ਬਠਿੰਡਾ, 31 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਸਰਕਾਰ ਵੱਲੋਂ ਸੰਘਰਸ਼ੀ ਯੋਧਿਆਂ ਨੂੰ ਵਿਤੀ ਸਹਾਇਤਾਂ ਅਤੇ ਹੋਰ ਸਹੂਲਤਾਂ ਦੇਣ ਲਈ ਐਲਾਨ ਕੀਤਾ ਹੈ । ਇਸ ਸਕੀਮ ਦਾ ਕੰਮ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ ਜ਼ਿਲ੍ਹੇ ਵਿੱਚ ਨੋਡਲ ਅਫ਼ਸਰ ਨਿਯੁਕਤ ਕਰ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸੰਘਰਸ਼ੀ ਯੋਧਿਆਂ ਜਿਨ੍ਹਾਂ ਨੇ ਪੰਜਾਬੀ ਸੂਬਾ ਮੋਰਚਾ ( 1955-1965 ਤੱਕ) ਅਤੇ ਐਮਰਜੈਂਸੀ ਵਿਰੁੱਧ (26-06-1975 ਤੋਂ 21-03-1977 ਤੱਕ ) ਮੋਰਚਿਆਂ ਵਿਚ ਭਾਗ ਲਿਆ ਹੈ, ਉਹ ਵਿਅਕਤੀ ਇਸ ਸਕੀਮ ਦਾ ਲਾਭ ਲੈ ਸਕਣਗੇ । ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹੇ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਅਤੇ ਐਸ.ਡੀ.ਐਮ. ਦਫ਼ਤਰਾਂ ਵਿੱਚ 5 ਨੋਡਲ ਅਫ਼ਸਰ ਨਿਯੁਕਤ ਕਰ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਦਫ਼ਤਰ ਡਿਪਟੀ ਕਮਿਸ਼ਨਰ ਵਲੋਂ ਬਠਿੰਡਾ ਵਿਖੇ ਸ੍ਰੀ ਨਰਿੰਦਰ ਸਿੰਘ ਧਾਲੀਵਲ ਸਹਾਇਕ ਕਮਿਸ਼ਨਰ (ਜ) (ਮੋਬਾਇਲ ਨੰ: 81465-52361), ਦਫ਼ਤਰ ਐਸ.ਡੀ.ਐਮ. ਬਠਿੰਡਾ ਵਲੋਂ ਸੁਪਰਡੈਂਟ ( ਜ) ਸ਼੍ਰੀਮਤੀ ਕ੍ਰਿਸ਼ਨਾ ਰਾਣੀ (ਮੋਬਾਇਲ ਨੰ: 94170-94894), ਦਫ਼ਤਰ ਐਸ.ਡੀ.ਐਮ. ਰਾਮਪੁਰਾ ਫੂਲ ਵਲੋਂ ਸੁਪਰਡੈਂਟ ( ਜ) ਸ੍ਰੀਮਤੀ ਮੂਰਤੀ ਦੇਵੀ (ਮੋਬਾਇਲ ਨੰ: 97805-42038), ਦਫ਼ਤਰ ਐਸ.ਡੀ.ਐਮ. ਮੌੜ ਵਲੋਂ ਸੁਪਰਡੈਂਟ ( ਜ) ਸ਼੍ਰੀਮਤੀ ਇੰਦਰਜੀਤ ਕੌਰ (ਮੋਬਾਇਲ ਨੰ: 94177-72096) ਅਤੇ ਦਫ਼ਤਰ ਐਸ.ਡੀ.ਐਮ. ਤਲਵੰਡੀ ਸਾਬੋ ਵਲੋਂ ਸੁਪਰਡੈਂਟ ( ਜ) ਸ੍ਰੀ ਬਲਵਿੰਦਰ ਸਿੰਘ (ਮੋਬਾਇਲ ਨੰ: 98763-47737) ਨੂੰ ਨੋਡਲ ਅਫ਼ਸਰ ਨਿਯੁਕਤ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਸੰਘਰਸ਼ੀ ਯੋਧੇ ਆਪਣੀਆਂ ਦਰਖਾਸਤਾਂ ਨਿਰਧਾਰਤ ਪ੍ਰੋਫਾਰਮੇ ਵਿਚ ਭਰ ਕੇ ਆਪਣੀਆਂ ਦਰਖਾਸ਼ਤਾਂ ਨਾਲ ਜੋ ਕੋਈ ਵੀ ਸਬੂਤ ਉਨ੍ਹਾਂ ਕੋਲ ਹੋਵੇ ਨੂੰ ਵਿੱਤੀ ਸਹਾਇਤਾ ਲਈ ਸਬੰਧਤ ਐਸ.ਡੀ.ਐਮ. ਦਫ਼ਤਰਾਂ ਪਾਸ ਜਮ੍ਹਾਂ ਕਰਵਾ ਸਕਦੇ ਅਤੇ ਕਿਸੇ ਵੀ ਪ੍ਰੇਸ਼ਾਨੀ ਲਈ ਉਕਤ ਨੋਡਲ ਅਫ਼ਸਰਾਂ ਨਾਲ ਐਸ.ਡੀ.ਐਮ. ਦਫ਼ਤਰਾਂ ਵਿੱਚ ਵੀ ਸੰਪਰਕ ਕਰ ਸਕਦੇ ਹਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …