ਬਠਿੰਡਾ, 1 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਮਾਲਵਾ ਸਰੀਰਕ ਸਿੱਖਿਆ ਕਾਲਜ, ਬਠਿੰਡਾ ਦੇ ਐਥਲੀਟਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਵਾਈ ਗਈ ਅੰਤਰ-ਕਾਲਜ ਕਰਾਸ-ਕੰਟਰੀ ਜਿੱਤ ਕੇ ਕਾਲਜ਼ ਦਾ ਨਾਮ ਰੋਸ਼ਨ ਕੀਤਾ ਹੈ।ਅਨੰਦਪੁਰ ਸਾਹਿਬ ਵਿਖ਼ੇ ਕਰਵਾਈ ਗਈ ਇਸ ਚੈਪੀਅਨਸ਼ਿੱਪ ਵਿਚ ਕਾਲਜ਼ ਦੇ ਐਥਲੀਟਾਂ ਨੇ ਸੋਨ ਤਗਮਾ ਜਿੱਤ ਕੇ ਚੈਪੀਅਨਸਿੱਪ ਤੇ ਕਬਜ਼ਾ ਜਮਾ ਲਿਆ ਹੈ। ਟੀਮ ਇੰਚਾਰਜ ਪ੍ਰੋ. ਅਜੀਤਪਾਲ ਸਿੰਘ ਅਗੁਾਵਈ ਹੇਠ ਕਾਲਜ਼ ਦੇ ਅਥਲੀਟਾਂ ਰਾਕੇਸ਼ ਕੁਮਾਰ, ਅਜੇ ਕੁਮਾਰ, ਮਹੀਪਾਲ ਸਿੰਘ, ਵਿਵੇਕ ਕਮੁਾਰ, ਸੋਚੰਦਰਾ ਮਨੀ ਸਿੰਘ, ਬਾਬੂ ਲਾਲ ਅਤੇ ਨਰਪਿੰਦਰ ਸਿੰਘ ਨੇ ਕਾਲਜ ਦੀ ਪ੍ਰਤੀਨਿਧਤਾ ਕੀਤੀ ਅਤੇ ਆਪਣੀ ਯੋਗਤਾ ਦਾ ਬੇਹਤਰ ਪ੍ਰਦਰਸ਼ਨ ਕਰਦੇ ਹੋਏ ਕਰਾਸ ਕੰਟਰੀ ਦੀ ਚੈਂਪੀਅਨਸਿੱਪ ਆਪਣੇ ਨਾਂ ਕੀਤੀ। ਕਾਲਜ ਦੇ ਅਥਲੀਟਾਂ ਰਾਕੇਸ਼ ਕੁਮਾਰ, ਅਜੈ ਕੁਮਾਰ ਅਤੇ ਮਹੀਪਾਲ ਸਿੰਘ ਨੇ ਕਰਮਵਾਰ ਪਹਿਲੇ ਤਿੰਨੋ ਸਥਾਨ ਪ੍ਰਾਪਤ ਕੀਤੇ। ਜ਼ਿਕਰਯੋਗ ਹੈ ਕਿ ਇਸ ਕਾਲਜ ਦੇ ਪੰਜ ਦੋੜਾਕ ਪੰਜਾਬੀ ਯੁੂਨੀਵਰਸਿਟੀ, ਪਟਿਆਲਾ ਵੱਲੋਂ ਆਲ ਇੰਡੀਆ ਇੰਟਰ ਯੂਨੀਵਰਸਿਟੀ ਦੇ ਕੋਚਿੰਗ ਕੈਂਪ ਲਈ ਚੁਣੇ ਗਏ ਹਨ। ਇਸ ਪ੍ਰਾਪਤੀ ਤੇ ਕੇ.ਪੀ.ਐਸ. ਬਰਾੜ ਜਿਲ੍ਹਾ ਪ੍ਰਧਾਨ ਅਤੇ ਜਨਰਲ ਸੱਕਤਰ ਪੰਜਾਬ ਐਥਲੈਟਿਕ ਐਸੋਸੀਏਸ਼ਨ ਨੇ ਕਾਲਜ ਮਨੈਜਮੈਂਟ, ਡਾਇਰੈਕਟਰ ਪ੍ਰੋ. ਦਰਸ਼ਨ ਸਿੰਘ, ਡੀਨ ਰਘਬੀਰ ਚੰਦ ਸ਼ਰਮਾਂ ਅਤੇ ਸਮੂੰਹ ਸਟਾਫ ਨੇ ਇਨ੍ਹਾਂ ਅਥਲੀਟਾਂ ਨੂੰ ਉਨਾਂ ਦੀ ਸ਼ਾਨਦਾਰ ਕਾਰਕੁਜਾਰੀ ਤੇ ਵਧਾਈ ਦਿੱਤੀ ਅਤੇ ਆਉਣ ਵਾਲੇ ਮੁਕਾਬਲਿਆਂ ਵਿੱਚ ਚੰਗੇ ਪ੍ਰਦਰਸ਼ਨ ਦੀ ਆਸ ਪ੍ਰਗਟ ਕੀਤੀ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media