Monday, August 10, 2026

ਖੇਤ ਤੋਂ ਘਰ ਤੱਕ: ਪਠਾਨਕੋਟ ਤੋਂ ਨਵੀ ਸ਼ੁਰੂਆਤ, ਡੀ.ਸੀ ਵਲੋਂ ਵੈਬਸਾਈਟ ਲਾਂਚ

PPN0109201617ਪਠਾਨਕੋਟ, 1 ਸਤੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਸਵੀਮਿੰਗ ਪੁਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਖੇਤੀ ਬਾੜੀ ਵਿਭਾਗ ਪਠਾਨਕੋਟ ਵੱਲੋਂ ਕਿਸਾਨਾਂ ਅਤੇ ਖਪਤਕਾਰਾਂ ਵਿੱਚ ਸਿੱਧੇ ਤੋਰ ਤੇ ਸੰਪਰਕ ਬਣਾਉਣ ਲਈ ”ਖੇਤ ਤੋਂ ਘਰ” ਵੈਬਸਾਈਟ http://www.farmtohome.net ਕਿਸਾਨਾਂ ਅਤੇ ਖਪਤਕਾਰਾਂ ਦੀ ਹਾਜਰੀ ਵਿੱਚ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਲਾਂਚ ਕੀਤੀ। ਇਸ ਮੋਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਡਾ. ਹਰਿੰਦਰ ਸਿੰਘ ਬੈਂਸ ਖੇਤੀਬਾੜੀ ਅਫਸ਼ਰ, ਡਾ. ਅਮਰੀਕ ਸਿੰਘ ਖੇਤੀਬਾੜੀ ਅਫਸ਼ਰ, ਡਾ. ਰਜਿੰਦਰ ਕੁਮਾਰ ਖੇਤੀਬਾੜੀ ਅਫਸ਼ਰ, ਡਾ. ਮੁਖਤਿਆਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ, ਵੈਬਸਾਈਟ ਡਿਜਾਇਨਰ ਅਮਨ ਠਾਕੁਰ ਸ੍ਰੀ ਸਾਂਈ ਕਾਲਜ ਬੰਧਾਨੀ, ਪ੍ਰਭਾਤ ਸਿੰਘ, ਰਘੁਬੀਰ ਸਿੰਘ, ਰਾਕੇਸ ਪਵਾਰ, ਰੁਪ ਸਿੰਘ , ਕੰਸਰਾਜ ਸਿੰਘ, ਰਛਪਾਲ ਸਿੰਘ, ਨਰਿੰਦਰ ਕੁਮਾਰ,ਅਗਾਹ ਵਧੂ ਕਿਸਾਨ ਅਤੇ ਸੱਤਪਾਲ ਵਰਮਾ ਖਪਤਕਾਰ ਹਾਜਰ ਸਨ।
ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆ ਦੱਸਿਆ ਕਿ ਇਸ ਤੋਂ ਪਹਿਲਾ ਸੈਲਫ ਹੈਲਪ ਗਰੁਪਾਂ ਵੱਲੋਂ ਤਿਆਰ ਕੀਤਾ ਗਿਆ ਸਮਾਨ ਆਨ ਲਾਈਨ ਵੇਚਣ ਲਈ http://www.makeinpunjab.org   ਅਤੇ ਲੋੜਵੰਦਾ ਨੂੰ ਤੁਰੰਤ ਖੂਨ ਮੁਹਈਆ ਕਰਵਾਉਣ ਲਈ http://www.activebloodcontributors.org ਨਾ ਦੀਆਂ ਵੈਬਸਾਈਟਾਂ ਲਾਂਚ ਕੀਤੀਆਂ ਗਈਆਂ ਹਨ ਅਤੇ ਜਲਦੀ ਹੀ ਜਿਲ੍ਹੇ ਦੇ ਇਹ ਤਿੰਨੋਂ ਪ੍ਰੋਜੈਕਟ ਭਾਰਤ ਸਰਕਾਰ ਨੂੰ ਨੇਸਨਲ ਅਵਾਰਡ ਲਈ ਭੇਜੇ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ”ਖੇਤ ਤੋਂ ਘਰ”ਨਾਮ ਦੀ ਸੁਰੂ ਕੀਤੀ ਗਈ ਵੈਬਸਾਈਟ ਦਾ ਮੁੱਖ ਮਕਸਦ ਕਿਸਾਨਾਂ ਅਤੇ ਖਪਤਕਾਰਾਂ ਵਿੱਚ ਸਿੱਧਾ ਸੰਪਰਕ ਬਣਾਉਂਣਾ ਹੈ ਤਾਂ ਜੋ ਕਿਸਾਨ ਅਤੇ ਖਪਤਕਾਰਾਂ ਨੂੰ ਆਰਥਿਕ ਲਾਭ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸ ਵੈਬਸਾਈਟ ਤੇ ਜ਼ਿਲਾ ਪਠਾਨਕੋਟ ਦੇ ਸਬਜ਼ੀ,ਫਲ,ਦਾਲਾਂ ,ਬਾਸਮਤੀ ਅਤੇ ਗੁੜ ਉਤਪਾਦਕਾਂ ਦੇ ਮੋਬਾਇਲ ਨੰਬਰ ਸਮੇਤ ਨਾਮ ਅਪਲੋਡ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਨਾਲ ਜਿਥੇ ਖਪਤਕਾਰ ਨੂੰ ਵਾਜ਼ਬ ਭਾਅ ਤੇ ਮਿਆਰੀ ਅਤੇ ਤਾਜ਼ੀ ਸਬਜੀ ਅਤੇ ਹੋਰ ਖੇਤੀ ਜਿਨਸਾਂ ਮਿਲ ਸਕਣਗੀਆਂ ਉਥੇ ਕਿਸਾਨਾਂ ਨੂੰ ਵੀ ਉਨਾਂ ਦੀ ਮਿਹਨਤ ਦਾ ਪੁਰਾ ਮੁੱਲ ਮਿਲ ਸਕੇਗਾ। ਉਨ੍ਹਾਂ ਕਿਹਾ ਕਿ ਮੰਡੀਕਰਨ ਦੇ ਇਸ ਨਵੇਂ ਤਰੀਕੇ ਨਾਲ ਖਪਤਕਾਰ ਅਤੇ ਕਿਸਾਨ ਆਪਸ ਵਿੱਚ ਸਿੱਧੇ ਜੁੜ ਜਾਣਗੇ। ਉਨ੍ਹਾਂ ਕਿਹਾ ਕਿ ਇਸ ਤਰੀਕੇ ਨਾਲ ਛੋਟੇ ਕਿਸਾਨਾਂ ਨੂੰ ਵਧੇਰੇ ਫਾਇਦਾ ਹੋਵੇਗਾ ਅਤੇ ਕਿਸਾਨ ਆਪਣੀ ਉਪਜ ਦਾ ਭਾਅ ਆਪ ਮਿਥ ਸਕੇਗਾ ਜੋ ਆਮ ਕਰਕੇ ਨਹੀਂ ਹੁੰਦਾ ਅਤੇ ਕਿਸਾਨ ਨੂੰ ਅਦਾਇਗੀ ਵੀ ਤੁਰਤ ਹੋ ਜਾਵੇਗੀ ਜਿਸ ਨਾਲ ਉਸ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਕਿਸਾਨ ਨੂੰ ਆਪਣੀ ਉਪਜ ਦੇ ਮਿਆਰੀਪਣ ਬਾਰੇ ਪ੍ਰਤੀਕਿਰਿਆ ਵੀ ਖਪਤਕਾਰ ਤੋਂ ਮਿਲਦੀ ਰਹੇਗੀ ਅਤੇ ਉਹ ਲੋੜ ਪੈਣ ਤੇ ਮਿਆਰੀਪਣ  ਵਿੱਚ ਸੁਧਾਰ ਵੀ ਕਰ ਸਕੇਗਾ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀ ਮੰਗ ਅਨੁਸਾਰ ਕਿਸਾਨ ਖੇਤੀ ਜਿਨਸ ਤਿਆਰ ਕਰਕੇ ਦੇ ਸਕੇਗਾ ਜਿਸ ਨਾਲ ਖੇਤੀ ਵਿਭਿੰਨਤਾ ਨੂੰ ਵੀ ਹੁਲਾਰਾ ਮਿਲੇਗਾ ਕਿਉਂਕਿ ਆਮ ਕਰਕੇ ਕਿਸਾਨ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਜੋ ਪੈਦਾ ਕਰ ਰਿਹਾ ਹੈ, ਉਸ ਨੂੰ ਕਿਥੇ ਵੇਚੇਗਾ,ਕੌਣ ਖ੍ਰੀਦੇਗਾ ਅਤੇ ਕਿਸ ਭਾਅ ਵਿਕੇਗੀ।ਉਨ੍ਹਾਂ ਕਿਹਾ ਕਿ ਇਸ ਨਵੀਂ ਸ਼ੁਰੂਆਤ ਨਾਲ (ਜੈਵਿਕ) ਕੁਦਰਤੀ ਤਰੀਕਿਆਂ ਨਾਲ ਫਸਲਾਂ ਅਤੇ ਸਬਜ਼ੀਆਂ ਪੈਦਾ ਕਰਨ ਨੂੰ ਵੀ ਉਤਸ਼ਾਹਿਤ ਕੀਤਾ ਜਾ ਜਕੇਗਾ।ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਜੇ ਕਿਸੇ ਕੋਲ ਖੇਤੀਬਾੜੀ ਦੇ ਸੁਧਾਰ ਲਈ ਕੋਈ ਨਵਾਂ ਸੁਝਾਅ ਹੋਵੇ ਤਾਂ ਉਹ ਜਿਲ੍ਹਾ ਪ੍ਰਸਾਸ਼ਨ ਨੂੰ ਭੇਜ ਸਕਦਾ ਹੈ ਜਿਸ ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਦੇ ਹਾਣੀ ਬਣਨ ਲਈ ਸੂਚਨਾਂ ਅਤੇ ਤਕਨੋਲਜੀ ਨਾਲ ਜੂੜਨ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply