Sunday, February 22, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਨੂੰ ਸਮਰਪਿਤ ਸਮਾਗਮ

PPN0509201602

ਬਠਿੰਡਾ, 5 ਸਤੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸਮਾਜ ਸੇਵੀ ਤੇ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵੱਲੋ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਹਿਰ ਦੀਆਂ ਧਾਰਮਿਕ ਸੁਸਾਇਟੀਆਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਮਾਡਲ ਟਾਊਨ,ਫੇਸ-1 ਦੇ ਸਹਿਯੋਗ ਨਾਲ ਜੁਗੋ ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੇ 412ਵੇਂ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾਂ ਪ੍ਰਕਾਸ਼ ਦਿਵਸ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ।ਜਿਸ ਦੀ ਅਰੰਭਤਾ ਬੀਬੀਆਂ ਦੀਆਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਅਤੇ ਸੁਸਾਇਟੀ ਮੈਂਬਰਾਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਸੰਗਤੀ ਰੂਪ ਪਾਠ ਕਰਕੇ ਕੀਤੀ ਗਈ।ਸਮਾਗਮ ਵਿਚ ਹਜ਼ੂਰੀ ਰਾਗੀ ਭਾਈ ਹਰਦੇਵ ਸਿੰਘ ਗੁਰਦੁਆਰਾ ਸਾਹਿਬ ਜੀਵਨ ਪ੍ਰਕਾਸ਼ ਮਾਡਲ ਟਾਊਨ, ਕਥਾ ਵਾਚਕ ਭਾਈ ਅਮਰੀਕ ਸਿੰਘ ਅਕਾਲੀਆਂ ਕਲਾਂ ਬੁੱਢਾਜੋੜ ਵਾਲੇ ਨੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਲ ਵਾਲੇ ਆਈਆ ਔਕੜਾ ਬਾਰੇ ਵੀ ਜਾਣੂ ਕਰਵਾਇਆ ਕਿ ਕਿਵੇਂ ਗੁਰੂ ਘਰ ਦੇ ਦੋਖੀਆਂ ਨੇ ਕੱਚੀ ਬਾਣੀ ਪੜ੍ਹਣੀ ਸ਼ੁਰੂ ਕੀਤੀ ਅਤੇ ਛੇਵੀਂ, ਸੱਤਵੀਂ ਅਤੇ ਅੱਠਵੀਂ ਪਾਤਸ਼ਾਹੀਆਂ ਨੇ ਬਾਣੀ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਆਪਣੀ ਬਾਣੀ ਦਰਜ ਨਹੀ ਕੀਤੀ ਕਿਉਕਿ ਉਨ੍ਹਾਂ ਸਮੇਂ ਵਿਚ ਗੁਰੂ ਘਰ ਦੇ ਦੋਖੀਆਂ ਦਾ ਬਹੁਤ ਹੀ ਜੋਰ ਸੀ ਅਤੇ ਗੁਰੂੁ ਤੇਗ ਬਹਾਦਰ ਜੀ ਨੇ ਆਪਣੀ ਬਾਣੀ ਉਚਾਰੀ ਸੀ ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਦਮਦਮਾ ਸਾਹਿਬ ਵਿਖੇ ਦਮ ਲੈ ਕੇ ਦਰਜ ਕੀਤੀ ਸੀ, ਸ੍ਰੀ ਹਜੂਰ ਸਾਹਿਬ ਵਿਖੇ ਪੰਜ ਪਿਆਰਿਆਂ ਤੋਂ ਤਿਲਕ ਲੱਗਾ ਕੇ ਸਭ ਸਿੱਖਣ ਕੋ ਹੁਕਮ ਕੀਤਾ ਸੀ। ਦਸਮ ਜੋਤ ਨੂੰ ਆਪਣਾ ਗੁਰੂ ਮੰਨਣ ਲਈ ਕਿਹਾ ਸੀ। PPN0509201603
ਹਜ਼ੂਰੀ ਰਾਗੀ ਭਾਈ ਕੰਵਲਜੀਤ ਸਿੰਘ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲਿਆਂ ਨੇ ਰੂਹਾਨੀ ਗੁਰਬਾਣੀ ਸ਼ਬਦ ਕੀਰਤਨ ਨਾਲ ਗੁਰੂ ਚਰਨਾਂ ਨਾਲ ਜੋੜਣ ਦਾ ਉਪਰਾਲਾ ਕੀਤਾ।ਇਸ ਮੌਕੇ ਸੁਸਾਇਟੀ ਮੈਂਬਰਾਂ ਅਵਤਾਰ ਸਿੰਘ,ਅਬਨਾਸ਼ ਸਿੰਘ ਸੋਢੀ,ਗੁਰਦਰਸ਼ਨ ਸਿੰਘ ਵੀਰਦਵਿੰਦਰ ਸਿੰਘ,ਰਮੇਸ਼ ਸਿੰਘ,ਦਿਲਬਾਗ ਸਿੰਘ ਵਲੋਂ ਬਾਹਰੋ ਆਏ ਪ੍ਰਚਾਰਕਾਂ ਦਾ ਸਿਰਪੋਾਓ ਅਤੇ ਸੁਸਾਇਟੀ ਦੇ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ।ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ।ਗੁਰੂ ਕਾ ਲੰਗਰ ਮਾਡਲ ਟਾਊਨ ਦੀਆਂ ਬੀਬੀਆਂ ਵਲੋਂ ਕੀਤਾ ਗਿਆ।ਜੋੜਿਆਂ ਦੀ ਸੰਭਾਲ ਅਤੇ ਲੰਗਰ ਵਰਤਾਉਣ ਦੀ ਸੇਵਾ ਭਾਈ ਘਨੱਈਆਂ ਸੇਵਕ ਦਲ ਕਿਲ੍ਹਾ ਮੁਬਾਰਕ ਅਤੇ ਸੇਵਕ ਦਲ ਖਾਲਸਾ ਦੀਵਾਨ ਵਲੋਂ ਕੀਤੀ ਗਈ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply