
ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ ਬਿਊਰੋ)- ਅੰਡਰ-17 ਸਾਲ ਤੇ 19 ਸਾਲ ਉਮਰ ਵਰਗ ਦੀਆਂ ਲੜਕੀਆਂ ਦੀ 2 ਦਿਨਾਂ ਬਾਕਸਿੰਗ ਚੈਂਪੀਅਨਸ਼ਿਪ ਸੰਪੰਨ ਹੋ ਗਈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾਂ ਵਿਖੇ ਸੰਪੰਨ ਹੋਏ ਇਨ੍ਹਾਂ ਖੇਡ ਮੁਕਾਬਲਿਆਂ ਅੰਡਰ-17 ਸਾਲ ਉਮਰ ਵਰਗ ਦੇ ਵਿੱਚ ਛੇਹਰਟਾ ਸਕੂਲ ਤੇ ਅੰਡਰ-19 ਸਾਲ ਉਮਰ ਵਰਗ ਦੇ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਮੋਹਰੀ ਰਹਿ ਕੇ ਚੈਂਪੀਅਨ ਬਣਿਆ।ਡੀ.ਈ.ਪੀ ਸਲਵਿੰਦਰ ਸਿੰਘ ਦੇ ਪ੍ਰਬੰਧਾਂ ਤੇ ਰਾਸ਼ਟਰੀ ਬਾਕਸਿੰਗ ਕੋਚ ਬਲਕਾਰ ਸਿੰਘ ਦੀ ਦੇਖ-ਰੇਖ ਆਯੋਜਿਤ ਇਨ੍ਹਾਂ ਖੇਡ ਮੁਕਾਬਲਿਆਂ ਦਾ ਸ਼ੁਭਆਰੰਭ ਪ੍ਰਿੰਸੀਪਲ ਨਿਰਮਲ ਸਿੰਘ ਨੇ ਖਿਡਾਰਣਾ ਨਾਲ ਜਾਣ-ਪਛਾਣ ਕਰਕੇ ਕੀਤਾ।ਅੰਡਰ-17 ਸਾਲ ਉਮਰ ਵਰਗ ਵਿੱਚ 33 ਅੰਕ ਹਾਸਲ ਕਰਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ ਪਹਿਲੇ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵੀ 20 ਅੰਕ ਹਾਸਲ ਕਰਕੇ ਦੂਸਰੇ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਪੁਤਲੀਘਰ 14 ਅੰਕ ਹਾਸਲ ਕਰਕੇ ਤੀਸਰੇ ਸਥਾਨ ਤੇ ਰਿਹਾ।ਅੰਡਰ-19 ਸਾਲ ਉਮਰ ਵਰਗ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ 40 ਅੰਕ ਹਾਸਲ ਕਰਕੇ ਪਹਿਲੇ, ਅਜੀਤ ਵਿਦਿਆਲਿਆ ਸੁਲਤਾਨਵਿੰਡ ਰੋਡ 34 ਅੰਕ ਹਾਸਲ ਕਰਕੇ ਦੂਸਰੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛੇਹਰਟਾ 13 ਅੰਕ ਹਾਸਲ ਕਰਕੇ ਤੀਸਰੇ ਸਥਾਨ ਤੇ ਰਿਹਾ।ਪ੍ਰਿੰਸੀਪਲ ਨਿਰਮਲ ਸਿੰਘ ਨੇ ਖਿਡਾਰਨਾਂ ਨੂੰ ਸੰਬੋਧਨ ਕਿਹਾ ਕਿ ਅਜੋਕੇ ਦੌਰ ਵਿੱਚ ਲੜਕੀਆਂ ਨੂੰ ਸਵੈ ਰੱਖਿਆ ਵਾਸਤੇ ਬਾਕਸਿੰਗ ਖੇਡ ਖੇਤਰ ਨੂੰ ਅਪਨਾਉਣਾ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਇੰਟਰ ਸਕੂਲ ਬਾਕਸਿੰਗ ਖੇਡ ਪ੍ਰਤਿਯੋਗਤਾ ਦੇ ਦੌਰਾਨ ਵੱਡੀ ਗਿਣਤੀ ਵਿੱਚ ਖਿਡਾਰਨਾਂ ਦਾ ਸ਼ਮੂਲੀਅਤ ਕਰਨਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਲੜਕੀਆਂ ਦੀ ਹੋਰ ਵੀ ਚੜ੍ਹਾਈ ਹੋਵੇਗੀ। ਇਸ ਮੌਕੇ ਡੀ.ਈ.ਪੀ ਸਲਵਿੰਦਰ ਸਿੰਘ, ਕੋਚ ਬਲਕਾਰ ਸਿੰਘ, ਕੋਚ ਬ੍ਰਿਜ ਮੋਹਨ ਰਾਣਾ, ਕੋਚ ਅਵਤਾਰ ਸਿੰਘ, ਕੋਚ ਜੇ.ਪੀ. ਸਿੰਘ, ਲੈਚ: ਗੁਰਵੰਤ ਸਿੰਘ, ਮੈਡਮ ਸਰਬਜੀਤ ਕੌਰ, ਮੈਡਮ ਬਲਵਿੰਦਰ ਕੌਰ, ਮੈਡਮ ਅਨੁਰਾਧਾ, ਰੰਜਨਾ, ਕੁਲਦੀਪ ਸਿੰਘ, ਗੋਰਾ ਪੀ.ਪੀ ਆਦਿ ਹਾਜ਼ਰ ਸਨ।
Punjab Post Daily Online Newspaper & Print Media