
ਫ਼ਾਜ਼ਿਲਕਾ, 26 ਮਈ (ਵਿਨੀਤ ਅਰੋੜਾ): ਗਾਡਵਿਨ ਪਬਲਿਕ ਸਕੂਲ ਘੱਲੂ ਦੀ ਪਿਛਲੇ ਸਾਲ ਦੀ ਨੇਸ਼ਨਲ ਚੈੰਪੀਅਨ ਟੀਮ ਨੇ ਰਾਜ ਪੱਧਰੀ ਸਾਫਟਬਾਲ ਮੁਕਾਬਲਿਆਂ ਵਿੱਚ ਦੂਜਾ ਸਥਾਨ ਹਾਸਲ ਕੀਤਾ ਹੈ।ਸਕੂਲ ਦੇ ਐਮਡੀ ਜਗਜੀਤ ਸਿੰਘ ਬਰਾੜ ਨੇ ਦੱਸਿਆ ਕਿ ਲੁਧਿਆਣਾ ਵਿੱਚ 17 ਅਤੇ 18 ਮਈ ਨੂੰ ਆਯੋਜਿਤ ਸਭ ਜੂਨੀਅਰ ਰਾਜ ਪੱਧਰੀ ਮੁਕਾਬਲਿਆਂ ਵਿੱਚ ਫਾਜਿਲਕਾ ਜਿਲ੍ਹੇ ਤੋਂ ਖੇਡਦੇ ਹੋਏ ਉਨ੍ਹਾਂ ਦੇ ਸਕੂਲ ਦੀਆਂ ਲੜਕੀਆਂ ਦੀ ਟੀਮ ਨੇ ਭਾਗ ਲਿਆ ।ਸਕੂਲ ਦੀ ਟੀਮ ਨੇ ਸੇਮੀਫਾਨਇਲ ਮੈਚ ਗੁਰਦਾਸਪੁਰ ਨੂੰ 10-0 ਨਾਲ ਹਰਾਕੇ ਫਾਈਨਲ ਵਿੱਚ ਪ੍ਰਵੇਸ਼ ਪਾਇਆ।ਫਾਇਨਲ ਮੈਚ ਜੋਕਿ ਹੋਸਟ ਟੀਮ ਲੁਧਿਆਣਾ ਦੇ ਨਾਲ ਹੋਇਆ ਜਿਸ ਵਿੱਚ ਇੱਕ ਸਕੋਰ ਦੇ ਅੰਤਰ ਨਾਲ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ ।ਸਕੂਲ ਦੀ ਪੰਜ ਖਿਡਾਰੀ ਅਵਨੀਤ, ਰਾਜਨ, ਪਵਨ, ਰੋਬਿਨ ਅਤੇ ਅੰਕਿਤਾ ਨੇਸ਼ਨਲ ਟੂਰਨਾਮੇਂਟ ਵਿੱਚ ਭਾਗ ਲੈਣ ਲਈ ਚੁਣੇ ਗਏ।ਪ੍ਰਿੰਸੀਪਲ ਲਖਵਿੰਦਰ ਕੌਰ ਬਰਾੜ ਨੇ ਖਿਡਾਰੀਆਂ ਅਤੇ ਡੀਪੀ ਰਮੇਸ਼ ਕੁਮਾਰ ਨੂੰ ਜਿੱਤ ਦੀ ਵਧਾਈ ਦਿੱਤੀ।ਜਿਲਾ ਸਿੱਖਿਆ ਅਧਿਕਾਰੀ ਸੰਦੀਪ ਧੂੜੀਆ ਅਤੇ ਏਡੀਓ ਪ੍ਰਦੀਪ ਕੁਮਾਰ ਨੇ ਵੀ ਸਕੂਲ ਪ੍ਰਸ਼ਾਸਨ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ।
Check Also
ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ
9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …
Punjab Post Daily Online Newspaper & Print Media