦੋ ਦਿਨ ਚੱਲੇ ਇਨ੍ਹਾਂ ਖੇਡ ਮੁਕਾਬਲਿਆਂ ਦੋਰਾਨ ਜੀਐਨਡੀਯੂ ਦੇ ਅਧਿਕਾਰਿਤ ਖੇਤਰ ਵਾਲੇ 7 ਜਿਲ੍ਹਿਆਂ ਦੇ ਵੱਖ ਵੱਖ ਕਾਲਜ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ।ਪੁਰਸ਼ਾਂ ਦੇ ਵਰਗ ਵਿਚ 22 ਅੰਕ ਹਾਸਲ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਪਹਿਲੇ, 11 ਅੰਕ ਹਾਸਲ ਕਰਕੇ ਐਸਐਨ ਕਾਲਜ ਬੰਗਾ ਨਵਾਂ ਸ਼ਹਿਰ ਦੀ ਟੀਮ ਦੂਸਰੇ ਤੇ 11 ਅੰਕ ਹਾਸਲ ਕਰਕੇ ਐਸ.ਐਸ ਲਾਅ ਕਾਲਜ ਦੀ ਟੀਮ ਤੀਸਰੇ ਸਥਾਨ ਤੇ ਰਹੀ। ਮਹਿਲਾਵਾਂ ਦੇ ਵਰਗ ਵਿਚ 20 ਅੰਕ ਹਾਸਲ ਕਰਕੇ ਖਾਲਸਾ ਕਾਲਜ ਅੰਮ੍ਰਿਤਸਰ ਪਹਿਲੇ, 17 ਅੰਕ ਹਾਸਲ ਕਰਕੇ ਐਸਐਨ ਕਾਲਜ ਬੰਗਾ ਦੀ ਟੀਮ ਦੂਸਰੇ ਤੇ 16 ਅੰਕ ਹਾਸਲ ਕਰਕੇ ਖਾਲਸਾ ਕਾਲਜ ਫਾਰ ਵੂਮੈਨ ਅੰਮ੍ਰਿਤਸਰ ਦੀ ਟੀਮ ਤੀਸਰੇ ਸਥਾਨ ਤੇ ਰਹੀ। ਇਸ ਤਰ੍ਹਾਂ ਮਹਿਲਾ-ਪੁਰਸ਼ਾਂ ਦੇ ਦੋਵਾਂ ਵਰਗਾਂ ਵਿਚ ਖਾਲਸਾ ਕਾਲਜ ਚੈਂਪੀਅਨ ਬਣਿਆ। ਪ੍ਰਬੰਧਕਾਂ ਵਲੋਂ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ ਗਏ। ਇਸ ਮੋਕੇ ਕਾਲਜ ਦੇ ਐਚ.ਓ.ਡੀ ਡਾ: ਦਲਜੀਤ ਸਿੰਘ, ਪਿਸ਼ੋਰਾ ਸਿੰਘ ਧਾਰੀਵਾਲ, ਕੋਚ ਬਚਨਪਾਲ ਸਿੰਘ, ਕੋਚ ਹਰਪ੍ਰੀਤ ਸਿੰਘ ਮੰਨੂੰ, ਕੋਚ ਜਗਦੀਸ਼ ਸਿੰਘ ਕੋਟ ਖਾਲਸਾ, ਉਦੈ ਸਿੰਘ, ਗੁਰਮੀਤ ਸਿੰਘ, ਤਲਵਿੰਦਰ ਸਿੰਘ, ਬਖਸ਼ੀਸ਼ ਸਿੰਘ ਤੇ ਪਲਵਿੰਦਰ ਸਿੰਘ ਹਾਜਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …