Thursday, October 8, 2026

ਯੂਨੀਵਰਸਿਟੀ ਵਿਖੇ “ਬੈਸਟ ਆਊਟ ਆਫ ਵੇਸਟ” ਵਿਸ਼ੇ ‘ਤੇ ਕੰਪੀਟਿਸ਼ਨ ਕਰਵਾਇਆ

PPN0509201608

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਲਾਈਫਲੌਂਗ ਲਰਨਿੰਗ ਵਿਭਾਗ ਦੁਆਰਾ ਅਧਿਆਪਕ ਦਿਵਸ ਮਨਾਇਆ ਗਿਆ।ਇਸ ਦਿਵਸ ਮੌਕੇ ਵਿਭਾਗ ਵਿਖੇ “ਬੈਸਟ ਆਊਟ ਆਫ ਵੇਸਟ” ਵਿਸ਼ੇ ਨਾਲ ਸਬੰਧਤ ਕੰਪੀਟਿਸ਼ਨ ਕਰਵਾਇਆ ਗਿਆ ਜਿਸ ਵਿਚ ਵਿਭਾਗ ਵਿਖੇ ਵਖ-ਵਖ ਕੋਰਸਫ਼ਡਿਪਲੋਮੇ ਕਰ ਰਹੀਆਂ ਲਗਭਗ 300 ਦੇ ਕਰੀਬ ਵਿਦਿਆਰਥਣਾਂ ਦੁਆਰਾ ਵੇਸਟ ਮਟੀਰੀਅਲ ਦੀ ਵਰਤੋਂ ਕਰਕੇ ਵਖ-ਵਖ ਤਰ੍ਹਾਂ ਦੀਆਂ ਕਲਾ ਕ੍ਰਿਤੀਆਂ ਬਣਾਈਆਂ ਗਈਆਂ।
ਪ੍ਰੋਫੈਸਰ ਗੁਰਪ੍ਰੀਤ ਕੌਰ, ਡਾਇਰੈਕਟਰ, ਲਾਈਫਲੌਂਗ ਲਰਨਿੰਗ ਵਿਭਾਗ ਨੇ ਇਸ ਮੌਕੇ ਵਿਦਿਆਰਥਣਾਂ ਨੂੰ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਦੱਸਿਆ ਗਿਆ। ਡਾਇਰੈਕਟਰ ਵਿਭਾਗ ਦੁਆਰਾ ਵਿਦਿਆਰਥਣਾਂ ਦੁਆਰਾ ਬਣਾਈਆਂ ਗਈਆਂ ਵਖ-ਵਖ ਕਲਾ ਕ੍ਰਿਤੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਭਵਿੱਖ ਮੁਖੀ ਸੁਝਾਅ ਦਿੱਤੇ ਅਤੇ ਵਿਦਿਆਰਥਣਾ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਸ਼੍ਰੀਮਤੀ ਤੇਜਪਾਲ ਕੌਰ, ਸ਼੍ਰੀਮਤੀ ਮੇਘਨਾਂ ਸ਼ਰਮਾ, ਸ਼੍ਰੀਮਤੀ ਪਰਮਜੀਤ ਕੌਰ, ਸ਼੍ਰੀਮਤੀ ਗਗਨਦੀਪ, ਮਿਸ ਸ਼ਿਖਾ, ਮਿਸ ਨਿਸ਼ਾ ਅਤੇ ਸ਼੍ਰੀ ਅਰੁਣ ਆਦਿ ਹਾਜਰ ਸਨ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply