Tuesday, March 17, 2026

‘ਟ੍ਰੈਕ ਏਸ਼ੀਆ ਕੱਪ 2016’ ਵਿੱਚ ਪਾਕਿਸਤਾਨ ਦੀ ਟੀਮ ਵੀ ਭਾਗ ਲਵੇਗੀ – ਜੀ.ਕੇ

ppn1209201614ਨਵੀਂ ਦਿੱਲੀ, 12 ਸਤੰਬਰ (ਪੰਜਾਬ ਪੋਸਟ ਬਿਊਰੋ)- ਤੀਜ਼ੀ ਵਾਰ ਏਸ਼ੀਆਈ ਮੁਲਕਾਂ ਦੇ ਸਾਇਕਲ ਖਿਡਾਰੀਆਂ ਦੇ ਮੁਕਾਬਲੇ ”ਟ੍ਰੈਕ ਏਸ਼ੀਆ ਕੱਪ 2016” ਦੀ ਮੇਜ਼ਬਾਨੀ ਭਾਰਤੀ ਸਾਇਕਲ ਫੈਡਰੇਸ਼ਨ ਵੱਲੋਂ ਕੀਤੀ ਜਾਵੇਗੀ। ਇਸ ਗੱਲ ਦਾ ਐਲਾਨ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਸਕੱਤਰ ਜਨਰਲ ਓਂਕਾਰ ਸਿੰਘ ਨੇ ਅੱਜ ਚੇਮਸਫੋਰਡ ਕਲੱਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਨ ਦੌਰਾਨ ਕੀਤਾ। ਜੀ.ਕੇ. ਨੇ ਦੱਸਿਆ ਕਿ ਇੰਦਰਾ ਗਾਂਧੀ ਇੰਨਡੋਰ ਸਟੈਡੀਯਮ ਦੇ ਸਾਇਕਲਿੰਗ ਵੈਲੋਡ੍ਰੋਮ ਵਿੱਚ 14 ਸਤੰਬਰ ਤੋਂ 16 ਸਤੰਬਰ ਤਕ ਹੋਣ ਵਾਲੇ ਮੁਕਾਬਲੇ ਵਿਚ 12 ਦੇਸ਼ਾਂ ਦੀਆਂ ਟੀਮਾਂ ਭਾਗ ਲੈਣਗੀਆਂ ਜਿਸ ਵਿਚ ਪਾਕਿਸਤਾਨ ਦੀ ਟੀਮ ਵੀ ਸ਼ਾਮਿਲ ਹੈ।
ਜੀ.ਕੇ. ਨੇ ਕਿਹਾ ਕਿ ਏਸ਼ੀਆ ਕੱਪ ਵਿਚ ਚੰਗਾ ਖੇਡ ਦਿਖਾਉਣ ਵਾਲੀਆਂ ਟੀਮਾਂ ਅਗਲੇ ਵਰ੍ਹੇ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਵਿਚ ਭਾਗ ਲੈਣ ਦੀਆਂ ਪਾਤਰ ਬਣਨਗੀਆਂ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਾਇਕਲਿੰਗ ਦੇ ਪ੍ਰਤੀ ਵੱਧਦੇ ਰੁਝਾਨ ਕਰਕੇ ਆਉਣ ਵਾਲੇ ਸਮੇਂ ਵਿਚ ਉਲੰਪਿਕ ਖੇਡਾਂ ਵਿਚ ਵੀ ਭਾਰਤ ਨੂੰ ਮੈਡਲ ਪ੍ਰਾਪਤ ਹੋ ਸਕਦਾ ਹੈ। ਭਾਰਤ ਦੀ ਟੀਮ ਨੇੇ ਸੰਸਾਰ ਵਿਚ 149 ਨੰਬਰ ਦੀ ਆਪਣੀ ਰੈਕਿੰਗ ਤੋਂ ਸੁਧਾਰ ਕਰਦੇ ਹੋਏ ਟਾੱਪ 20 ਟੀਮਾਂ ਵਿਚ ਰੈਕਿੰਗ ਲਿਆਉਣ ਵਿਚ ਕਾਮਯਾਬੀ ਫੈਡਰੇਸ਼ਨ, ਕੋਚ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਪ੍ਰਾਪਤ ਕਰ ਲਈ ਹੈ।
ਜੀ.ਕੇ. ਨੇ ਕਿਹਾ ਕਿ ਫੈਡਰੇਸ਼ਨ ਲਗਾਤਾਰ ਚੰਗੇ ਕੋਚ ਖਿਡਾਰੀਆਂ ਨੂੰ ਉਪਲਬੱਧ ਕਰਾ ਰਹੀ ਹੈ ਤਾਂਕਿ ਭਾਰਤੀ ਸਾਈਕਲਿੰਗ ਟੀਮ ਬਾਕੀ ਟੀਮਾਂ ਨਾਲ ਆਪਣੀ ਕਾਬਲੀਅਤ ਦੇ ਸਹਾਰੇ ਭਿੜ ਸਕੇ। ਪਾਕਿਸਤਾਨ ਦੀ ਟੀਮ ਦੇ ਆਉਣ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ਵਿਚ ਜੀ.ਕੇ. ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਵੀਜ਼ਾ ਦੇ ਦਿੱਤਾ ਗਿਆ ਹੈ ਅਤੇ ਅੱਜ ਰਾਤ ਤਕ ਪਾਕਿਸਤਾਨ ਦੀ ਟੀਮ ਭਾਰਤ ਪੁੱਜ ਜਾਵੇਗੀ। ਉਨ੍ਹਾਂ ਕਿਹਾ ਕਿ ਕਸ਼ਮੀਰ ਦੀ ਅਸ਼ਾਂਤੀ ਦੇ ਕਾਰਨ ਪਾਕਿਸਤਾਨ ਨਾਲ ਬੇਸ਼ਕ ਸਾਡੇ ਸਬੰਧ ਠੀਕ ਨਹੀਂ ਹਨ ਪਰ ਇਹ ਕੌਮਾਂਤਰੀ ਖੇਡ ਮੁਕਾਬਲਾ ਹੈ ਇਸ ਕਰਕੇ ਪਾਕਿਸਤਾਨ ਦੇ ਆਉਣ ਜਾਂ ਨਾ ਆਉਣ ਨਾਲ ਕੋਈ ਵੱਡਾ ਫ਼ਰਕ ਨਹੀਂ ਪੈਣ ਵਾਲਾ।
ਓਂਕਾਰ ਸਿੰਘ ਨੇ ਕਿਹਾ ਕਿ ਅਸੀਂ ਪਹਿਲੇ ਹੀ ਦੋ ਵਾਰ ਏਸ਼ੀਆ ਕੱਪ ਦੀ ਮੇਜ਼ਬਾਨੀ ਸਫ਼ਲਤਾਪੂਰਵਕ ਕਰ ਚੁੱਕੇ ਹਾਂ ਅਤੇ ਸਾਡੀ ਜੂਨੀਅਰ (ਪੁਰਸ਼) ਟੀਮ ਪਹਿਲੇ ਨੰਬਰ ਤੇ ਰੈਕਿੰਗ ਵਿਚ ਇਸ ਵੇਲੇ ਹੈ। ਸਾਡੇ ਖਿਡਾਰੀਆਂ ਨੇ ਇਸ ਮੁਕਾਬਲੇ ਲਈ ਤਗੜੀ ਮਿਹਨਤ ਕੀਤੀ ਹੈ ਇਸ ਕਰਕੇ ਅਸੀਂ ਭਾਰਤੀ ਟੀਮ ਦੇ ਚੰਗੇ ਪ੍ਰਦਰਸ਼ਨ ਦੀ ਉਮੀਦ ਵਿਚ ਹਾਂ। ਭਾਰਤ ਦੀ ਟੀਮ ਵਿਚ 29 ਮੈਂਬਰ ਸ਼ਾਮਿਲ ਹੋਣ ਦੀ ਵੀ ਉਨ੍ਹਾਂ ਨੇ ਜਾਣਕਾਰੀ ਦਿੱਤੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply