ਨਵੀਂ ਦਿੱਲੀ, 30 ਅਗਸਤ (ਪੰਜਾਬ ਪੋਸਟ ਬਿਊਰੋ) – ਕੇੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਜੇ ਪੀ ਨੱਡਾ ਨੇ ਅੱਜ ਆਂਧਰਾ ਪ੍ਰਦੇਸ਼ ਦੇ ਤਿਰੂਪਤੀ ਵਿੱਖੇ ਜਨ ਸਿਹਤ ਸਹੂਲਤਾਂ ਵਿਚ ਵਧੀਆ ਅਤੇ ਸਾਨਦਾਰ ਪ੍ਰੈਕਟੀਸਿਜ਼ ਅਤੇ ਤਬਦੀਲੀਆਂ ਸੰਬੰਧੀ ਤੀਜੇ ਕੌਮੀ ਸਿਖਰ ਸੰਮੇਲਨ ਵਿਚ ”ਮੇਰਾ ਅਸਪਤਾਲ/ਮਾਈ ਹਾਸਪੀਟਲ” ਪਹਿਲਕਦਮੀ ਦੀ ਸ਼ੁਰੂਆਤ ਕੀਤੀ।
ਇਸ ਮੌਕੇ ਤੇ ਸਿਹਤ ਮੰਤਰੀ ਨੇ ਨਵੀਂ ਪਹਿਲਕਦਮੀ ਦੀ ਸ਼ੁਰੂਆਤ ਕਰਦੇ ਹੋਏ ਕਿਹਾ ਕਿ ਕਿਸੇ ਨਵੀਂ ਤਬਦੀਲੀ ਲਈ ਸਾਨੂੰ ਉਸ ਦੇ ਪੱਧਰ, ਯੋਗਤਾ ਅਤੇ ਗਤੀ ਬਾਰੇ ਸੋਚਣਾ ਚਾਹੀਦਾ ਹੈ, ਜਿਵੇੇਂ ਕਿ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਕਿਹਾ ਹੈ।”ਕਿਸੇੇ ਸਿਹਤ ਸੰਭਾਲ ਸੰਸਥਾ ਵਲੋਂ ਮੁਹੱਈਆ ਕਰਵਾਈ ਜਾਂਦੀ ਸੇਵਾ ਦੀ ਸਹੀ ਪਰਖ ਮਰੀਜ਼ ਦੀ ਤਸੱਲੀ ਤੋਂ ਹੀ ਹੁੰਦੀ ਹੈ।ਹੁਣ ਤੱਕ ਮਿਲੇ ਫਾਇਦਿਆਂ ਨੂੰ ਹੋਰ ਵਧਾਉਣ ਲਈ ਅਸੀਂ ਇਕ ਲਾਹੇਵੰਦ ਤਬਦੀਲੀ ਕਰ ਰਹੇ ਹਾਂ ਅਤੇ ਪ੍ਰੋਗਰਾਮ ਦਾ ਪ੍ਰਸਾਰ ਜ਼ਮੀਨੀ ਪੱਧਰ ਤੋਂ ਉੱਪਰ ਵੱਲ ਨੂੰ ਕਰ ਰਹੇ ਹਾਂ ਤਾਂਕਿ ਸੰਭਾਲ ਦੀ ਨਿਰੰਤਰਤਾ ਬਣੀ ਰਹੇ।”
ਸਿਹਤ ਅਤੇ ਪਰਿਵਾਰ ਭਲਾਈ ਰਾਜਮੰਤਰੀ ਮਾਨਯੋਗ ਫੱਗਣ ਸਿੰਘ ਕੁਲਸਤੇ, ਆਂਧਰਾ ਪ੍ਰਦੇਸ਼ ਸਰਕਾਰ ਦੇ ਸਿਹਤ, ਮੈਡੀਕਲ ਅਤੇ ਪਰਿਵਾਰ ਭਲਾਈ ਮੰਤਰੀ ਸ਼੍ਰੀ ਕਾਮੀਨੇਨੀ ਸ਼੍ਰੀਨਿਵਾਸ ਅਤੇ ਹੋਰ ਸੀਨੀਅਰ ਅਧਿਕਾਰੀ ਇਸ ਮੌਕੇ ਤੇ ਮੌਜੂਦ ਸਨ।
ਸ਼੍ਰੀ ਨੱਡਾ ਨੇ ਦੁਹਰਾਇਆ ਕਿ ਮਾਨਯੋਗ ਪ੍ਰਧਾਨ ਮੰਤਰੀ ਦੇ ਮਾਰਗ ਦਰਸ਼ਨ ਹੇਠ ਮੰਤਰਾਲਾ ਨੇ ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤਰਿਤਵ ਅਭਿਯਾਨ ਦੀ ਸ਼ੁਰੂਆਤ ਕੀਤੀ ਹੈ, ਜਿਸ ਅਧੀਨ ਗਰਭਵਤੀ ਔਰਤਾਂ ਨੂੰ ਵਧੀਆ ਏ ਐਨ ਸੀ ਸੇਵਾਵਾਂ ਯਕੀਨੀ ਬਣਾਉਣ ਲਈ ਦੇਸ਼ ਭਰ ਵਿਚ ਇਕ ਮਿੱਥੇ ਦਿਨ ਤੇ ਹਰ ਮਹੀਨੇ ਦੀ 9 ਤਰੀਕ ਨੂੰ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media