Thursday, August 20, 2026

ਮੀਡੀਆ ਕਰਮੀਆਂ ‘ਤੇ ਲਾਠੀਚਾਰਜ ਕਰਨ ਵਾਲਿਆਂ ਵਿਰੁੱਧ ਵਿਰੁੱਧ ਕਾਰਵਾਈ ਕੀਤੀ ਜਾਵੇਗੀ-ਸਰਚਾਂਦ ਸਿੰਘ

PPN0709201614

ਅੰਮ੍ਰਿਤਸਰ, 7 ਸਤੰਬਰ (ਹਰਿੰਦਰਪਾਲ ਸਿੰਘ, ਵਿਕਰਮ ਸਿੰਘ)- ਸਥਾਨਕ ਪੁਲੀਸ ਨੇ ਅੱਜ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਕਰਮੀਆ ਤੇ ਉਸ ਵੇਲੇ ਲਾਠੀਚਾਰਜ ਕਰ ਦਿੱਤਾ ਜਦੋਂ ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੂੰ ਸ਼ਾਤਮਈ ਢੰਗ ਨਾਲ ਮੰਗ ਪੱਤਰ ਦੇਣ ਜਾ ਰਹੇ ਸਨ ਤੇ ਇਸ ਲਾਠੀਚਾਰਜ ਦੌਰਾਨ ਮੱਖੂ ਤੇ ਆਏ ਪੱਤਰਕਾਰ ਜੋਗਿੰਦਰ ਸਿੰਘ ਖਹਿਰਾ ਦੇ ਸਿਰ ਵਿੱਚ ਪੁਲੀਸ ਦੀ ਲਾਠੀ ਵੱਜਣ ਨਾਲ ਉਹ ਬੇਹੋਸ਼ ਹੋ ਕੇ ਡਿੱਗ ਪਏ ਜਿਹਨਾਂ ਨੂੰ ਤੁਰੰਤ ਮੈਡੀਕਲ ਸਹੂਲਤ ਦੇਣ ਹਸਪਤਾਲ ਲਿਜਾਣਾ ਪਿਆ।
ਇਸ ਉਪਰੰਤ ਮੌਕੇ ‘ਤੇ ਪੁੱਜੇ ਲੋਕ ਸੰਪਰਕ ਮੰਤਰੀ ਮਜੀਠੀਆ ਦੀ ਗੈਰ ਹਾਜਰੀ ਵਿੱਚ ਮੰਗ ਪੱਤਰ ਉਹਨਾਂ ਦੇ ਮੀਡੀਆ ਇੰਚਾਰਜ ਸਰਚਾਂਦ ਸਿੰਘ ਨੂੰ ਪੱਤਰਕਾਰਾਂ ਨੇ ਆਪਣੀਆ 16 ਮੰਗਾਂ ਦਾ ਇਕ ਪੱਤਰ ਦਿੱਤਾ।ਸਰਚਾਂਦ ਸਿੰਘ ਨੇ ਵਾਪਰੀ ਘਟਨਾ ਤੇ ਦੁੱਖ ਪ੍ਰਗਟ ਕੀਤਾ ਤੇ ਭਰੋਸਾ ਦਿਵਾਇਆ ਕਿ ਜਿਹਨਾਂ ਪੁਲੀਸ ਅਧਿਕਾਰੀਆ ਨੇ ਮੀਡੀਆ ਕਰਮੀਆਂ ਤੇ ਲਾਠੀਚਾਰਜ ਕੀਤਾ ਹੈ ਉਹਨਾਂ ਵਿਰੁੱਧ ਵਿਸ਼ੇਸ਼ ਕਰਕੇ ਏ.ਸੀ.ਪੀ ਵਿਰੁੱਧ ਕਾਰਵਾਈ ਕੀਤੀ ਜਾਵੇਗੀ।ਉਹਨਾਂ ਮਾਈਕ ਫੜ ਕੇ ਮੀਡੀਆ ਕਰਮੀਆ ਤੋ ਮੁਆਫੀ ਵੀ ਮੰਗਦਿਆ ਕਿਹਾ ਕਿ ਜਿੰਮੇਵਾਰ ਕਰਮੀਆ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀ ਜਾਵੇਗਾ।
ਇਸ ਮੌਕੇ ਐਸੋਸ਼ੀਏਸ਼ਨ ਦੇ ਕਨਵੀਨਰ ਵਿਜੈ ਪੰਕਜ, ਜਿਲ੍ਹਾ ਪ੍ਰਧਾਨ (ਸ਼ਹਿਰੀ) ਜਗਜੀਤ ਸਿੰਘ ਜੱਗਾ, ਦਿਹਾਤੀ ਪ੍ਰਧਾਨ ਬਲਵਿੰਦਰ ਸਿੰਘ ਸੰਧੂ, ਬਟਾਲਾ ਤੋ ਬਲਵਿੰਦਰ ਕੁਮਾਰ ਭੱਲਾ ਤੇ ਯੂੱਧਵੀਰ ਮਾਲਟੂ, ਜ੍ਰਲੰਧਰ ਤੋ ਇੰਦਰਪਾਲ ਸਿੰਘ ਸੋਹਲ ਤੇ ਆਰ.ਐਸ ਠਾਕੁਰ, ਮਹਿਤਾ ਤੋ ਜਗਦੀਸ਼ ਸਿੰਘ ਬਮਰਾਹ ਤੇ ਸਤਨਾਮ ਸਿੰਘ ਜੱਜ, ਕੱਥੂਨੰਗਲ ਤੋ ਬਲਜੀਤ ਸਿੰਘ ਤੇ ਭੁਪਿੰਦਰ ਸਿੰਘ, ਪੱਟੀ ਤੋ ਬੀਬੀ ਡਿੰਪਲ ਗੋਇਲ, ਜੰਡਿਆਲਾ ਤੋ ਵਰਿੰਦਰ ਸਿੰਘ, ਤਰਨ ਤਾਰਨ ਜਿਲ੍ਹੇ ਤੋ ਰਣਜੀਤ ਸਿੰਘ ਵਲਟੋਹਾ ਤੋ ਇਲਾਵਾ ਹੋਰ ਵੀ ਬਹੁਤ ਸਾਰੇ ਪੱਤਰਕਾਰਾਂ ਨੇ ਸੰਬੋਧਨ ਕੀਤਾ ਅਤੇ ਭਾਰੀ ਗਿਣਤੀ ਵਿੱਚ ਪੱਤਰਕਾਰਾਂ ਨੇ ਰੋਸ ਮੁਜਾਹਰੇ ਵਿੱਚ ਭਾਗ ਲਿਆ।

Check Also

ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …

Leave a Reply