
ਚੌਂਕ ਮਹਿਤਾ, 5 ਸਤੰਬਰ (ਜੋਗਿੰਦਰ ਸਿੰਘ ਮਾਣਾ)- ਐਸ.ਐਸ.ਪੀ ਦਿਹਾਤੀ ਅਤੇ ਥਾਣਾ ਮਹਿਤਾ ਦੇ ਮੁੱਖੀ ਸੁਰਿੰਦਰ ਸਿੰਘ ਪਵਾਰ ਦੇ ਨਿਰਦੇਸਾਂ ਦੇ ਅਨੁਸਾਰ ਥਾਣਾ ਮਹਿਤਾ ਦੇ ਏ.ਐਸ.ਆਈ ਬਲਜੀਤ ਸਿੰਘ ਨੇ ਪੁਲਿਸ ਪਾਰਟੀ ਨਾਲ 14 ਸਾਲਾਂ ਤੋ ਭਗੋੜੇ ਇਕ ਦੋਸ਼ੀ ਨੂੰ ਕਾਬੂ ਕੀਤਾ। ਸਮਾਚਾਰ ਅਨੁਸਾਰ ਪ੍ਰਾਪਤ ਪਿੰਡ ਸੈਦੋਕੇ ਦਾ ਦੋਸ਼ੀ ਸੇਵਾ ਸਿੰਘ ਜੋ ਲਗਭਗ 14 ਸਾਲਾਂ ਤੋ ਆਪਣੀ ਗ੍ਰਿਫਤਾਰੀ ਤੋ ਡਰਦਿਆਂ ਪੁਲਿਸ ਦੀ ਨਜ਼ਰ ਤੋ ਬਚ ਕੇ ਕਿਸੇ ਅਣਦੱਸੀ ਥਾਂ ‘ਤੇ ਰਹਿ ਰਿਹਾ ਸੀ ।ਮੁਖਬਰੀ ਦੇ ਅਧਾਰ ‘ਤੇ ਏ.ਐਸ.ਆਈ ਬਲਜੀਤ ਸਿੰਘ ਨੇ ਦੋਸ਼ੀ ਸੇਵਾ ਸਿੰਘ ਨੂੰ ਉਸ ਸਮੇਂ ਆਪਣੇ ਸਾਥੀਆ ਹੌਲਦਾਰ ਅਜਮੇਰ ਸਿੰਘ, ਹੌਲਦਾਰ ਹਰਪ੍ਰੀਤ ਸਿੰਘ, ਕਾਂਸਟੇਬਲ ਤੇਜਿੰਦਰ ਸਿੰਘ, ਬੂਟਾ ਨਾਥ ਆਦਿ ਮੁਲਾਜ਼ਮਾਂ ਨਾਲ ਮਿਲ ਕੇ ਗ੍ਰਿਫਤਾਰ ਕਰ ਲਿਆ ਜਦ ਉਹ ਪਿੰਡ ਸੈਦੋਕੇ ਦੇ ਮੌੜ ਤੋ ਪਿੰਡ ਵੱਲ ਨੂੰ ਜਾ ਰਿਹਾ ਸੀ ।ਏ.ਐਸ.ਆਈ ਨੇ ਦੱਸਿਆ ਕਿ ਦੋਸ਼ੀ ਖਿਲਾਫ ਮੁਕਦਮਾ ਨੰ- 69ਫ਼16 ਅੰਡਰ ਸੈਸ਼ਨ ਆਈ.ਪੀ.ਸੀ ਦੇ ਥਾਣਾ ਮਹਿਤਾ ਦਰਜ ਕੀਤਾ ਗਿਆ ਅਤੇ ਪਹਿਲੇ ਮੁਕਦਮੇ ਵਿੱਚ ਵੀ ਇਸ ਦੀ ਗ੍ਰਿਫਤਾਰੀ ਪਾਈ ਗਈ।ਦੋਸ਼ੀ ਨੂੰ ਮਾਣਯੋਗ ਬਾਬਾ ਬਕਾਲਾ ਅਦਾਲਤ ਵਿੱਚ ਪੇਸ਼ ਕਰਕੇ ਅੰਮ੍ਰਿਤਸਰ ਜੇਲ ਵਿਖੇ ਭੇਜ ਦਿਤਾ ਗਿਆ ਹੈ।ਇਸ ਮੌਕੇ ਮੁੱਖ ਮੁਨਸ਼ੀ ਸੰਦੀਪ ਸਿੰਘ, ਮੁਨਸ਼ੀ ਭੁਪਿੰਦਰ ਕੁਮਾਰ, ਮੁਨਸ਼ੀ ਨਰੇਸ਼ ਕੁਮਾਰ ਆਦਿ ਹਾਜ਼ਰ ਸਨ।
Punjab Post Daily Online Newspaper & Print Media