Tuesday, March 17, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 4 ਸਤੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਸੁੱਚਾ ਸਿੰਘ ਛੌਟੇਪੁਰ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ, ਵੱਡੀ ਗਿਣਤੀ ‘ਚ ਪੁੱਜੇ ਆਪ ਵਲੰਟੀਅਰ – ਕਿਹਾ 6 ਸਤੰਬਰ ਤੋਂ ਕਰਨਗੇ ਪੰਜਾਬ ਦਾ ਦੌਰਾ।

▶ ਰਾਮਾ ਮੰਡੀ ‘ਚ ਮਨਾਪੁਰਮ ਫਾਈਨੈਂਸ ਲੁੱਟ ਮਾਮਲੇ ‘ਚ 2 ਦੋਸ਼ੀ ਗ੍ਰਿਫਤਾਰ– ਪੁਲਿਸ ਨੇ ਇਕ ਕਿਲੋ ਸੋਨਾ ਤੇ ਰਿਵਾਲਵਰ ਕੀਤਾ ਬਰਾਮਦ।

▶ ਹਰਿਆਣਾ ਦੇ ਸਾਬਕਾ ਕਾਂਗਰਸੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਦੇ 20 ਟਿਕਾਣਿਆਂ ਤੇ ਸੀ.ਬੀ.ਆਈ ਦੇ ਛਾਪੇ, 2 ਕੰਪਿਊਟਰ ਤੇ ਮਾਨੇਸਰ ਜਮੀਨ ਘੁਟਾਲੇ ਦੇ ਦਸਤਾਵੇਜ਼ ਕੀਤੇ ਜ਼ਬਤ।

▶ ਆਲ ਪਾਰਟੀ ਮੀਟਿੰਗ ਦਾ ਬਾਈਕਾਟ ਕਰਨਗੇ ਕਸ਼ਮੀਰ ਦੇ ਸਿੱਖ ਆਗੂ, ਮਸਲੇ ਹੱਲ ਨਾ ਕਰਨ ਦੇ ਲਾਏ ਦੋਸ਼।

▶ ਆਪਣੇ ਅਖਤਿਆਰੀ ਫੰਡ ‘ਚੋਂ ਉਲੰਪੀਅਨ ਰੈਸਲਰ ਸਾਕਸ਼ੀ ਮਲਿਕ ਨੂੰ ਹਰਿਆਣਾ ਦੇ ਮੰਤਰੀ ਅਨਿਲ ਵਿਜ਼ ਵਲੋਂ 21 ਲੱਖ ਅਤੇ ਮਨਦੀਪ ਨੂੰ ਜੂਨੀਅਰ ਤੋਂ ਸੀਨੀਅਰ ਕੋਚ ਬਨਾਉਣ ਦਾ ਐਲਾਨ।

▶ ਬੈਂਕਾਂ ਦੇ 9000 ਕਰੋੜ ਵਾਪਿਸ ਨਾ ਦੇਣ ‘ਤੇ ਈ.ਡੀ ਨੇ ਵਿਜੇ ਮਾਲੀਆ ਦੀ 6630 ਕਰੋੜ ਦੀ ਜਾਇਦਾਦ ਕੀਤੀ ਜ਼ਬਤ।

▶ ਇਤਰਾਜਯੋਗ ਸੀ.ਡੀ ਮਾਮਲੇ ‘ਚ ਫਸੇ ਸੰਦੀਪ ਕੁਮਾਰ ਨੂੰ ਕੇਜ਼ਰੀਵਾਲ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਕੀਤਾ ਖਾਰਜ਼।

▶ ਛੋਟੇਪੁਰ ਨੇ ਖਟਕਲ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਸਮਾਧੀ ‘ਤੇ ਸ਼ਰਧਾ ਦੇ ਫੁੱਲ ਕੀਤੇ ਭੇਟ, ਦੁਰਗਿਆਨਾ ਮੰਦਰ ਵੀ ਨਿਵਾਇਆ ਸੀਸ।

▶ ਪੱਤਰਕਾਰਾਂ ਨਾਲ ਬਦਸਲੂਕੀ ਮਾਮਲੇ ‘ਚ ਆਪ ਦੇ ਭਗਵੰਤ ਮਾਨ ਖਿਲਾਫ ਬੱਸੀ ਪਠਾਣਾ ਵਿਖੇ ਐਫ.ਆਈ.ਆਰ ਦਰਜ਼।

▶ ਭਗਵੰਤ ਮਾਨ ਬਦਸਲੂਕੀ ਮਾਮਲੇ ‘ਚ ਆਪ ਆਗੂ ਜਰਨੈਲ ਸਿੰਘ ਨੇ ਮੰਗੀ ਮੁਆਫੀ– ਕਿਹਾ ਸੰਜੇ ਸਿੰਘ ਨੇ ਵੀ ਫੋਨ ‘ਤੇ ਸਮਝਾਇਆ ਭਗਵੰਤ ਮਾਨ ਨੂੰ।

▶ ਆਪ ਵਲੋਂ ਬਣੀ ਜਾਂਚ ਕਮੇਟੀ ਵਲੋਂ ਜਾਂਚ ਸ਼ੁਰੂ– ਸੁੱਚਾ ਸਿੰਘ ਛੋਟੇਪੁਰ ਨੂੰ ਸ਼ਪੱਸਟੀਕਰਨ ਲਈ ਭੇਜਿਆ ਜਾਵੇਗਾ ਨੋਟਿਸ– ਜਰਨੈਲ ਸਿੰਘ।

▶ ਨਵੇਂ ਫਰੰਟ ਅਵਾਜ਼-ਏ-ਪੰਜਾਬ ਦਾ ਕੋਈ ਵਜ਼ੂਦ ਨਹੀਂ– ਚਰਨਜੀਤ ਸਿੰਘ ਚੰਨੀ, ਕਿਹਾ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਪੰਜਾਬ ਦੀ ਸਥਿਤੀ ਤੋਂ ਕਰਵਾਇਆ ਜਾਣੂ।

▶ ਮੁਕਤਸਰ ਦੇ ਮਲੋਟ ‘ਚ ਭਗਵੰਤ ਮਾਨ ਦੀ ਰੈਲੀ ਦੌਰਾਨ ਹੰਗਾਮਾ– ਅਕਾਲੀ ਦਲ ਦੇ ਵਰਕਰਾਂ ‘ਤੇ ਹਮਲਾ ਕਰਨ ਦੇ ਲੱਗੇ ਦੋਸ਼– ਦੋਨੋ ਪਾਰਟੀਆਂ ਦੇ ਵਰਕਰ ਹੋਏ ਜਖਮੀ।

▶ ਇਤਰਾਜ਼ਯੋਗ ਸੀ.ਡੀ. ਵਿੱਚ ਦਿਸਦੀ ਔਰਤ ਨੇ ਪੁਲਿਸ ਕੋਲ ਦਰਜ਼ ਕਰਵਾਈ ਸ਼ਿਕਾਇਤ– ਮਾਮਲਾ ਦਰਜ਼ ਹੋਣ ‘ਤੇ ਸੰਦੀਪ ਕੁਮਾਰ ਨੇ ਕੀਤਾ ਸਰੈਂਡਰ।

▶ ਅਰਵਿੰਦ ਕੇਜਰੀਵਾਲ ਦਾ ਬਿਆਨ- ਸੰਦੀਪ ਕੁਮਾਰ ਦਾ ਮਾਮਲਾ ਗੰਭੀਰ, ਦੋਸ਼ ਸਾਬਿਤ ਹੋਣ ‘ਤੇ ਦਿੱਤੀ ਜਾਵੇ ਸਖਤ ਸਜ਼ਾ।

▶ ਫਿਰੋਜ਼ਪੁਰ ਦੇ ਜੀਰਾ ਰੋਡ ਵਿਖੇ ਟ੍ਰੈਫਿਕ ਪੁਲਿਸ ਨਾਲ ਬਹਿਸ ਉਪਰੰਤ ਲੋਕਾਂ ਵਲੋਂ ਪੁਲਿਸ ਮੁਲਾਜਮਾਂ ਦੀ ਕੁੱਟਮਾਰ– ਤਿੰਨ ਮੁਲਾਜਮ ਦੋੜ ਕੇ ਬਚੇ, ਇੱਕ ਆਇਆ ਕਾਬੂ।

▶ ਕੁੱਲੂ ਵਿਖੇ ਮਜ਼ਦੂਰਾਂ ਨਾਲ ਭਰੇ ਟਰੱਕ ‘ਤੇ ਡਿੱਗੀ ਢਿੱਗ– 4 ਦੀ ਮੌਤ, ਇਕ ਜਖਮੀ।

▶ ਤਰਨ ਤਾਰਨ ਦੇ ਪਿੰਡ ਖਾਰਾ ‘ਚ ਚੋਰਾਂ ਨੇ ਗੁਰਦੁਆਰੇ ਦੇ ਸੇਵਾਦਾਰ ਮੰਗਲ ਸਿੰਘ ਨੂੰ ਜ਼ਿੰਦਾ ਸਾੜਿਆ – ਗੋਲਕ, ਏ.ਸੀ. ਅਤੇ ਹੋਰ ਸਮਾਨ ਲੁੱਟਿਆ।

▶ ਪੀ.ਐਮ ਮੋਦੀ ਦੀ ਵੀਅਤਨਾਮ ਯਾਤਰਾ ਦੌਰਾਨ– ਦੋਨਾਂ ਮੁਲਕਾਂ ਦਰਮਿਆਨ ਹੋਏ 12 ਸਮਝੋਤੇ, ਚੀਨ ਪੁੱਜੇ ਪ੍ਰਧਾਨ ਮੰਤਰੀ ਮੋਦੀ।

▶ ਆਪਣੇ ‘ਤੇ ਲੱਗੇ ਇਲਜ਼ਾਮਾਂ ਨੂੰ ਸਾਬਿਤ ਕਰਨ ਦੀ ਚਣੌਤੀ ਦਿੰਦਿਆਂ ਛੋਟੇਪੁਰ ਨੇ ਕਿਹਾ ਸਮਾਂ ਆਉਣ ‘ਤੇ ਕੇਜਰੀਵਾਲ ਨੂੰ ਕਰਾਂਗੇ ਬੇਨਕਾਬ।

▶ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਮਿਲੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਕਾਟਜੂ – ਸਿੱਖ ਕੈਦੀਆਂ ਨੂੰ ਰਿਹਾਅ ਕਰਨ ਦੀ ਕੀਤੀ ਮੰਗ – ਡਾ. ਦਵਿੰਦਰਪਾਲ ਸਿੰਘ ਭੁੱਲਰ ਨੂੰ ਦੱਸਿਆ ਬੇਕਸੂਰ।

▶ ਐਸ.ਵਾਈ.ਐਲ ਮੁੱਦੇ ‘ਤੇ ਮੈਨੂੰ ਝੂਠਾ ਸਾਬਿਤ ਕਰਨ ਲਈ ਅਕਾਲ ਤਖ਼ਤ ਸਾਹਿਬ ‘ਤੇ ਸਹੁੰ ਕਿਉਂ ਨਹੀਂ ਚੁੱਕਦੇ ਬਾਦਲ– ਕੈਪਟਨ ਅਮਰਿੰਦਰ।

▶ ਝੂਠ ਬੋਲ ਰਿਹਾ ਹੈ ਕੈਪਟਨ, ਐਸ.ਵਾਈ.ਐਲ ਪ੍ਰੋਜੈਕਟ ਨੂੰ ਨਹੀਂ ਦਿੱਤੀ ਮਨਜ਼ੂਰੀ– ਸੀ.ਐਮ ਬਾਦਲ।

▶ ਜੰਮੂ ਕਸ਼ਮੀਰ ਦੇ ਸ੍ਰੀਨਗਰ ‘ਚ ਅੱਜ ਵੀ ਜਾਰੀ ਰਿਹਾ ਕਰਫਿਊ- ਅੱਜ ਕਸ਼ਮੀਰ ਪੁੱਜੇਗਾ ਆਲ ਪਾਰਟੀ ਵਫਦ, ਮਹਿਬੂਬਾ ਨੇ ਵੱਖਵਾਦੀਆਂ ਨੂੰ ਵੀ ਸੱਦਿਆ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …

Leave a Reply