Friday, March 20, 2026

ਖਾਲਸਾ ਕਾਲਜਾਂ ਵਿਚ ਹੁੰਝਾ ਫੇਰ ਜਿੱਤ ਪ੍ਰਾਪਤ ਕਰੇਗੀ ਐਸ.ਓ.ਆਈ – ਜੀ.ਕੇ

PPN0608201608

ਨਵੀਂ ਦਿੱਲੀ, 6 ਸਤੰਬਰ (ਪੰਜਾਬ ਪੋਸਟ ਬਿਊਰੋ)-  ਸ਼੍ਰੋਮਣੀ ਅਕਾਲੀ ਦਲ ਦੀ ਵਿਦਿਆਰਥੀ ਵਿੰਗ ਐਸ.ਓ.ਆਈ. (ਸੋਈ) ਤਿੰਨੋਂ ਖਾਲਸਾ ਕਾਲਜਾਂ ਵਿਚ ਹੁੰਝਾ ਫੇਰ ਜਿੱਤ ਪ੍ਰਾਪਤ ਕਰੇਗੀ। ਉਕਤ ਦਾਅਵਾ ਦਲ ਦੇ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੀਤਾ ਹੈ। ਸਥਾਨਿਕ ਕਾਲਜ ਯੂਨੀਅਨ ਚੋਣਾਂ ਵਿੱਚ ਸੋਈ ਦੇ ਉਮੀਦਵਾਰਾਂ ਵੱਜੋਂ ਨਾਮਜਦਗੀ ਪਰਚੇ ਭਰਨ ਉਪਰੰਤ ਪਾਰਟੀ ਦਫਤਰ ਵਿਚ ਅਸ਼ੀਰਵਾਦ ਲੈਣ ਆਏ ਪਾਰਟੀ ਕਾਰਕੂਨਾਂ ਨਾਲ ਮੁਲਾਕਾਤ ਦੌਰਾਨ ਜੀ.ਕੇ. ਨੇ ਅਗਲੇ ਵਰ੍ਹੇ ਡੂਸੂ ਚੋਣਾਂ ਲੜਨ ਦਾ ਵੀ ਐਲਾਨ ਕੀਤਾ।ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਵੱਲੋਂ 4 ਖਾਲਸਾ ਕਾਲਜਾਂ ਨੂੰ ਘਟਗਿਣਤੀ ਅਦਾਰੇ ਵੱਜੋਂ ਲੰਬੀ ਜਦੋਜਹਿਦ ਤੋਂ ਬਾਅਦ ਮਾਨਤਾ ਦਿਵਾਉਣ ਦਾ ਅਸਰ ਹੁਣ ਕਾਲਜਾਂ ਵਿਚ ਦਿੱਖਣਾ ਸ਼ੁਰੂ ਹੋ ਗਿਆ ਹੈ। ਖਾਲਸਾ ਕਾਲਜਾਂ ਵਿਚ 50 ਫੀਸਦੀ ਸੀਟਾਂ ਸਿੱਖ ਬੱਚਿਆਂ ਵਾਸਤੇ ਰਾਖਵੀਂਆ ਹੋਣ ਕਰਕੇ ਕਾਲਜਾਂ ਵਿਚ ਦਸਤਾਰਾਂ ਵਾਲੇ ਨੌਜਵਾਨਾਂ ਦੀ ਗਿਣਤੀ ਵਿਚ ਵੀ ਵੱਡਾ ਵਾਧਾ ਹੋਇਆ ਹੈ। ਜੀ.ਕੇ. ਨੇ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾੱਮਰਸ ਅਤੇ ਸ਼੍ਰੀ ਗੁਰੂ ਨਾਨਕ ਦੇਵ ਖਾਲਸਾ ਕਾਲਜਾਂ ਦੀ ਸਟੂਡੇਂਨਟਸ  ਯੂਨੀਅਨ ਦੇ ਬਤੌਰ ‘ਸੋਈ’ ਉਮੀਦਵਾਰ ਚੋਣ ਲੜ ਰਹੇ ਉਮੀਦਵਾਰਾਂ ਨੂੰ ਸਿਰੋਪਾਉ ਦੇਣ ਉਪਰੰਤ ਸਮੂਹਿਕ ਫੋਟੋ ਵੀ ਖਿਚਵਾਈ।
ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੀ ਸਟੂਡੈਂਟਸ ਵਿੰਗ ਸੀ.ਵਾਈ.ਐਸ.ਐਸ. ਵੱਲੋਂ ਇਸ ਵਰ੍ਹੇ ਡੂਸੂ ਚੋਣਾਂ ਤੋਂ ਕੀਤੇ ਗਏ ਕਿਨਾਰੇ ਤੇ ਵਿਅੰਗ ਭਰੇ ਲਹਿਜੇ ਵਿਚ ਕਿਹਾ ਕਿ ਜਿਵੇਂ ਸੀ.ਵਾਈ.ਐਸ.ਐਸ. ਭਜ ਗਈ ਹੈ ਇਵੇਂ ਹੀ ਆਮ ਆਦਮੀ ਪਾਰਟੀ ਵੀ ਛੇਤੀ ਨਜ਼ਰ ਨਹੀਂ ਆਵੇਗੀ।
ਸੋਈ ਦੇ ਇੰਚਾਰਜ ਸਾਬਕਾ ਵਿਧਾਇਕ ਹਰਮੀਤ ਸਿੰਘ ਕਾਲਕਾ ਅਤੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਇਸ ਮੌਕੇ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕੀਤੀ। ਜਿਸ ਵਿਚ ਗੁਰੂ ਗੋਬਿੰਦ ਸਿੰਘ ਕਾਲਜ ਕਾੱਮਰਸ ਦੇ ਪ੍ਰਧਾਨ ਵੱਜੋਂ ਅਨਮੋਲ ਸਿੰਘ ਚੁੱਘ, ਮੀਤ ਪ੍ਰਧਾਨ ਸਵਕੀਰਤ ਸਿੰਘ, ਜੁਆਇੰਟ ਸਕੱਤਰ ਗੁਰਕਰਨ ਸਿੰਘ, ਸਕੱਤਰ ਯੱਸ ਗੁਪਤਾ, ਸੀ.ਸੀ. ਗੁਨਦੀਪ ਕੌਰ ਤੇ ਸੁਹਾਵੀ ਖੰਨਾ, ਸ਼੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਧਾਨ ਵੱਜੋਂ ਪ੍ਰਭਲੀਨ ਕੌਰ, ਮੀਤ ਪ੍ਰਧਾਨ ਰਿਤਿਕਾ ਖੁਰਾਨਾ, ਸਕੱਤਰ ਮਨਮੋਹਨ ਸਿੰਘ ਬਾਜਵਾ, ਜੁਆਇੰਟ ਸਕੱਤਰ ਅਨਮੋਲ ਸਿੰਘ, ਸੀ.ਸੀ. ਹਰਜੋਤ ਸਿੰਘ ਤੇ ਜਸਮੀਨ ਕੌਰ ਚੱਢਾ ਸ਼ਾਮਿਲ ਹਨ।
ਇਸੇ ਤਰ੍ਹਾਂ ਹੀ ਸ਼੍ਰੀ ਗੁਰੂ ਨਾਨਕ ਖਾਲਸਾ ਕਾਲਜ ਦੇ ਪ੍ਰਧਾਨ ਵੱਜੋਂ ਅਭੀਸ਼ੇਕ ਸ਼ਰਮਾ, ਮੀਤ ਪ੍ਰਧਾਨ ਸਿਮਰਨਜੀਤ ਕੌਰ, ਸਕੱਤਰ ਹਰਪਾਲ ਸਿੰਘ ਧਾਰੀਵਾਲ, ਜੁਆਇੰਟ ਸਕੱਤਰ ਚਾਂਦਨੀ, ਸੀ.ਸੀ. ਨਿਕੀਤਾ ਤੇ ਜਸਮੀਤ ਸਿੰਘ ਸ਼ਾਮਿਲ ਹਨ। ਇਸ ਮੌਕੇ ਸੀਨੀਅਰ ਅਕਾਲੀ ਆਗੂ ਓਂਕਾਰ ਸਿੰਘ ਥਾਪਰ, ਦਿੱਲੀ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਮੈਂਬਰ ਰਵਿੰਦਰ ਸਿੰਘ ਖੁਰਾਣਾ, ਦਰਸ਼ਨ ਸਿੰਘ, ਪਰਮਜੀਤ ਸਿੰਘ ਚੰਢੋਕ, ਜੀਤ ਸਿੰਘ, ਹਰਦੇਵ ਸਿੰਘ ਧਨੋਆ, ਸਮਰਦੀਪ ਸਿੰਘ ਸੰਨੀ, ਜਤਿੰਦਰਪਾਲ ਸਿੰਘ ਗੋਲਡੀ, ਅਕਾਲੀ ਆਗੂ ਵਿਕਰਮ ਸਿੰਘ, ‘ਸੋਈ’ ਦੇ ਸੂਬਾ ਪ੍ਰਧਾਨ ਗਗਨ ਸਿੰਘ ‘ਛਿਆਸੀ’ ਤੇ ਜਨਰਲ ਸਕੱਤਰ ਗੁਰਦੇਵ ਸਿੰਘ ਰਿਯਾਤ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply