
ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ ਸੱਗੂ)- ਸਿੱਖਿਆ ਪ੍ਰਣਾਲੀ ਤੇ ਵਿੱਦਿਅਕ ਸੰਸਥਾਵਾਂ ਦੀ ਬੁਨਿਆਦ ਨੂੰ ਮਜ਼ਬੂਤ ਕਰਨ ਵਿੱਚ ਅਧਿਆਪਕ ਦੀ ਬਹੁਤ ਵੱਡੀ ਦੇਨ ਹੁੰਦੀ ਹੈ ਅਤੇ ਅਧਿਆਪਕ ਹਮੇਸ਼ਾਂ ਵਹਦੇ ਪਾਣੀ ਵਾਂਗੂੰ ਹੁੰਦਾ ਹੈ ਜੋ ਆਪਣੇ ਵਿੱਦਿਆ ਦਾ ਚਾਨਣ ਨਾਲ ਵਿਦਿਆਰਥੀਆਂ ਦੇ ਜੀਵਨ ਨੂੰ ਸੰਵਾਰਨ ਲਈ ਸੰਘਰਸ਼ ਕਰਦਾ ਹੈ। ਖ਼ਾਲਸਾ ਯੂਨੀਵਰਸਿਟੀ ਨੇ ਉੱਪ ਕੁਲਪਤੀ ਪ੍ਰੋ: ਡਾ. ਸਰਬਜੀਤ ਸਿੰਘ ਚਾਹਲ ਨੇ ਆਪਣੇ ‘ਵਰਸਿਟੀ ਦੇ ਕਾਰਜਾਂ ਨੂੰ ਆਰੰਭ ਕਰਦਿਆਂ ਅੱਜ ਭਾਈ ਰਾਮ ਸਿੰਘ ਹਾਲ ਵਿਖੇ ਮਨਾਏ ‘ਅਧਿਆਪਕ ਦਿਵਸ’ ਮੌਕੇ ਸਟਾਫ਼ ਤੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਹੇ।
ਇਸ ਤੋਂ ਪਹਿਲਾਂ ਡਾ. ਚਾਹਲ ਨੇ ਡੀ. ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸੀ. ਜੇ. ਐੱਮ.-ਕਮ-ਸੈਕਟਰੀ ਸ੍ਰੀਮਤੀ ਗਰੀਸ ਬਾਂਸਲ, ਡੀ. ਈ. ਓ. (ਸੈਕੰਡਰੀ) ਸ: ਸਤਿੰਦਰਬੀਰ ਸਿੰਘ ਅਤੇ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਦੇ ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਢਿੱਲੋਂ ਨੇ ਪ੍ਰੋਗਰਾਮ ਦਾ ਅਗਾਜ਼ ਸ਼ਮ੍ਹਾ ਰੌਸ਼ਨ ਕਰਨ ਉਪਰੰਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ।
ਇਸ ਮੌਕੇ ਡਾ. ਚਾਹਲ ਨੇ ਸਰਵਪਲੀ ਡਾ. ਰਾਧਾ ਕ੍ਰਿਸ਼ਨਨ ਦੇ ਜੀਵਨ ਤੇ ਮਹੱਤਵਪੂਰਨ ਗਤੀਵਿਧੀਆਂ ਬਾਰੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨੂੰ ਵਿੱਦਿਆ ਗ੍ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਦਾ ਦਰਜਾ ਸਭ ਤੋਂ ਉੱਚਾ ਤੇ ਮਹਾਨ ਹੁੰਦਾ ਹੈ, ਇਸ ਲਈ ਅਧਿਆਪਕ ਨੂੰ ਆਪਣੇ ਜੀਵਨ ਵਿੱਚ ਕਦੇ ਕਮਜ਼ੋਰ ਜਾਂ ਮਾਯੂਸ ਨਹੀਂ ਚਾਹੀਦਾ, ਕਿਉਂਕਿ ਅਧਿਆਪਕ ਵਿਦਿਆਰਥੀਆਂ ਦਾ ਮਾਰਗ ਦਰਸ਼ਕ ਹੁੰਦਾ ਹੈ। ਇਸ ਮੌਕੇ ਥੋੜ੍ਹੇ ਸਮੇਂ ਵਿੱਚ ਪ੍ਰਭਾਵਸ਼ਾਲੀ ਵਿਚਾਰਾਂ ਨਾਲ ਰੰਘਰੇਟੇ ਗੁਰੂ ਕੇ ਬੇਟੇ ਭਾਈ ਜੈਤਾ ਜੀ ਦੇ ਜੀਵਨ ਸਬੰਧੀ ਵਿਦਿਆਰਥੀਆਂ ਨੂੰ ਚਾਨਣਾ ਪਾਇਆ ਅਤੇ ਜ਼ਿੰਦਗੀ ਦੇ ਉਤਾਰ-ਚੜ੍ਹਾਅ ਦੇ ਬਾਵਜੂਦ ਸ਼ੰਘਰਸ਼ ਕਰਨ ਲਈ ਜਾਗਰੂਕ ਕੀਤਾ।
ਅਧਿਆਪਕ ਦਿਵਸ ਮੌਕੇ ਗਰਮੀ ਦੇ ਆਲਮ ਭਰੇ ਮਾਹੌਲ ਵਿੱਚ ਵਿਦਿਆਰਥੀਆਂ ਦਾ ਜੋਸ਼ ਥੰਮਣ ਦਾ ਨਾਂ ਨਹੀਂ ਲੈ ਰਿਹਾ ਸੀ। ਇਸ ਮੌਕੇ ਵਿਦਿਆਰਥੀਆਂ ਪੂਰੇ ਉਤਸ਼ਾਹ ਨਾਲ ਡਾਂਸ, ਲੋਕ ਗੀਤ, ਕਵਿਤਾ, ਗਿੱਧਾ ਅਤੇ ਕੱਵਾਲੀ ਆਦਿ ਦੀ ਪੇਸ਼ਕਾਰੀ ਕਰਕੇ ਹਾਜ਼ਰ ਸਖ਼ਤੀਅਤਾਂ ਤੋਂ ਵਾਹ-ਵਾਹ ਖੱਟੀ।
ਪ੍ਰੋਗਰਾਮ ਮੌਕੇ ਸ੍ਰੀ ਗਰੀਸ ਬਾਂਸਲ ਨੇ ਆਪਣੇ ਸੰਬੋਧਨ ਕਰਨ ਜੀਵਨ ਦੀਆਂ ਗਤੀਵਿਧੀਆਂ ਤੇ ਉਪਲਬੱਧੀਆਂ ਬਾਰੇ ਜਾਣੂ ਕਰਵਾਉਂਦਿਆਂ ਅਧਿਆਪਕ ਦੇ ਮਹਾਨ ਕਿੱਤੇ ਬਾਰੇ ਦੱਸਦਿਆਂ ਉੱਚ ਸਿੱਖਿਆ ਅਤੇ ਵਿੱਦਿਅਕ ਢਾਂਚੇ ਦੀ ਪਕੜ੍ਹ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਡੀ. ਈ. ਓ. ਸ: ਸਤਿੰਦਰਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਅਜੋਕੀ ਸਥਿਤੀ ਨੌਜਵਾਨ ਪਨੀਰੀ ਭੁਲਾਈ ਬੈਠੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਨੂੰ ਕਦੇ ਰੁਕਣਾ ਨਹੀਂ ਚਾਹੀਦਾ ਚਾਹੇ ਸਥਿਤੀ ਕੋਈ ਵੀ ਕਿਉਂ ਨਾ ਹੋਵੇ ਉਸ ਨੂੰ ਸਮੇਂ ਦੇ ਨਾਲ ਢੱਲਣਾ ਚਾਹੀਦਾ ਹੈ। ਜੇਕਰ ਅਧਿਆਪਕ ਆਪਣੇ ਜੀਵਨ ਵਿੱਚ ਹਾਰ ਮੰਨ ਲਈ ਤਾਂ ਸਮਾਂ ਉਸਨੂੰ ਠੁਕਰਾ ਦੇਵੇਗਾ। ਅਧਿਆਪਕ ਵਿਸ਼ਾ ਵਸਤੂ ਸਬੰਧੀ ਵਿਦਿਆਰਥੀਆਂ ਨਾਲ ਗੱਲਾਂ ਸਾਂਝੀ ਕਰੇ ਤਾਂ ਕਿ ਅਜੋਕੀ ਨਸਲ, ਪਨੀਰੀ ਨੂੰ ਸਹੀ ਸੇਧ ਮਿਲ ਸਕੇ।
ਇਸ ਮੌਕੇ ਪ੍ਰਿੰ: ਡਾ. ਢਿੱਲੋਂ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ ਪੇਸ਼ਕਾਰੀ ਕਰਨ ਵਾਲੀਆਂ ਵਿਦਿਆਰਥਣਾਂ ਨੂੰ ਡਾ. ਚਾਹਲ, ਸ: ਸਤਿੰਦਰਬੀਰ ਸਿੰਘ, ਗਰੀਸ ਬਾਂਸਲ ਅਤੇ ਡਾ. ਢਿੱਲੋਂ ਨੇ ਸਰਟੀਫ਼ਿਕੇਟ ਦੇ ਸਨਮਾਨਿਤ ਵੀ ਕੀਤਾ। ਇਸ ਮੌਕੇ ਪ੍ਰਿੰਸੀਪਲ ਜਗਦੀਸ਼ ਸਿੰਘ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਪ੍ਰਿੰ: ਨਿਰਮਲ ਸਿੰਘ ਭੰਗੂ, ਡਿਸਟ੍ਰਿਕ ਗਾਈਡੈਂਸ ਕੌਂਸਲਰ ਸ: ਗੁਰਪ੍ਰੀਤ ਸਿੰਘ, ਸ੍ਰੀ ਪ੍ਰਮੋਦ ਮਿਡਾ, ਸ: ਪ੍ਰਭਜੋਤ ਸਿੰਘ, ਅੰਡਰ ਸੈਕਟਰੀ ਡੀ. ਐੱਸ. ਰਟੌਲ, ਪ੍ਰੋ: ਹਰਪ੍ਰੀਤ ਕੌਰ, ਪ੍ਰੋ: ਮਨਿੰਦਰ ਕੌਰ ਤੋਂ ਇਲਾਵਾ ਸਮੂਹ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।
Punjab Post Daily Online Newspaper & Print Media