Sunday, October 4, 2026

ਥਾਣਾ ਮੁੱਖੀ ਮਹਿਤਾ ਵੱਲੋ ਟ੍ਰੈਫਿਕ ਸਬੰਧੀ ਮੀਟਿੰਗ

ppn1109201611

ਚੌਂਕ ਮਹਿਤਾ, 11 ਸਤੰਬਰ (ਜੋਗਿੰਦਰ ਸਿੰਘ ਮਾਣਾ)- ਚੌਂਕ ਮਹਿਤਾ ਥਾਣੇ ਦੇ ਮੁੱਖ ਅਫਸਰ ਸੁਰਿੰਦਰ ਸਿੰਘ ਪਵਾਰ ਨੇ ਚੌਂਕ ਮਹਿਤਾ ਵਿਖੇ ਟੈਕਸੀ ਸਟੈਂਡ ਤੇ ਮੋਟਰ ਗੱਡੀਆਂ ਦੀਆ ਯੂਨੀਅਨਾਂ, ਰੇਹੜੀ ਮਾਲਕਾਂ ਨਾਲ ਟੈਫ੍ਰਿਕ ਨਿਯਮਾਂ ਸਬੰਧੀ ਮੀਟਿੰਗ ਕੀਤੀ।ਇਸ ਮੌਕੇ ਐਸ.ਐਚ.ਓ ਪਵਾਰ ਨੇ ਸੰਬੋਧਨ ਕਰਦਿਆ ਕਿਹਾ ਸੜਕਾਂ ਤੇ ਵਾਹਨ ਖਲਾਰ ਕੇ ਕਦੀ ਵੀ ਸੜਕਾਂ ਨੂੰ ਜਾਮ ਨਾ ਕਰੋ। ਤਾਂਕਿ ਟੈਫ੍ਰਿਕ ਪ੍ਰਭਾਵਿਤ ਨਾ ਹੋਵੇ ।ਉਨਾਂ ਰੇਹੜੀਆਂ ਤੇ ਹੋਰ ਨਜਾਇਜ਼ ਕਬਜਿਆਂ ਵਾਲਿਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਰੋਡ ਉਤੇ ਆਪਣੀ ਹੱਦ ਅੰਦਰ ਰਹਿ ਕੇ ਹੀ ਕੰਮ ਕਰਨ, ਤਾਂ ਜੋ ਜਨਤਾ ਨੂੰ ਕਿਸੇ ਵੀ ਤਰਾਂ ਦੀ ਪੈ੍ਰਸ਼ਾਨੀ ਨਾ ਹੋਵੇ।ਏ.ਐਸ.ਆਈ ਅਵਤਾਰ ਸਿੰਘ, ਗੁਰਮਿੰਦਰ ਸਿੰਘ ਢਿਲੋ ਨੇ ਵੀ ਮੀਟਿੰਗ ਵਿੱਚ ਆਏ ਲੋਕਾਂ ਨੂੰ ਟੈ੍ਰਫਿਕ ਯਿਮਾਂ ਬਾਰੇ ਦੱਸਿਆ।ਕਾਰ ਯੂਨੀਅਨ ਪ੍ਰਧਾਨ ਕੁਲਬੀਰ ਸਿੰਘ ਕਾਲਾ, ਹਰਬੰਸ ਸਿੰਘ ਪੁਰਬਾ, ਅਮਨ ਬੱਲ ਰਜਧਾਨ ਤੇ ਹੋਰ ਮੋਹਤਬਾਰਾਂ ਨੇ ਆਈ ਹੋਈ ਪੁਲਿਸ ਟੀਮ ਨੂੰ ਵਿਸ਼ਵਾਸ ਦਿਵਾੁਇਆ ਕਿ ਉਹ ਟ੍ਰੈਫਿਕ ਨਿਯਮਾਂ ਨੂੰ ਆਪਣਾ ਫਰਜ ਜਾਣ ਕੇ ਪਾਲਣਾ ਕਰਨਗੇ।ਇਸ ਮੌਕੇ ਮੁੱਖ ਮੁਨਸ਼ੀ ਸੰਦੀਪ ਸਿੰਘ, ਮੁਨਸ਼ੀ ਭੁਪਿੰਦਰ ਕੁਮਾਰ, ਬਾਊ ਨਰੇਸ਼ ਕੁਮਾਰ, ਹੌਲਦਾਰ ਤੇਜਿੰਦਰ ਸਿੰਘ, ਹੌਲਦਾਰ ਕਰਮਜੀਤ ਸਿੰਘ ਆਦਿ ਵੱਖ ਵੱਖ ਯੂਨੀਅਨਾਂ ਦੇ ਪ੍ਰਧਾਨ ਤੇ ਮੈਂਬਰ ਆਦਿ ਹਾਜ਼ਰ ਸਨ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply