Thursday, February 26, 2026

ਅਕਾਲੀ ਦਲ ਨੇ ਵਰਕਰਾਂ ਦਾ ਟਰੇਨਿੰਗ ਕੈਂਪ ਲਗਾਇਆ

PPN3108201604

ਸੰਦੌੜ, 31 ਅਗਸਤ (ਹਰਮਿੰਦਰ ਸਿੰਘ ਭੱਟ) – ਨਜਦੀਕੀ ਪਿੰਡ ਸ਼ੇਰਗੜ ਚੀਮਾ ਵਿਖੇ ਅਕਾਲੀ ਦਲ ਵੱਲੋਂ ਟਰੇਨਿੰਗ ਕੈਂਪ ਦਾ ਆਯੋਜਿਨ ਕੀਤਾ ਗਿਆ ਜਿਸ ਵਿਚ ਪਾਰਟੀ ਦੇ ਜਿਲਾ ਪ੍ਰਧਾਨ ਤੇਜਾ ਸਿੰਘ ਕਮਾਲਪੁਰ, ਮੁਹੰਮਦ ਇਜਹਾਰ ਆਲਮ , ਪ੍ਰੀਤਮ ਸਿੰਘ ਜੌਹਲ ਨੇ ਵਿਸੇਸ ਤੌਰ ਤੇ ਹਾਜਰ ਸਨ।ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਤੇਜਾ ਸਿੰਘ ਕਮਾਲਪੁਰ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਪਾਰਟੀ ਹੈ ਅਤੇ ਇਸ ਪਾਰਟੀ ਨੇ ਪੰਜਾਬ ਦੇ ਹਿੱਤਾਂ ਦੇ ਲਈ ਅਨੇਕਾਂ ਕੁਰਬਾਨੀਆਂ ਕਰਕੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਹੈ।ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਜਦੋਂ ਵੀ ਪੰਜਾਬ ਵਿਚ ਆਈ ਹੈ ਇਸ ਸਰਕਾਰ ਨੇ ਪਿੰਡਾਂ ਅਤੇ ਸ਼ਹਿਰਾਂ ਦਾ ਰਿਕਾਰਤੋੜ ਵਿਕਾਸ ਕੀਤਾ ਹੈ, ਜਦਕਿ ਹੋਰਨਾਂ ਪਾਰਟੀਆਂ ਪੰਜਾਬ ਦੇ ਹਿੱਤਾਂ ਦੇ ਉੇਲਟ ਰਹੀਆਂ ਹਨ।ਪੰਜਾਬ ਵਕਫ ਬੋਰਡ ਦੇ ਸਾਬਕਾ ਚੇਅਰਮੈਨ ਇਜਹਾਰ ਆਲਮ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਕੰਮਾਂ ਨੂੰ ਲੋਕਾਂ ਦੀ ਕਚਿਹਰੀ ਵਿਚ ਲਿਜਾਣ ਦੇ ਲਈ ਇਹ ਕੈਂਪ ਬਹੁਤ ਸਹਾਈ ਸਿੱਧ ਹੋਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਨੂੰ ਮਜਬੂਤ ਕਰਨ ਤੇ ਕਰੋੜਾਂ ਰੁਪਏ ਖਰਚੇ ਹਨ।ਕੈਂਪ ਮੌਕੇ ਸਰਕਾਰ ਦੇ ਕੀਤੇ ਕੰਮਾਂ ਦੀ ਫਿਲਮ ਦਿਖਾਈ ਗਈ।ਇਸ ਮੌਕੇ ਤਰਲੋਚਨ ਸਿੰਘ ਧਲੇਰ ਕਲਾਂ, ਹਰਬੰਸ ਸਿੰਘ ਮਹੋਲੀ, ਜਿਲਾ ਪਬਲੀਸਿਟੀ ਵਿੰਗ ਦੇ ਪ੍ਰਧਾਨ ਮਨਦੀਪ ਸਿੰਘ ਖੁਰਦ, ਜੱਗਾ ਸਿੰਘ ਕਸਬਾ ਭੁਰਾਲ, ਸਰਪੰਚ ਜਤਿੰਦਰ ਸਿੰਘ ਮਹੋਲੀ, ਜਥੇਦਾਰ ਹਾਕਮ ਸਿੰਘ ਚੱਕ, ਜਗਤਾਰ ਸਿੰਘ ਜੱਗੀ ਝਨੇਰ, ਕੁਲਬੀਰ ਸਿੰਘ ਰਿੰਕਾ, ਸੁਖਚੈਨ ਸਿੰਘ ਭੂਦਨ, ਮਨਦੀਪ ਸਿੰਘ ਮਾਣਕਵਾਲ, ਬਾਰਾ ਸਿੰਘ ਖੁਰਦ, ਆੜਤੀਆ ਸੁਖਮਿੰਦਰ ਸਿੰਘ ਮਾਣਕੀ, ਨਿਹਾਲ ਸਿੰਘ ਕੁਠਾਲਾ, ਸਰਪੰਚ ਰਘਵੀਰ ਸਿੰਘ ਕੁਠਾਲਾ, ਨੰਬਰਦਾਰ ਭਗਵਾਨ ਸਿੰਘ ਮਾਣਕੀ, ਸਰਪੰਚ ਗੁਰਪਾਲ ਸਿੰਘ ਦੁਲਮਾਂ, ਦਰਸਨ ਸਿੰਘ ਉਪਲ , ਹਰੀ ਸਿੰਘ ਚੀਮਾ, ਅਜੈਬ ਸਿੰਘ ਕਲਿਆਣ, ਸਰਪੰਚ ਦਰਸਨ ਸਿੰਘ ਕਸਬਾ ਭੁਰਾਲ, ਬੇਅੰਤ ਸਿੰਘ ਸੇਖੋਂ ਦਸੌਧਾ ਸਿੰਘ ਵਾਲਾ ਪਰਮਜੀਤ ਸਿੰਘ ਤਾਜਪੁਰੀ, ਹਸਪਿੰਦਰ ਸਿੰਘ ਖੁਰਦ, ਮਹਿੰਦਰ ਸਿੰਘ ਮਿੱਠੂ ਝਨੇਰ ਆਦਿ ਹਾਜਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply