
ਸੰਦੌੜ, 2 ਸਤੰਬਰ (ਹਰਮਿੰਦਰ ਸਿੰਘ ਭੱਟ)- ਪੰਜਾਬ ਸਿੱਖਿਆ ਵਿਭਾਗ ਵੱਲੋਂ ਜ਼ਿਲਾ ਸਿੱਖਿਆ ਅਫਸਰ (ਸੈ.ਸਿ.) ਸੰਗਰੂਰ ਸ਼੍ਰੀਮਤੀ ਇੰਦੂ ਸਿਮਕ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤਹਿਸੀਲ ਮਾਲੇਰਕੋਟਲਾ ਦੇ ਪ੍ਰਾਇਮਰੀ, ਮਿਡਲ ਤੇ ਸੈਕੰਡਰੀ ਵਗਰ ਦੇ ਵੱਖ-ਵੱਖ ਈਵੈਂਟਸ ਦੇ ਮੁਕਾਬਲੇ ਪ੍ਰਿੰਸੀਪਲ ਮੁਹੰਮਦ ਖਲੀਲ ਦੇ ਸੁਚੱਜੇ ਪ੍ਰਬੰਧ ਅਧੀਨ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਅੱਜ ਪਹਿਲੇ ਦਿਨ ਸੈਕੰਡਰੀ ਗਰੁੱਪ ਵਿੱਚ ‘ਪੰਜਾਬੀ ਵਿਰਸੇ ਦੀਆਂ ਝਾਕੀਆਂ’ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰਾ ਕਲਾਂ, ‘ਕੁਸ਼ਤੀ’ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ, ਸ਼ਬਦ ਗਾਇਣ ਵਿੱਚ ਸਰਕਾਰੀ ਹਾਈ ਸਕੂਲ ਝਨੇਰ ‘ਸ਼ੁੱਧ ਉਚਾਰਣ’ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਾਨਪੁਰ, ‘ਭਾਸ਼ਨ ਮੁਕਾਬਲੇ’ ‘ਚ ਸਰਕਾਰੀ ਹਾਈ ਸਕੂਲ ਫਰਵਾਹੀ, ਭਾਸ਼ਣ ਮੇਲੇ ਤੇ ਤਿਉਹਾਰ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਲੇਰਕੋਟਲਾ, ‘ਪੰਜਾਬੀ ਪਹਿਰਾਵਾ’ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੁਰਥਲਾ ਮੰਡੇਰ, ਸਲੋਗਨ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ, ਕੁਇਜ਼ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਮਾਲੇਰਕੋਟਲਾ, ਨਾਟਕ ਵਿੱਚ ਸਰਕਾਰੀ ਹਾਈ ਸਕੂਲ ਨਾਰੋਮਾਜਰਾ ਨੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ। ਮਿਡਲ ਵਰਗ ਵਿੱਚ ਰੁਮਾਲ ਚੁੱਕਣਾ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਮਾਲੇਰਕੋਟਲਾ, ਸ਼ਬਦ ਗਾਇਣ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਥਨ, ਸ਼ੁੱਧ ਉਚਾਰਣ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਮਾਲੇਰਕੋਟਲਾ, ਕੁਇਜ਼ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ) ਮਾਲੇਰਕੋਟਲਾ ਨੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ। ਪ੍ਰਾਇਮਰੀ ਵਰਗ ਵਿੱਚ ਪਿੱਠੂ ਗਰਮ ‘ਚ ਲੋਹਾ ਬਜ਼ਾਰ ਮਾਲੇਰਕੋਟਲਾ, ਸ਼ਬਦ ਗਾਇਣ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਝਨੇਰ, ਪੰਜਾਬੀ ਪਹਿਰਾਵਾ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ, ਕੁਇਜ਼ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰੁੜਕਾ ਨੇ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ। ਸਾਰੇ ਪ੍ਰੋਗਰਾਮ ਲਈ ਸਟੇਜ ਦੀ ਭੂਮਿਕਾ ਲੈਕਚਰਾਰ ਮੁਹੰਮਦ ਰਫੀਕ ਤੇ ਮੈਡਮ ਰੁਪਿੰਦਰ ਕੌਰ ਨੇ ਸਾਂਝੇ ਤੌਰ ਤੇ ਨਿਭਾਈ। ਵੱਖ-ਵੱਖ ਈਵੈਂਟਸ ਲਈ ਲੈਕਚਰਾਰ ਅਬਦੁਲ ਰਸ਼ੀਦ, ਅਮਨਦੀਪ ਕੌਰ, ਜਸਵਿੰਦਰ ਸਿੰਘ, ਪ੍ਰਵੇਜ਼ ਫਾਰੂਕੀ, ਸਿਰਾਜੂਦੀਨ, ਮੁਹੰਮਦ ਯਾਸੀਨ, ਮੁਹੰਮਦ ਅਖਤਰ, ਹਰਜੀਤ ਸਿੰਘ ਸੋਹੀ, ਅਮਨਦੀਪ ਗੋਇਲ, ਮੈਡਮ ਹਰਮਨਵੀਰ ਕੌਰ, ਮੈਡਮ ਰੀਨਾ ਕੁਮਾਰੀ, ਮੁਹੰਮਦ ਮੁਸ਼ਤਾਕ ਅਤੇ ਸ. ਆਤਮਾ ਸਿੰਘ ਨੇ ਜਜਮੈਂਟ ਦੀ ਭੂਮਿਕਾ ਨਿਭਾਈ। ਸਰਟੀਫਿਕੇਟ ਤਿਆਰ ਕਰਨ ਦੀ ਜ਼ਿੰਮੇਦਾਰੀ ਸ਼੍ਰੀਮਤੀ ਦਲਜੀਤ ਕੌਰ ਤੇ ਸ਼੍ਰੀਮਤੀ ਰੇਨੂੰ ਬਾਵਾ ਨੇ ਨਿਭਾਈ। ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਮੁਹੰਮਦ ਖਲੀਲ ਨੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media