Tuesday, March 24, 2026

ਕੇਜਰੀਵਾਲ ਐਂਡ ਕੰਪਨੀ ਦਾ ਦੇਸ਼ ਤੇ ਪੰਜਾਬ ਪ੍ਰਤੀ ਕੋਈ ਯੋਗਦਾਨ ਨਹੀਂ – ਮਜੀਠੀਆ

PPN0509201612

ਮਜੀਠਾ, 5 ਸਤੰਬਰ (ਪੰਜਾਬ ਪੋਸਟ ਬਿਊਰੋ) – ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਦਿੱਲੀ ਤੋਂ ਆਏ ਕੇਜਰੀਵਾਲ ਦੇ ਕਰਿੰਦਿਆਂ ਨੂੰ ਖੁਸ਼ ਕਰਦਿਆਂ ਟਿਕਟਾਂ ਹਾਸਲ ਲਈ ਔਰਤਾਂ ਦਾ ਇਸਤੇਮਾਲ ਅਤੇ ਸ਼ੋਸ਼ਣ ਪੰਜਾਬ ਦੀ ਸੰਸਕ੍ਰਿਤੀ, ਸਮਾਜਕ ਤੇ ਰਾਜਸੀ ਸਭਿਆਚਾਰ ਦੀ ਸਵਛਤਾ ਪ੍ਰਤੀ ਗੰਭੀਰ ਚੁਨੌਤੀ ਹੈ ਅਤੇ ਉਕਤ ਗੰਭੀਰ ਮਸਲੇ ਪ੍ਰਤੀ ਸਾਹਮਣੇ ਆ ਰਹੇ ਸੱਚ ਦੇ ਖ਼ੁਲਾਸੇ ਨਾਲ ਕੇਜਰੀਵਾਲ ਐਡ ਜੁੰਡਲੀ ਦੇ ਅਸਲ ਚਿਹਰੇ ਬੇ ਨਕਾਬ ਹੋ ਗਏ ਹਨ।
ਅੱਜ ਮਜੀਠਾ ਕਸਬੇ ਦੇ ਵਾਰਡ ਨੰਬਰ 4 ਅਤੇ 10 ਵਿੱਚ ਵਿਕਾਸ ਕੰਮਾਂ ਲਈ 80 ਲੱਖ ਰੁਪਏ ਦੀ ਗਰਾਂਟ ਦੇ ਚੈੱਕ ਦੇਣ ਮਗਰੋਂ ਪ੍ਰੈੱਸ ਨਾਲ ਗੱਲਬਾਤ ਕਰਦੇ ਸਮੇਂ ਮਜੀਠੀਆ ਨੇ ਕਿਹਾ ਕਿ ਸੁੱਚਾ ਸਿੰਘ ਛੋਟੇਪੁਰ ਅਤੇ ਦਿਲੀ ਦੇ ਆਪ ਵਿਧਾਇਕ ਕਰਨਲ ਦਵਿੰਦਰ ਸਹਿਰਾਵਤ ਵੱਲੋਂ ਦਿਲੀ ਦੇ ਆਗੂਆਂ ਦੁਆਰਾ ਪੰਜਾਬ ਵਿੱਚ ਔਰਤਾਂ ਦੇ ਸ਼ੋਸ਼ਣ ਪ੍ਰਤੀ ਕੀਤੇ ਗਏ ਇੰਕਸ਼ਾਫ਼ ਨੇ ਇਹ ਸਪਸ਼ਟ ਕਰਦਿਤਾ ਹੈ ਕਿ ਕੇਜਰੀਵਾਲ ਨੇ ਕਿਹੋ ਜਿਹੇ ਆਗੂਆਂ ਦੀ ਸਰਪਰਸਤੀ ਕਰਦਾ ਰਿਹਾ, ਅਜ ਆਪ ਪਾਰਟੀ ਵਿੱਚ ਇਕ-ਦੋ ਨਹੀਂ, ਬਲਕਿ ਸਾਰੀ ਆਪ ਪਾਰਟੀ ਹੀ ਗੰਦ ਦਾ ਢੇਰ ਬਣ ਗਈ ਹੈ।ਉਹਨਾਂ ਕਿਹਾ ਕਿ ਜੇਕਰ ਇਕ-ਦੋ ਨੇਤਾ ਮਾੜੇ ਹੋਣ ਤਾਂ ਬੰਦਾ ਇਹ ਸਮਝ ਕੇ ਚੁੱਪ ਹੋ ਜਾਂਦਾ ਹੈ ਕਿ ਚਲੋ ਤਲਾਅ ਵਿੱਚ ਇਕ-ਦੋ ਮੱਛੀਆਂ ਗੰਦੀਆਂ ਹੁੰਦੀਆਂ ਹੀ ਨੇ, ਪਰ ਇੱਥੇ ਤਾਂ ਸਾਰਾ ਤਲਾਅ ਹੀ ਗੰਦ ਨਾਲ ਭਰਿਆ ਪਿਆ ਹੈ। ਆਏ ਦਿਨ ਇੰਨਾਂ ਦੇ ਨੇਤਾ, ਵਿਧਾਇਕ, ਮੰਤਰੀ ਆਪਣੀਆਂ ਕਰਤੂਤਾਂ ਕਾਰਨ ਮੀਡੀਏ ਦੀ ਚਰਚਾ ਵਿੱਚ ਰਹਿੰਦੇ ਹਨ । ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਵਿਰੋਧੀ ਧਿਰ ਆਮ ਆਦਮੀ ਪਾਰਟੀ ਨੇਤਾਵਾਂ ਦੇ ਪੋਲ ਖੋਲ੍ਹ ਰਿਹਾ ਸੀ ਅਤੇ ਅੱਜ ਇੰਨਾਂ ਦੀ ਪਾਰਟੀ ਦੇ ਆਪਣੇ ਨੇਤਾ ਹੀ ਲੋਕਾਂ ਤੱਕ ਸੱਚ ਪਹੁੰਚਾਉਣ ਲੱਗ ਪਏ ਹਨ।ਹਾਲ ਹੀ ਵਿੱਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਲਗਾਏ ਗਏ ਕਨਵੀਨਰ ਗੁਰਪ੍ਰੀਤ ਸਿੰਘ ਘੁੱਗੀ ਅਤੇ ਕੇਜਰੀਵਾਲ ਦੇ ਪੰਜਾਬ ਦੌਰਿਆਂ ਬਾਰੇ ਪੁੱਛੇ ਜਾਣ ‘ਤੇ ਸ. ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਦੀ ਅਸਲੀਅਤ ਲੋਕਾਂ ਸਾਹਮਣੇ ਆ ਚੁੱਕੀ ਹੈ, ਉਹ ਹੁਣ ਪੰਜਾਬੀਆਂ ਨੂੰ ਮੂਰਖ ਨਹੀਂ ਬਣਾ ਸਕੇਗਾ।
ਸਮਾਗਮ ਨੂੰ ਸੰਬੋਧਨ ਕਰਦੇ ਸ. ਮਜੀਠੀਆ ਨੇ ਕਿਹਾ ਕਿ ਵਿਰੋਧੀ ਪਾਰਟੀ ਕੋਲ ਅਕਾਲੀ-ਭਾਜਪਾ ਸਰਕਾਰ ਵੱਲੋਂ ਕਰਵਾਏ ਜਾ ਰਹੇ ਪੰਜਾਬ ਦੇ ਚੌਤਰਫਾ ਵਿਕਾਸ ਵਿਰੁੱਧ ਬੋਲਣ ਨੂੰ ਤਾਂ ਕੁੱਝ ਹੈ ਨਹੀਂ, ਬਸ ਝੂਠਾ ਭੰਡੀ-ਪ੍ਰਚਾਰ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਜਿਹੇ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਅਕਾਲੀ ਭਾਜਪਾ ਸਰਕਾਰ ਵੱਲੋਂ ਪਿਛਲੇ 9 ਸਾਲਾਂ ਵਿੱਚ ਵਿਕਾਸ ਰਾਹੀਂ ਪੰਜਾਬ ਦੀ ਬਦਲੀ ਤਸਵੀਰ ਬਦਲ ਦੇਣ ‘ਤੇ ਝਾਤ ਮਾਰਨ ਲਈ ਕਿਹਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਸ਼ਿਵੀ, ਕੌਸ਼ਲ ਪ੍ਰਧਾਨ ਤਰੁਨ ਅਬਰੋਲ, ਐਡਵੋਕੇਟ ਰਾਕੇਸ਼ ਪਰਾਸ਼ਰ, ਜੋਧ ਸਿੰਘ ਸਮਰਾ, ਮੀਡੀਆ ਸਲਾਹਕਾਰ ਪ੍ਰੋ. ਸਰਚਾਂਦ ਸਿੰਘ, ਕੌਂਸਲਰ ਸਲਵੰਤ ਸਿੰਘ ਸੇਠ, ਕੌਂਸਲਰ ਬਲਵਿੰਦਰ ਕੌਰ, ਗੋਲਡੀ ਚੌਹਾਨ, ਜਥੇਦਾਰ ਹਰਪਾਲ ਸਿੰਘ, ਬਿਸ਼ਨ ਸਿੰਘ, ਮਨਮੋਹਨ ਸਿੰਘ ਈ ਓ, ਰਜੇਸ਼ ਕੁਮਾਰ ਲਾਟੀ, ਨੰਬਰਦਾਰ ਤਰਲੋਕ ਸਿੰਘ, ਸਰਪੰਚ ਨਿਰਮਲ ਸਿੰਘ ਨਵਾਂ ਨਾਗ,ਬਿਲਾ ਆੜ੍ਹਤੀਆ ਅਤੇ ਹੋਰ ਨੇਤਾ ਹਾਜ਼ਰ ਸਨ।

Check Also

ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ

ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply