Monday, February 23, 2026

ਸ਼ੇਲਿੰਦਰਜੀਤ ਰਾਜਨ ਦੀ ਸੰਪਾਦਿਤ ਪੁਸਤਕ “ਕਲਮਾਂ ਦੀ ਪ੍ਰਵਾਜ਼” ‘ਤੇ ਵਿਚਾਰ ਗੋਸ਼ਟੀ

PPN0509201614

ਮਹਿਤਾ ਚੌਂਕ, 5 ਸਤੰਬਰ (ਜੋਗਿੰਦਰ ਸਿੰਘ ਮਾਣਾ) – ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪਿਛਲੇ 30 ਸਾਲਾਂ ਤੋਂ ਲਗਾਤਾਰ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਜੁੱਟੀ ਸਾਹਿਤਕ ਸੰਸਥਾ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਦੁਆਰਾ ਸੰਪਾਦਿਤ ਸਭਾ ਦੇ 40 ਦੇ ਕਰੀਬ ਲੇਖਕਾਂ ਦੇ ਸਾਂਝੇ ਚੌਥੇ ਕਾਵਿ ਸੰਗ੍ਰਿਹ ਉਪਰ “ਕਲਮਾਂ ਦੀ ਪ੍ਰਵਾਜ਼” ਇਕ ਵਿਚਾਰ ਗੋਸ਼ਟੀ ਕਰਵਾਈ ਗਈ।ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ, ਬਾਬਾ ਬਕਾਲਾ ਸਾਹਿਬ ਕਰਵਾਏ ਗਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿੱਚ ਸਰਵਸ੍ਰੀ ਦੀਪ ਦਵਿੰਦਰ ਸਿੰਘ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਸ: ਦਲਜੀਤ ਸਿੰਘ ਬੇਦੀ ਐਡੀਸ਼ਨਲ ਸਕੱਤਰ ਸ਼੍ਰੋਮਣੀ ਕਮੇਟੀ, ਮੈਡਮ ਅਰਤਿੰਦਰ ਸੰਧੂ ਸੰਪਾਦਕ ਏਕਮ, ਰਾਜਖੁਸ਼ਵੰਤ ਸਿੰਘ ਸੰਧੂ, ਅਵਤਾਰ ਸਿੰਘ ਭੰਡਾਲ ਕਪੂਰਥਲਾ, ਬਖਸ਼ੀ ਠਾਣੇਵਾਲ, ਸਤਵਿੰਦਰਬੀਰ ਸਿੰਘ ਏ.ਡੀ.ਓ, ਮੀਤ ਮੈਨੇਜਰ ਮੋਹਣ ਸਿੰਘ ਕੰਗ, ਸਭਾ ਦੇ ਪ੍ਰਿੰ: ਰਘਬੀਰ ਸਿੰਘ ਸੋਹਲ, ਅਤੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਆਦਿ ਸ਼ੁਸ਼ੋਭਿਤ ਹੋਏ।ਸਭਾ ਦੇ ਜਨਰਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਸਭਾ ਦੀਆਂ ਪਿਛਲੀਆਂ ਸਰਗਰਮੀਆਂ ‘ਤੇ ਇਕ ਝਾਤ ਪਾਈ ਅਤੇ ਸਮੁੱਚੇ ਸਮਾਗਮ ਨੂੰ ਤਰਤੀਬ ਦਿੱਤੀ ।
ਇਸ ਮੌਕੇ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਅਤੇ ਮਾ: ਮਨਜੀਤ ਸਿੰਘ ਵੱਸੀ ਵੱਲੋਂ ਪੁਸਤਕ “ਕਲਮਾਂ ਦੀ ਪ੍ਰਵਾਜ਼” ਉਪਰ ਪੇਪਰ ਪੜ੍ਹੇ ਗਏ, ਜਿੰਂਨ੍ਹਾਂ ਉਪਰ ਭੱਖਵੀਂ, ਪਰ ਉਸਾਰੂ ਬਹਿਸ ਹੋਈ।ਬਾਅਦ ਵਿੱਚ ਕਰਵਾਏ ਗਏ ਕਵੀ ਦਰਬਾਰ ਵਿੱਚ ਸਰਵਸ੍ਰੀ ਸ਼ੰਕਰ ਸਿੰਘ ਪ੍ਰਵਾਨਾ, ਮੁਖਤਾਰ ਸਿੰਘ ਗਿੱਲ, ਬਲਦੇਵ ਕ੍ਰਿਸ਼ਨ ਸ਼ਰਮਾ, ਕੁਲਦੀਪ ਸਿੰਘ ਦਰਾਜਕੇ, ਦਰਸ਼ਨ ਨੰਦਰਾ, ਨਵਦੀਪ ਸਿੰਘ ਬਦੇਸ਼ਾ, ਸੁਖਰਾਜ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਗੋਪੀ, ਮਨਜੀਤ ਸਿੰਘ ਕੰਬੋ, ਸੁਖਵੰਤ ਕੌਰ ਵੱਸੀ, ਗੁਰਨਾਮ ਕੌਰ, ਸੁਖਦੇਵ ਸਿੰਘ ਪਾਂਧੀ, ਸੰਤੋਖ ਸਿੰਘ ਰਾਹੀ, ਅਜੀਤ ਸਠਿਆਲਵੀ, ਧਰਮ ਸਿੰਘ ਧਿਆਨਪੁਰ, ਸਤਰਾਜ ਜਲਾਲਾਂਬਾਦੀ, ਅਮਰਜੀਤ ਸਿੰਘ ਰਤਨਗੜ੍ਹ, ਜਸਪ੍ਰੀਤ ਕਲਿਆਣ, ਸਕੰਦਰ ਸਿੰਘ, ਸੂਜਲ ਕੁਮਾਰ, ਕੁਨਾਲ ਸਿੰਘ, ਏਕਨੂਰ ਸਿੰਘ ਕੌੜਾ, ਬਲਵਿੰਦਰ ਸਿੰਘ ਅਠੌਲ਼ਾ, ਗੁਰਭੇਜ ਸਿੰਘ ਸਰਾਂ, ਗੁਰਕੀਰਤ ਸਿੰਘ, ਕੁਲਦੀਪ ਸਿੰਘ, ਲਵਜੀਤ ਸਿੰਘ, ਜਸਬੀਰ ਸਿੰਘ ਅਰਿੰਦਰਬੀਰ ਸਿੰਘ, ਸਨਪ੍ਰੀਤ ਸਿੰਘ ਮਣੀ, ਮਨਕੀਰਤ ਸਿੰਘ, ਸੁਖਜੀਤ ਸਿੰਘ, ਆਦਿ ਨੇ ਕਾਵਿ ਰਚਨਾਵਾਂ ਪੜ੍ਹੀਆਂ।ਮੰਚ ਸੰਚਾਲਨ ਸਭਾ ਦੇ ਜਰਨਲ ਸਕੱਤਰ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਕੀਤਾ ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply