Sunday, February 22, 2026

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ…..
ਮਿਤੀ : 7 ਸਤੰਬਰ 2016

ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….

ਅੱਜ ਦੀਆਂ ਸੁਰਖੀਆਂ…..

〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰

▶ ਸੁੱਚਾ ਸਿੰਘ ਛੋਟੇਪੁਰ ਵਲੋਂ ਗੁਰਦਾਸਪੁਰ ਤੋਂ ਪੰਜਾਬ ਪਰਿਵਰਤਨ ਯਾਤਰਾ ਸ਼ੁਰੂ– ਕਿਹਾ ਪੰਜਾਬ ਦੇ ਮੁੱਖ ਮੰਤਰੀ ਬਣਨਾ ਚਾਹੁੰਦੇ ਸਨ ਕੇਜਰੀਵਾਲ।

▶ ਹੁਣ ਸੁਨਾਮ ਦੇ ‘ਆਪ’ ਆਬਜ਼ਰਵਰ ਵਿਜੇ ਚੌਹਾਨ ‘ਤੇ ਲੱਗੇ ਨੌਕਰਾਣੀ ਨਾਲ ਜਬਰ ਜਿਨਾਹ ਦੇ ਦੋਸ਼।

▶ ਸਾਬਕਾ ਕਾਂਗਰਸੀ ਆਗੂ ਜਗਮੀਤ ਬਰਾੜ ਦੇ ਲੋਕ ਹਿੱਤ ਅਭਿਆਨ ਵਲੋਂ ਆਮ ਆਦਮੀ ਪਾਰਟੀ ਨਾਲ ਬਿਨਾ ਸ਼ਰਤ ਗਠਜੋੜ– ਆਪ ਲਈ ਕਰਨਗੇ ਪ੍ਰਚਾਰ।

▶ ਸੰਜੇ ਸਿੰਘ, ਗੁਰਪ੍ਰੀਤ ਘੁੱਗੀ, ਭਗਵੰਤ ਮਾਨ, ਹਿੰਮਤ ਸਿੰਘ ਸ਼ੇਰਗਿਲ, ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੇ ਚੰਡੀਗੜ੍ਹ ‘ਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਐਲਾਨ।

▶ ਫਿਲੀਪੀਨਜ਼ ਦੇ ਰਾਸ਼ਟਰਪਤੀ ਰੋਦ੍ਰਿ੍ਰਗੋ ਦੁਤੇਰਤ ਨੇ ਓਬਾਮਾ ਨੂੰ ਬੋਲੇ ਅਪ-ਸ਼ਬਦ– ਅਮਰੀਕਾ ਨੇ ਓਬਾਮਾ ਨਾਲ ਹੋਣ ਵਾਲੀ ਮੀਟਿੰਗ ਕੀਤੀ ਰੱਦ।

▶ ਪੰਜਾਬ ਚੋਣ ਕਮਿਸ਼ਨ ਵਲੋਂ 2017 ਚੋਣਾਂ ਦੀਆਂ ਤਿਆਰੀਆਂ ਸ਼ੁਰੂ– ਵੈਬਸਾਈਟ ‘ਤੇ ਲਿਸਟਾਂ ਕੀਤੀਆਂ ਅਪਲੋਡ।

▶ 1 ਜਨਵਰੀ 2017 ਤੱਕ 18 ਸਾਲ ਦੇ ਨੌਜਵਾਨ ਲੜਕੇ ਲੜਕੀਆਂ ਦੀਆਂ ਬਣਾਈਆਂ ਜਾਣਗੀਆਂ ਨਵੀਆਂ ਵੋਟਾਂ।

▶ ਜਲੰਧਰ ਰਾਮਾਮੰਡੀ ਤੋਂ ਮਨਾਪੁਰਮ ਫਾਈਨੈੰਸ ਤੋਂ ਤਿੰਨ ਕਰੋੜ ਦੀ ਲੁੱਟ ਦੇ ਮਾਮਲੇ ‘ਚ ਸਵਾ ਦੋ ਕਿਲੋ ਸੋਨੇ ਸਮੇਤ ਇਕ ਔਰਤ ਗ੍ਰਿਫਤਾਰ।

▶ ਪਹਿਲਾਂ ਤੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਸੁਖਵਿੰਦਰ ਸਿੰਘ ਦੀ ਮਾਂ ਹੈ ਫੜੀ ਗਈ ਮਹਿਲਾ ਪਰਮਜੀਤ ਕੌਰ।

▶ ਅੰਮ੍ਰਿਤਸਰ ਦੇ ਐਕਸਾਈਜ਼ ਵਿਭਾਗ ਨੇ 12 ਕਿਲੋ ਚਾਂਦੀ ਅਤੇ ਹੀਰਿਆਂ ਦੇ ਪੈਕਟ ਕੀਤੇ ਬਰਾਮਦ – ਕੀਮਤੀ ਸਮਾਨ ਲਿਜਾ ਰਿਹਾ ਵਿਅਕਤੀ– ਪੇਸ਼ ਨਹੀਂ ਕਰ ਸਕਿਆ ਕਾਗਜ਼ਾਤ।

▶ ਤਰਨ ਤਾਰਨ ਜਿਲ੍ਹੇ ਦੇ ਸ਼ਹਿਰ ਪੱਟੀ ਵਿਖੇ ਕਿਸਾਨਾਂ ਤੇ ਪੁਲਿਸ ਦਰਮਿਆਨ ਝੜਪ– ਦੋਵੇਂ ਪਾਸੇ ਕਈ ਜਖਮੀ, ਕਿਸਾਨਾਂ ਗੁਰੂ ਘਰ ਲਈ ਸ਼ਰਨ।

▶ ਸੰਗਰੂਰ ਦੇ ਸੁਨਾਮ-ਪਟਿਆਲਾ ਮਾਰਗ ‘ਤੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵਲੋਂ ਲਗਾਏ ਗਏ ਧਰਨੇ ਦੌਰਾਨ ਕਰਜ਼ੇ ਤੋਂ ਦੁੱਖੀ ਕਿਸਾਨ ਨੇ ਕੀਤੀ ਖੁਦਕੁਸ਼ੀ।

▶ ਭਾਰਤੀ ਸਪੇਸ ਏਜੰਸੀ ਇਸਰੋ 8 ਸਤੰਬਰ ਨੂੰ ਲਾਂਚ ਕਰੇਗਾ ‘ਇਨਸੈਟ 3 ਡੀ ਆਰ’।

▶ ਖੁਮਾਣੋ ਦੇ ਪਿੰਡ ਖੇੜੀ ਨੋਧ ਸਿੰਘ ਵਿਖੇ ਮੋਟਰਸਾਇਕਲ ਤੇ ਸਕੂਟਰੀ ਦੀ ਟੱਕਰ– ਨੂੰਹ ਸੱਸ ਸਮੇਤ ਤਿੰਨ ਦੀ ਮੌਤ।

▶ 10 ਦਿਨ ਦੀ ਛੁੱਟੀ ‘ਤੇ ਜਾਣਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ– ਬੰਗਲੁਰੂ ‘ਚ ਕਰਵਾਉਣਗੇ ਗਲੇ ਦਾ ਅਪਰੇਸ਼ਨ।

▶ ਕਸ਼ਮੀਰ ਦੇ ਆਨੰਤਨਾਗ ਵਿਖੇ ਇਕ ਹੋਰ ਨੌਜਵਾਨ ਦੀ ਮੌਤ– ਕੁੱਲ ਗਿਣਤੀ ਵੱਧ ਕੇ 75 ਹੋਈ ।

▶ ਅਰੁਣਾਚਲ ਪ੍ਰਦੇਸ਼ ਦੇ ਗਵਰਨਰ ਜਯੋਤੀ ਪ੍ਰਸ਼ਾਦ ਰਾਜਖੋਵਾ ਵਲੋਂ ਅਸਤੀਫਾ ਦੇਣ ਤੋਂ ਨਾਂਹ- ਕਿਹਾ  ਉਸ ਨੂੰ ਬਰਖਾਸਤ ਕਰਨ ਰਾਸ਼ਟਰਪਤੀ।

▶ ਕਾਂਗਰਸ ਦੀ ਸਰਕਾਰ ਆਉਣ ‘ਤੇ ਮੁਫਤ ਹੋਵੇਗਾ ਕੈਂਸਰ ਦਾ ਇਲਾਜ – ਕੈਪਟਨ ਅਮਰਿੰਦਰ ਸਿੰਘ।

▶ ਕਸ਼ਮੀਰ ਦੇ ਵੱਖਵਾਦੀਆਂ ਨੂੰ ਮਿਲਦੀਆਂ ਸਹੂਲਤਾਂ ਬੰਦ ਕਰਨ ਦੇ ਰੌਂਅ ‘ਚ ਹੈ ਕੇਂਦਰ ਸਰਕਾਰ।

▶ ਕਸ਼ਮੀਰ ਦੇ ਵੱਖਵਾਦੀਆਂ ‘ਤੇ ਮਹਿਬੂਬਾ ਮੁਫਤੀ ਦਾ ਹਮਲਾ, ਕਿਹਾ ਬੰਦ ਦਰਵਾਜ਼ਿਆਂ ਨਾਲ ਨਹੀਂ ਬਣੇਗੀ ਗੱਲ।

▶ ਆਮ ਆਦਮੀ ਪਾਰਟੀ ਤੋਂ ਨਰਾਜ਼ ਹਨ ਅੰਨਾ ਹਜ਼ਾਰੇ– ਕਿਹਾ ਕੇਜਰੀਵਾਲ ਨੇ ਉਮੀਦਾਂ ‘ਤੇ ਫੇਰਿਆ ਪਾਣੀ।

▶ ਹਿਮਾਚਲ ਦੇ ਸੀ.ਐਮ ਵੀਰਭੱਦਰ ਸਿੰਘ ਅਤੇ ਐਲ.ਆਈ.ਸੀ ਏਜੰਟ ਅਨੰਦ ਚੌਹਾਨ ਖਿਲਾਫ ਚਾਰਜਸ਼ੀਟ ਦਾਇਰ।

▶ ਹਰਿਆਣਾ ਵਿੱਚ ਹੜਤਾਲ ‘ਤੇ ਗਏ ਡਾਕਟਰ– ਗਿਣਤੀ ਵਧਾਉਣ ਦੀ ਕੀਤੀ ਮੰਗ।

▶ ਲੁਧਿਆਣਾ ‘ਚ 7000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਏਕਮ ਸਿੰਘ ਵੀਜ਼ੀਲੈਂਸ ਨੇ ਕੀਤਾ ਕਾਬੂ।

▶ 70 ਸਾਲਾਂ ਬਾਅਦ ਪਾਕਿਸਤਾਨ ਦੇ ਸਿਆਲਕੋਟ ਸਥਿਤ– ਪਹਿਲੀ ਪਾਤਸ਼ਾਹੀ ਨਾਲ ਸਬੰਧਤ ਗੁਰੂ ਘਰ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋਇਆ ਪ੍ਰਕਾਸ਼।

▶ ਸਿਧਵਾਂ ਬੇਟ ਦੇ ਪਿੰਡ ਸੌਢੀਵਾਲ ਦੇ ਕਿਸਾਨ ਰਣਜੀਤ ਸਿੰਘ ਨੇ ਕੀਤੀ ਸਲਫਾਸ ਦੀਆਂ ਗੋਲੀਆਂ ਖਾ ਕੇ ਕੀਤੀ ਖੁਦਕੁਸ਼ੀ।

▶ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ‘ਚ ਘਰੇਲੂ ਪ੍ਰੇਸ਼ਾਨੀ ਤੋਂ ਦੁੱਖੀ ਵਿਅਕਤੀ ਵਲੋਂ ਆਤਮਹੱਤਿਆ।

▶ ਉਤਰ ਪ੍ਰਦੇਸ਼ ਦੇ ਦੇਵਰੀਆ ਤੋਂ ਰਾਹੁਲ ਗਾਂਧੀ ਵਲੋਂ ਕਿਸਾਨ ਮਹਾ ਯਾਤਰਾ ਦੀ ਸ਼ੁਰੂਆਤ- ਖਾਟ ਰੈਲ਼ੀ ਤੋਂ ਬਾਅਦ 2500 ਮੰਜੇ ਘਰਾਂ ਨੂੰ ਲੈ ਤੁਰੇ ਲੋਕ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏

📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।

Check Also

ਖਾਲਸਾ ਕਾਲਜ ਵੱਲੋਂ ‘ਨਵੀਨਤਾ ਅਤੇ ਉਦਯਮਿਤਾ ਆਊਟਰੀਚ’ ਪ੍ਰੋਗਰਾਮ ਕਰਵਾਇਆ ਗਿਆ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਖ਼ਾਲਸਾ ਕਾਲਜ ਦੇ ਗਣਿਤ ਵਿਭਾਗ ਵੱਲੋਂ ਇੰਸਟੀਚਿਊਸ਼ਨਜ਼ …

Leave a Reply