Monday, September 14, 2026

ਬਾਰਿਸ਼ ਕਾਰਨ ਮੁਲਤਵੀ ਕੀਤੇ ਮਹਿਲਾ ਪੁਲਿਸ ਟਰਾਇਲਾਂ ਲਈ ਨਵੀਆਂ ਮਿਤੀਆਂ ਅਲਾਟ

Punjab Police

ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵਿਚ ਪੁਰਸ਼ਾਂ ਅਤੇ ਔਰਤਾਂ ਦੀ ਸਿਪਾਹੀ ਰੈਂਕ ਲਈ ਕੀਤੀ ਜਾ ਰਹੀ ਭਰਤੀ ਤਹਿਤ ਪੰਜਾਬ ਵਿਚ ਮਹਿਲਾ ਸਿਪਾਹੀਆਂ ਦੀ ਭਰਤੀ ਜ਼ੋਨ ਵਾਈਜ਼ ਚਾਰ ਥਾਵਾਂ ‘ਤੇ ਕੀਤੀ ਜਾ ਰਹੀ ਹੈ, ਜਿਸ ਵਿਚ ਬਾਰਡਰ ਜ਼ੋਨ ਦੀ ਭਰਤੀ ਸਰਕਾਰੀ ਮੈਡੀਕਲ ਕਾਲਜ, ਸਰਕੂਲਰ ਰੋਡ, ਅੰਮ੍ਰਿਤਸਰ ਦੀ ਗਰਾਊਂਡ ਵਿਚ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਆਈ. ਜੀ. ਪੀ ਬਾਰਡਰ ਜ਼ੋਨ ਡਾ. ਨਰੇਸ਼ ਕੁਮਾਰ ਅਰੋੜਾ ਨੇ ਦੱਸਿਆ ਕਿ ਸਰਕਾਰੀ ਮੈਡੀਕਲ ਕਾਲਜ ਵਿਖੇ ਹੋ ਰਹੇ ਟਰਾਇਲਾਂ ਦੀਆਂ ਮਿਤੀਆਂ ਵਿਚ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਸਮੂਹ ਮਹਿਲਾ ਉਮੀਦਵਾਰਾਂ ਨੂੰ ਸੂਚਿਤ ਕੀਤਾ ਹੈ ਕਿ ਬਾਰਿਸ਼ ਹੋਣ ਕਾਰਨ ਜਿਹੜੇ ਮਿਤੀਆਂ ਦੇ ਟਰਾਇਲ ਮੁਲਤਵੀ ਕੀਤੇ ਗਏ ਸਨ, ਉਨ੍ਹਾਂ ਲਈ ਨਵੀਆਂ ਮਿਤੀਆਂ ਅਲਾਟ ਕੀਤੀਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ 27-7-16 ਵਾਲੇ ਟਰਾਇਲ ਹੁਣ 1-9-16 ਨੂੰ, 28-7-16 ਵਾਲੇ 6-9-16 ਨੂੰ, 30-7-16 ਵਾਲੇ 3-9-16 ਨੂੰ, 31-7-16 ਵਾਲੇ 3-9-16 ਨੂੰ, 7-8-16 ਵਾਲੇ 4-9-16 ਨੂੰ, 8-8-16 ਵਾਲੇ 4-9-16 ਨੂੰ, 12-8-16 ਵਾਲੇ 5-9-16 ਨੂੰ, 24-8-16 ਵਾਲੇ 31-8-16 ਨੂੰ, 26-8-16 ਵਾਲੇ 7-9-16 ਨੂੰ, 27-8-16 ਵਾਲੇ 30-8-16 ਨੂੰ ਅਤੇ 28-8-16 ਵਾਲੇ 8-9-16 ਨੂੰ ਹੋਣਗੇ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਜਿਹੜੀਆਂ ਮਹਿਲਾ ਉਮੀਦਵਾਰਾਂ ਨੂੰ ਟਰਾਇਲ ਲਈ 11-9-16 ਤੋਂ ਬਾਅਦ ਤੱਕ ਦੀਆਂ ਮਿਤੀਆਂ ਪਹਿਲਾਂ ਅਲਾਟ ਕੀਤੀਆਂ ਗਈਆਂ ਸਨ, ਉਨ੍ਹਾਂ ਦੇ ਟਰਾਇਲਾਂ ਦੀਆਂ ਅਗਾਊਂ ਮਿਤੀਆਂ ਦੁਬਾਰਾ ਅਲਾਟ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਦੇ ਟਰਾਇਲ ਮਿਤੀ 11-9-16 ਤੱਕ ਹੀ ਮੁਕੰਮਲ ਕੀਤੇ ਜਾ ਰਹੇ ਹਨ। ਇਸ ਲਈ ਇਨ੍ਹਾਂ ਉਮੀਦਵਾਰਾਂ ਨੂੰ ਜਾਣੂ ਕਰਵਾਇਆ ਜਾਂਦਾ ਹੈ ਕਿ ਉਹ ਆਪਣੀਆਂ ਅਲਾਟ ਕੀਤੀਆਂ ਨਵੀਆਂ ਮਿਤੀਆਂ ਜਾਨਣ ਲਈ ਆਪਣ ਐਡਮਿਟ ਕਾਰਡ  ਦੀ ਵੈੱਬਸਾਈਟ ਤੋਂ ਦੁਬਾਰਾ ਡਾਊਨਲੋਡ ਕਰਵਾ ਸਕਦੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਉਮੀਦਵਾਰਾਂ ਨੂੰ ਵੱਖਰੇ ਤੌਰ ‘ਤੇ ਈਮੇਲ, ਐਸ ਐਮ ਐਸ ਅਤੇ ਮੋਬਾਈਲ ਫੋਨ ਰਾਹੀਂ ਵੀ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਮਹਿਲਾ ਉਮੀਦਵਾਰ ਨੂੰ ਐਡਮਿਟ ਕਾਰਡ ਡਾਊਨਲੋਡ ਕਰਨ ਸਬੰਧੀ ਜਾਂ ਟਰਾਇਲਾਂ ਦੀ ਮਿਤੀ ਦਾ ਪਤਾ ਨਾ ਲੱਗਣ ਸਬੰਧੀ ਜਾਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਇਸ ਸਬੰਧੀ ਸਰਕਾਰੀ ਮੈਡੀਕਲ ਕਾਲਜ, ਸਰਕੂਲਰ ਰੋਡ, ਅੰਮ੍ਰਿਤਸਰ ਵਿਖੇ ਭਰਤੀ ਸਬੰਧੀ ਬਣਾਏ ਗਏ ਦਫ਼ਤਰ ਵਿਖੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪੁੱਛਗਿੱਛ ਕੀਤੀ ਜਾ ਸਕਦੀ ਹੈ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply