📝 ਅੱਜ ਦੀਆਂ ਸੁਰਖੀਆਂ…..
ਮਿਤੀ : 14 ਸਤੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਸਿਰਸਾ ਵਿੱਚ ਹੋਏ ਭਿਆਨਕ ਸੜਕ ਹਾਦਸੇ ‘ਚ 7 ਮੋਤਾਂ, 48 ਜਖਮੀ – ਆਹਮੋ-ਸਾਹਮਣੇ ਟਰਕਾਏ ਸ਼ਰਧਾਲੂਆਂ ਦੇ ਕੈਂਟਰ– ਪੰਜਾਬ ਵਾਸੀ ਹਨ ਹਾਦਸੇ ਦੇ ਸ਼ਿਕਾਰ।
▶ ਇਕ ਲੱਖ ਰੁਪਏ ਰਿਸ਼ਵਤ ਲੈ ਕੇ ਤਸਕਰਾਂ ਨੂੰ ਛੱਡਣ ਵਾਲੇ ਹਰਿਆਣਾ ਦੇ ਫਤਿਹਾਬਾਦ ‘ਚ 4 ਪੁਲਿਸ ਮੁਲਾਜ਼ਮ ਗ੍ਰਿਫਤਾਰ।
▶ ਹਰਿਆਣਾ ਦੇ ਜਾਟਾਂ ਦੀ ਧਮਕੀ– ਸੰਸਦ ਇਜ਼ਲਾਸ ਦੇ ਨਾਲ ਹੀ ਸ਼ੁਰੂ ਹੋਵੇਗਾ ਜਾਟ ਰਿਜ਼ਰਵੇਸ਼ਨ ਅੰਦੋਲਨ।
▶ ਕਸੂਤੇ ਫਸੇ ਕਪਿਲ ਸ਼ਰਮਾ – ਬੀ.ਐਮ.ਸੀ ਨੇ ਕਪਿਲ ਖਿਲਾਫ ਨਜਾਇਜ਼ ਉਸਾਰੀ ਦੀ ਦਰਜ਼ ਕਰਵਾਈ ਐਫ.ਆਈ.ਆਰ – ਗੌਰੇਗਾਉਂ ‘ਚ ਹੈ ਵਿਵਾਦਾਂ ‘ਚ ਘਿਰੀ ਇਮਾਰਤ।
▶ ਸ਼ਹਾਬੂਦੀਨ ਮਾਮਲੇ ‘ਚ ਬੋਲੇ ਬਿਹਾਰ ਦੇ ਸੀ.ਐਮ. ਨਿਤੀਸ਼ ਕੁਮਾਰ– 32 ਦੰਦਾਂ ‘ਚ ਫਸੀ ਜੀਬ ਵਾਲੀ ਹੈ ਮੇਰੀ ਪੁਜ਼ੀਸ਼ਨ।
▶ ਯੂ.ਪੀ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਸ਼ਿਵਪਾਲ ਯਾਦਵ ਤੋਂ ਸਿੰਚਾਈ, ਮਾਲ ਤੇ ਪੀ.ਡਬਲਯੂ ਮਹਿਕਮੇ ਵਾਪਿਸ ਲਏ – ਦਿੱਤਾ ਜਨ ਕਲਿਆਨ ਵਿਭਾਗ।
▶ ਅਖਿਲੇਸ਼ ਯਾਦਵ ਤੋਂ ਨਰਾਜ਼ ਸ਼ਿਵਪਾਲ ਯਾਦਵ ਬਣਾਏ ਗਏ ਸਮਾਜਵਾਦੀ ਪਾਰਟੀ ਦੇ ਯੂ.ਪੀ ਤੋਂ ਸੂਬਾ ਪ੍ਰਧਾਨ।
▶ ਕਾਵੇਰੀ ਜਲ ਵਿਵਾਦ ‘ਤੇ ਪੀ.ਐਮ ਮੋਦੀ ਨੇ ਸ਼ਾਂਤੀ ਦੀ ਕੀਤੀ ਅਪੀਲ– ਕਰਨਾਟਕਾ ‘ਚ ਗ੍ਰਿਫਤਾਰ ਕੀਤੇ ਗਏ 350 ਪ੍ਰਦਰਸ਼ਨਕਾਰੀ।
▶ ਜੰਮੂ ਕਸ਼ਮੀਰ ਦੇ ਪੁੰਛ ‘ਚ 60 ਘੰਟੇ ਚੱਲਿਆ ਮੁਕਾਬਲਾ ਖਤਮ– ਸਰਚ ਅਪਰੇਸ਼ਨ ਦੌਰਾਨ ਫੋਜ਼ ਨੂੰ ਮਿਲੀਆਂ 4 ਲਾਸ਼ਾਂ।
▶ ਰਵਾਇਤੀ ਜੋਸ਼ੋ ਖਰੋਸ਼ ਨਾਲ ਮਨਾਈ ਗਈ ਈਦ-ਉਲ-ਜੁਹਾ– ਅਟਾਰੀ ਵਾਹਗਾ ਸਰਹੱਦ ‘ਤੇ ਭਾਰਤ-ਪਾਕਿ ਫੋਜ਼ੀਆਂ ਨੇ ਸਾਂਝੀਆਂ ਕੀਤੀਆਂ ਮਿਠਾਈਆਂ।
▶ ਪੈਰਾ ਉਲੰਪਿਕ ‘ਚ ਸਿਲਵਰ ਮੈਡਲ ਜੇਤੂ ਹਰਿਆਣਾ ਦੀ ਦੀਪਾ ਮਲਿਕ ਨੂੰ ਖੱਟੜ ਸਰਕਾਰ ਦੇਵੇਗੀ 4 ਕਰੋੜ– ਕੀਤਾ ਐਲਾਨ।
▶ ਯੀ.ਪੀ ਸਰਕਾਰ ਵਲੋਂ ਪੈਰਾਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਖਿਡਾਰੀ ਵਰੁਣ ਨੂੰ ਇਕ ਕਰੋੜ ਦੇਣ ਦਾ ਐਲਾਨ।
▶ ਬਰਤਾਨੀਆਂ ਦੇ ਡੈਵਿਡ ਕੈਮਰੂਨ ਨੇ ਸੰਸਦ ਮੈਂਬਰ ਵਜੋਂ ਦਿੱਤਾ ਅਸਤੀਫਾ।
▶ ਦੱਖਣੀ ਅਫਰੀਕਾ ‘ਚ ਸੋਨੇ ਦੀ ਖਦਾਨ ‘ਚ ਫਸੇ ਮੁਲਾਜਮਾਂ ਨੂੰ ਬਚਾਉਣ ਲਈ ਰੈਸਕਿਊ ਅਪਰੇਸ਼ਨ ਜਾਰੀ।
▶ ਕੇਜਰੀਵਾਲ ਨੂੰ ਦਿੱਲੀ ਦਾ ਫਿਕਰ ਨਹੀਂ, ਪੰਜਾਬ ਨੂੰ ਦੇ ਰਹੇ ਹਨ ਤਰਜੀਹ – ਹਰਸਿਮਰਤ ਬਾਦਲ।
▶ ਵਿਧਾਨ ਸਭਾ ‘ਚ ਧਰਨੇ ‘ਤੇ ਬੈਠੇ ਕਾਂਗਰਸੀ ਵਿਧਾਇਕਾਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਬਾਦਲ – ਕਾਂਗਰਸੀਆਂ ਭੇਜੇ ਵਾਪਿਸ।
▶ ਮੁੱਖ ਮੰਤਰੀ ਅਕਾਲੀ ਦਲ ਦੀ ਸ਼ਾਖ ਬਚਾਉਣ ਲਈ ਵਿਧਾਨ ਸਭਾ ‘ਚ ਆਏ, ਮੁੱਦੇ ਲੈ ਕੇ ਆਉਂਦੇ ਤਾਂ ਹੁੰਦਾ ਬਿਹਤਰ– ਸਿੰਗਲਾ।
▶ 29 ਘੰਟੇ ਤੋਂ ਧਰਨੇ ‘ਤੇ ਬੈਠੇ ਕਾਂਗਰਸੀ ਵਿਧਾਇਕਾਂ ਵਿਚੋਂ ਅਸ਼ਵਨੀ ਸ਼ੇਖੜੀ ਦੀ ਹਾਲਤ ਵਿਗੜੀ– ਪੇਸ਼ ਕੀਤੇ ਮੁੱਦਿਆਂ ‘ਤੇ ਬਹਿਸ ਕਰਵਾਉਣ ਦੀ ਕਰ ਰਹੇ ਹਨ ਮੰਗ।
▶ ਕਾਂਗਰਸੀ ਵਿਧਾਇਕਾਂ ਦੇ ਧਰਨੇ ਨੂੰ ਅਕਾਲੀ ਦਲ ਦੇ ਵਲਟੋਹਾ ਨੇ ਦੱਸਿਆ ਡਰਾਮੇਬਾਜ਼ੀ – ਜਦਕਿ ਭਾਜਪਾ ਦੇ ਸੁਰਜੀਤ ਜਿਆਣੀ ਨੇ ਕਿਹਾ ਮੁੱਦਾ ਵਹੀਨ ਹੈ ਪੰਜਾਬ ਦੀ ਮੁੱਖ ਵਿਰੋਧੀ ਪਾਰਟੀ।
▶ ਵਿਧਾਨ ਸਭਾ ਮੁੱਦਿਆਂ ‘ਤੇ ਵਿਚਾਰ ਵਟਾਂਦਰੇ ਲਈ ਬਣੀ – ਵਿਰੋਧੀ ਧਿਰ ਕਾਂਗਰਸ ਨੂੰ ਮਿਲੇ ਬਹਿਸ ਕਰਨ ਦਾ ਮੌਕਾ – ਛੋਟੇਪੁਰ।
▶ ਪਰਿਵਰਤਨ ਯਾਤਰਾ ਬਾਰੇ ਬੋਲੇ ਛੋਟੇਪੁਰ– ਇਕੋ ਵਿਚਾਰਧਾਰਾ ਵਾਲੇ ਲੋਕਾਂ ਨੂੰ ਇਕ ਸਟੇਜ਼ ‘ਤੇ ਲਿਆਉਣ ਦੀ ਹੋ ਰਹੀ ਹੈ ਕੋਸ਼ਿਸ਼– ਅਹਿਮ ਐਲਾਨ 16 ਸਤੰਬਰ ਨੂੰ।
▶ ਮੈਂ ਮੁਲਾਇਮਵਾਦੀ ਹਾਂ, ਸਮਾਜਵਾਦੀ ਨਹੀਂ– ਅਮਰ ਸਿੰਘ, ਕਿਹਾ ਮੁਲਾਇਮ ਦਾ ਪੁੱਤਰ ਜੋ ਕਹੇਗਾ ਉਹੀ ਕਰਾਂਗਾ।
▶ ਦਿੱਲੀ ਵਿੱਚ ਚਿਕਨਗੁਨੀਆਂ ਬਿਮਾਰੀ ਨਾਲ ਦਿੱਲੀ ਦੇ ਨਿੱਜੀ ਹਸਪਤਾਲ ‘ਚ 4 ਮੌਤਾਂ – ਜਾਂਚ ਦੇ ਦਿੱਤੇ ਗਏ ਹੁਕਮ।
▶ ਈਦ ਮੌਕੇ ਪਹਿਲੀ ਵਾਰ ਲੱਗਾ ਕਰਫਿਊ, ਜੰਮੂ ਕਸ਼ਮੀਰ ਦੇ ਸ਼ੋਪੀਆ ਤੇ ਬਾਂਦੀਪੁਰਾ ‘ਚ ਝੜਪਾਂ– 2 ਦੀ ਮੌਤ, 100 ਦੇ ਕਰੀਬ ਜਖਮੀ।
▶ ਮੋਗਾ ਵਿੱਚ ਪਿਤਾ ਦੇ ਲਾਇਸੈਂਸੀ 32 ਬੋਰ ਰਿਵਾਲਵਰ ਨਾਲ ਇੱਕ ਨੌਜਵਾਨ ਨੇ ਕੀਤੀ ਖੁਦਕੁਸ਼ੀ।
▶ ਚੀਨ ਵਿਖੇ ਡਰੱਗ ਤਸਕਰੀ ਮਾਮਲੇ ‘ਚ 5 ਭਾਰਤੀ ਗ੍ਰਿਫਤਾਰ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media