ਅੰਮ੍ਰਿਤਸਰ, 4 ਸਤੰਬਰ (ਪੰਜਾਬ ਪੋਸਟ ਬਿਊਰੋ)- ਸਰਬੱਤ ਖਾਲਸਾ ਦੇ ਮਤਵਾਦੀ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਵੱਲੋੋ 16 ਅਗਸਤ ਤੋ 15 ਸਤੰਬਰ ਤੱਕ ਸ਼ੁਰੂ ਕੀਤੇ ਗਏ ”ਨਸ਼ਾ ਛੁਡਾਉ ਤੇ ਪੰਥ ਬਚਾਉ” ਮਾਰਚ ਦਾ ਅੰਮ੍ਰਿਤਸਰ ਜਿਲ੍ਹੇ ਵਿੱਚ ਪੁੱਜਣ ਤੇ ਸੁਆਗਤ ਕਰਨ ਲਈ ਸਰਬੱਤ ਖਾਲਸਾ ਨਾਲ ਸਬੰਧਿਤ ਧਿਰਾਂ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਮਾਰਚ ਦੇ 7 ਸਤੰਬਰ ਦੇ ਪ੍ਰੋਗਰਾਮ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਮਾਰਚ ਦੇ ਰੂਟ ਦੀ ਰੂਪ ਰੇਖਾ ਤਿਆਰ ਕੀਤੀ ਗਈ।
ਜਾਰੀ ਇੱਕ ਬਿਆਨ ਰਾਹੀ ਸਰਬੱਤ ਖਾਲਸਾ ਦੇ ਆਗੂ ਤੇ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਜਿਜੇਆਣੀ ਨੇ ਦੱਸਿਆ ਕਿ ਮੀਟਿੰਗ ਵਿੱਚ ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਸz ਹਰਬੀਰ ਸਿੰਘ ਸੰਧੂ, ਜਨਰਲ ਸਕੱਤਰ ਜਰਨੈਲ ਸਿੰਘ ਸਖੀਰਾ ਤੋ ਇਲਾਵਾ ਹੋਰ ਆਗੂਆ ਨੇ ਵੀ ਭਾਗ ਲਿਆ।ਜਿਜੇਆਣੀ ਨੇ ਦੱਸਿਆ ਕਿ 7 ਸਤੰਬਰ ਨੂੰ ਮਾਰਚ ਸਵੇਰੇ 9 ਵਜੇ ਦਮਦਮੀ ਟਕਸਾਲ ਅਜਨਾਲਾ ਦੇ ਹੈਡ ਕੁਆਟਰ ਤੋਂ ਰਵਾਨਾ ਹੋਵੇਗਾ ਤੇ ਅਜਨਾਲਾ ਤੋ ਬਰਾਸਤਾ ਰਾਜੀਆ, ਭੋਏਵਾਲੀ, ਕਿਆਮਪੁਰਾ, ਮੇਡੂ ਨੰਗਲ, ਚੇਤਨਪੁਰਾ, ਹਮਜਾ, ਕੋਟਲਾ, ਜਿਜੇਆਣੀ, ਮਰੜੀ , ਕੱਥੂਨੰਗਲ, ਜੇਠੂਵਾਲ, ਮੂਧਲ, ਵੱਲਾ ਬਾਈਪਾਸ, ਜੀ.ਟੀ ਰੋਡ ਬਾਈਪਾਸ, ਦਬੁਰਜੀ, ਰਾਮਪੁਰ, ਝੀਤੇ, ਮਹਿਮਾ ਪੰਡੋਰੀ, ਵਨਚੜੀ, ਵਰਪਾਲ ਅਤੇ ਚੱਬਾ ਤੋ ਹੁੰਦਾ ਹੋਇਆ ਗੁਰੂਦੁਆਰਾ ਸ੍ਰੀ ਟਾਹਲਾ ਸਾਹਿਬ ਵਿਖੇ ਵਿਸ਼ਰਾਮ ਕਰੇਗਾ ਤੇ ਅਗਲੇ ਦਿਨ ਅਗਲੇਰੀ ਮੰਜ਼ਿਲ ਲਈ ਰਵਾਨਾ ਹੋਵੇਗਾ।ਉਹਨਾਂ ਕਿਹਾ ਕਿ ਪਿੰਡਾਂ ਵਿੱਚ ਮਾਰਚ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਸੰਗਤਾਂ ਵੱਲੋ ਦਿੱਤੇ ਜਾ ਰਹੇ ਸਹਿਯੋਗ ਲਈ ਉਹ ਧੰਨਵਾਦੀ ਹਨ।ਉਹਨਾਂ ਕਿਹਾ ਕਿ ਇਹ ਮਾਰਚ 15 ਸਤੰਬਰ ਨੂੰ ਸਾਰੇ ਪੰਜਾਬ ਵਿੱਚੋ ਦੀ ਹੁੰਦਾ ਹੋਇਆ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ।ਉਹਨਾਂ ਸੰਗਤਾਂ ਨੂੰ ਸ੍ਰੀ ਗੁਰੂ ਗਰੰਥ ਸਾਹਿਬ ਦੀ ਸਰਪ੍ਰਸਤੀ ਤੇ ਪੰਜਾ ਪਿਆਰਿਆਂ ਦੀ ਅਗਵਾਈ ਹੇਠ ਚੱਲ ਰਹੇ ਇਸ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media