Monday, March 23, 2026

ਚੰਡੀਗੜ੍ਹ ਪੰਜਾਬ ਜਰਨਲਿਸਟ ਐਸ਼ੋਸ਼ੀਏਸ਼ਨ ਦੀ ਪੱਛਮੀ ਹਲਕੇ ਦੀ ਇਕਾਈ ਗਠਿਤ

ppn1109201610

ਅੰਮ੍ਰਿਤਸਰ, 11 ਸਤੰਬਰ (ਜਗਦੀਪ ਸਿੰਘ ਸੱਗੂ)- ਚੰਡੀਗੜ੍ਹ ਪੰਜਾਬ ਜਰਨਲਿਸਟ ਐਸ਼ੋਸ਼ੀਏਸ਼ਨ (ਰਜਿ.) ਦੀ ਰਾਜ ਇਕਾਈ ਨੂੰ ਉਸ ਵੇਲੇ ਹੋਰ ਵੀ ਬਲ ਮਿਲਿਆ ਜਦੋ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਪੱਛਮੀ ਦੇ ਦਰਜ਼ਨਾਂ ਪੱਤਰਕਾਰਾਂ ਨੇ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਜਸਬੀਰ ਸਿੰਘ ਪੱਟੀ ਦੀ ਅਗਵਾਈ ਨੂੰ ਕਬੂਲਦੇ ਹੋਏ ਛੇਹਰਟਾ ਤੇ ਖਾਸਕਰ ਹਲਕਾ ਪੱਛਮੀ ਦੀ ਇਕਾਈ ਨੂੰ ਸਰਬਸੰਮਤੀ ਨਾਲ ਹੋਂਦ ਵਿਚ ਲਿਆਂਦਾ।ਵੱਖ-ਵੱਖ ਅਖਬਾਰਾਂ ਤੇ ਅਧਾਰਿਤ ਪੱਤਰਕਾਰਾਂ ਦੀ ਇਕ ਜਰੂਰੀ ਮੀਟਿੰਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ਼ਾਪਿੰਗ ਕੰਪਲੈਕਸ ਵਿੱਖੇ ਸੰਪਨ ਹੋਈ।  ਮੀਟਿੰਗ ਦੋਰਾਨ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ । ਪੱਤਰਕਾਰ ਰਮੇਸ਼ ਰਾਮਪੁਰਾ ਤੇ ਸੁੱਖ ਵਡਾਲੀ ਨੇ ਉਨ੍ਹਾਂ ਨੂੰ ਜੀ ਆਇਆ ਨੂੰ ਆਖਿਆ।
ਸੰਸਥਾ ਦੇ ਪ੍ਰਧਾਨ ਜਸਬੀਰ ਪੱਟੀ ਨੇ ਸਰਬਸੰਮਤੀ ਨਾਲ ਜਤਿੰਦਰ ਸਿੰਘ ਬੇਦੀ ਨੂੰ ਹਲਕਾ ਪੱਛਮੀ ਦੀ ਬਤੋਰ ਪ੍ਰਧਾਨ ਵਾਗਡੋਰ ਫੜਾਉਣ ਤੋ ਇਲਾਵਾ ਸੁਰਿੰਦਰ ਵਿਰਦੀ ਜਨਰਲ ਸਕੱਤਰ, ਦਿਲਬਾਗ ਛੇਹਰਟਾ ਸਰਪ੍ਰਸਤ, ਗੁਰਮੀਤ ਸਿੰਘ ਸੰਧੂ ਸੀਨੀਅਰ ਮੀਤ ਪ੍ਰਧਾਨ ਕਮ ਪ੍ਰੈਸ ਸਕੱਤਰ, ਰਮੇਸ਼ ਰਾਮਪੁਰਾ, ਸੀਨੀਅਰ ਮੀਤ ਪ੍ਰਧਾਨ, ਕੰਵਲਜੀਤ ਸਿੰਘ ਵਾਲੀਆ ਸੀਨੀਅਰ ਮੀਤ ਪ੍ਰਧਾਨ, ਕਸ਼ਮੀਰ ਸਿੰਘ ਸਹੋਤਾ ਮੀਤ ਪ੍ਰਧਾਨ, ਦੀਪਕ ਸੂਰੀ ਮੀਤ ਪ੍ਰਧਾਨ, ਜਗਜੀਤ ਸਿੰਘ ਖਾਲਸਾ ਮੀਤ ਪ੍ਰਧਾਨ, ਸਰਵਨ ਸਿੰਘ ਰੰਧਾਵਾ ਮੁੱਖ ਸਲਾਹਕਾਰ, ਮੈਡਮ ਦਵਿੰਦਰ ਢਿੱਲੋਂ ਮੀਤ ਸਕੱਤਰ, ਰਾਜਾ ਸਿੰਘ ਜਾਇੰਟ ਸਕੱਤਰ, ਵਿਜੇ ਭਸੀਨ ਸਕੱਤਰ, ਹੈਪੀ ਤੇਜ਼ਪਾਲ ਕੈਸ਼ੀਅਰ ਨਿਯੁੱਕਤ ਕੀਤੇ ਗਏ ਹਨ। ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਪੱਛਮੀ ਇਕਾਈ ਦੇ ਹੋਂਦ ਵਿਚ ਆਉਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਐਸੋਸੀਏਸ਼ਨ ਦੀਆਂ ਬੀਤੇ ਸਮੇਂ ਦੀ ਕਾਰਜ਼ਸ਼ੈਲੀ ਤੇ ਪਾਪਤੀਆਂ ਤੇ ਰੋਸ਼ਨੀ ਪਾਈ।ਉਨ੍ਹਾਂ ਕਿਹਾ ਕਿ ਲੋਕਤੰਤਰ ਦਾ ਚੋਥਾ ਥੰਮ ਪੱਤਰਕਾਰਤਾ ਹਮੇਸ਼ਾ ਜਮਹੂਰੀ ਕਦਰਾਂ ਕੀਮਤਾਂ ਨੂੰ ਅਹਿਮੀਅਤ ਦੇਂਦੀ ਆਈ ਹੈ ਤੇ ਭਵਿੱਖ ਵਿਚ ਵੀ ਦਿੰਦੀ ਰਹੇਗੀ।ਉਨ੍ਹਾਂ ਕਿਹਾ ਕਿ ਮੋਜ਼ੂਦਾ ਹਾਲਤਾਂ ਵਿਚ ਜਿਹੜੀਆਂ ਚੁਨੋਤੀਆਂ ਦਾ ਸਾਹਮਣਾ ਪੱਤਰਕਾਰ ਭਾਈਚਾਰੇ ਨੂੰ ਕਰਨਾ ਪੈ ਰਿਹਾ ਹੈ, ਉਸ ਦੇ ਲਈ ਸਾਡਾ ਇਕ ਪਲੇਟਫਾਰਮ ‘ਤੇ ਇਕਮੁੱਠ ਅਤੇ ਇਕ ਜੁੱਟ ਹੋਣਾ ਬਹੁਤ ਜਰੂਰੀ ਹੈ।ਉਨ੍ਹਾਂ ਅੱਗੇ ਕਿਹਾ ਕਿ ਆਪਣੇ ਹੱਕਾਂ ਦੀ ਖਾਤਿਰ ਪੱਤਰਕਾਰਾਂ ਵੱਲੋਂ ਬੁਲੰਦ ਕੀਤੀ ਗਈ ਅਵਾਜ਼ ਦੇ ਬਦਲੇ ਜੋ ਵਰਤਾਰਾ ਸਰਕਾਰ ਦੇ ਇਸ਼ਾਰੇ ‘ਤੇ ਪੰਜਾਬ ਪੁਲਿਸ ਦੇ ਵੱਲੋਂ ਵਰਤਾਇਆ ਗਿਆ ਹੈ, ਉਸ ਜ਼ਬਰ ਤੇ ਤਸ਼ੱਦਦ ਦਾ ਮੂੰਹ ਤੋੜ ਜ਼ਵਾਬ ਦੇਣ ਲਈ ਹੁਣ ਪੱਤਰਕਾਰ ਭਾਈਚਾਰੇ ਦਾ ਇਕੱਠੇ ਹੋਣਾ ਸਮੇਂ ਦੀ ਮੁੱਖ ਲੋੜ ਹੈ।ਇਸ ਮੋਕੇ ਨਵਨਿਯੁੱਤ ਪ੍ਰਧਾਨ ਜਤਿੰਦਰ ਸਿੰਘ ਬੇਦੀ ਨੇ ਕਿਹਾ ਕਿ ਉਹ ਐਸ਼ੋਸ਼ੀਏਸ਼ਨ ਦੀਆਂ ਆਸਾਂ ਉਮੀਦਾ ‘ਤੇ ਖਰਾ ਉਤਰਣਗੇ ੇ।ਅੰਤ ਵਿਚ ਪ੍ਰੈਸ ਸਕੱਤਰ ਗੁਰਮੀਤ ਸਿੰਘ ਸੰਧੂ ਨੇ ਧੰਨਵਾਦ ਮਤਾ ਪਾਸ ਕੀਤਾ।ਇਸ ਮੋਕੇ ਨਵਨਿਯੁੱਕਤ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …

Leave a Reply