ਨਵੀਂ ਦਿੱਲੀ, 30 ਅਗਸਤ (ਪੰਜਾਬ ਪੋਸਟ ਬਿਊਰੋ) – ਸੈਰ-ਸਪਾਟਾ ਮੰਤਰਾਲਾ ਵਲੋਂ ਗੋਆ ਵਿਖੇ 15-16 ਅਕਤੂਬਰ 2016 ਨੂੰ ਹੋ ਰਹੇ ਬ੍ਰਿਕਸ ਸਿਖਰ ਸੰਮੇਲਨ ਤੋਂ ਪਹਿਲਾਂ ‘ਸੈਰ-ਸਪਾਟੇ ਬਾਰੇ ਬ੍ਰਿਕਸ ਕਨਵੈਨਸ਼ਨ’ ਕਰਵਾਈ ਜਾ ਰਹੀ ਹੈ, ਜਿਸ ਵਿੱਚ ਬ੍ਰਿਕਸ ਦੇਸ਼ਾਂ ਤੋਂ ਨੁਮਾਇੰਦਿਆਂ ਦੇ ਹਿੱਸਾ ਲੈਣ ਦੀ ਸੰਭਾਵਨਾ ਹੈ।
ਇਸ ਦੋ ਦਿਨਾ ਪ੍ਰੋਗਰਾਮ ਵਿਚ ਵਿਚਾਰਾਂ ਅਤੇ ਆਈਡੀਆਜ਼ ਦਾ ਅੰਤਰ ਸਰਕਾਰੀ ਵਿਚਾਰ-ਵਟਾਂਦਰਾ, ਤਕਨਾਲੋਜੀ ਬਾਰੇ ਪੈਨਲ ਵਿਚਾਰ ਚਰਚਾ, ਸੈਰ-ਸਪਾਟੇ ਵਿਚ ਨਵੀਆਂ ਖੋਜਾਂ ਅਤੇ ਬ੍ਰਿਕਸ ਦੇਸ਼ਾਂ ਦਰਮਿਆਨ ਅੰਤਰ ਖੇਤਰੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ ਬਾਰੇ ਚਰਚਾ ਹੋਵੇਗੀ। ਭਾਰਤੀ ਯਾਤਰਾ ਵਪਾਰ ਅਤੇ ਉਸ ਦੇ ਬ੍ਰਿਕਸ ਦੇ ਸਾਥੀਆਂ ਦਰਮਿਆਨ ਮੀਟਿੰਗਾਂ ਦਾ ਆਯੋਜਨ ਵੀ ਕੀਤਾ ਜਾਵੇਗਾ। ਕਨਵੈਨਸ਼ਨ ਵਿਚ ਭਾਰਤ ਦੇ ਵੱਖ ਵੱਖ ਖੇਤਰਾਂ ਦੇ ਸਭਿਆਚਾਰ ਦੇ ਤੱਤ, ਦਸਤਕਾਰੀ ਅਤੇ ਪਕਵਾਨਾਂ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
1 ਸਤੰਬਰ ਦਾ ਉਦਘਾਟਨੀ ਸਮਾਰੋਹ ਅਤੇ ਬਾਅਦ ਦੀ ਕਾਰਵਾਈ ਦਾ ਆਯੋਜਨ ਰਮਾਡਾ ਹੋਟਲ ਖਜੂਰਾਹੋ ਦੇ ਕਨਵੈਨਸ਼ਨ ਸੈਂਟਰ ਵਿਖੇ ਕੀਤਾ ਜਾਵੇਗਾ। ਇਸ ਮੌਕੇ ਤੇ ਬ੍ਰਿਕਸ ਦੇਸ਼ਾਂ ਦੇ ਸੈਰ-ਸਪਾਟਾ ਮੰਤਰੀ ਤੇ ਅਧਿਕਾਰੀ ਸੰਬੋਧਨ ਕਰਨਗੇ। ਮੱਧ ਪ੍ਰਦੇਸ਼ ਸੈਰ ਸਪਾਟਾ ਵਿਭਾਗ ਬ੍ਰਿਕਸ ਦੇਸ਼ਾਂ ਦੇ ਹਿੱਸਾ ਲੈ ਰਹੇ ਨੁਮਾਇੰਦਿਆਂ ਲਈ 1 ਸਤੰਬਰ ਨੂੰ ਖਜੂਰਾਹੋ ਦੇ ਹੋਟਲ ਕਲਾਰਕਸ ਵਿਚ ਇਕ ਸ਼ਾਨਦਾਰ ਸਭਿਆਚਾਰਕ ਸ਼ਾਮ ਅਤੇ ਰਾਤ ਦੇ ਖਾਣੇ ਨੂੰ ਸਪਾਂਸਰ ਕਰੇਗਾ ।2 ਸਤੰਬਰ ਨੂੰ ‘ਬ੍ਰਿਕਸ ਦੇਸ਼ਾਂ ਦਰਮਿਆਨ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਹਿਯੋਗ’ ਅਤੇ ‘ਸੈਰ ਸਪਾਟੇ ਵਿਚ ਤਕਨਾਲੋਜੀ, ਨਵੀ ਖੋਜ ਂਤਬਦੀਲੀ ਨੂੰ ਅਪਣਾਉਣ’ਦੇ ਵਿਸ਼ਿਆਂ ਉਤੇ ਪੈਨਲ ਚਰਚਾ ਵੀ ਆਯੋਜਿਤ ਕੀਤੀ ਜਾਵੇਗੀ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media