ਫ਼ਾਜ਼ਿਲਕਾ, 26 ਮਈ (ਵਿਨੀਤ ਅਰੋੜਾ): ਯੂਥ ਵਿਰਾਂਗਨਾਵਾਂ ਸੰਸਥਾ ਨਵੀਂ ਦਿਲੀ ਦੀ ਇਕਾਈ ਫਾਜ਼ਿਲਕਾ ਦੀਆਂ ਯੂਥ ਵਿਰਾਂਗਨਾਵਾਂ ਵੱਲੋਂ ਜ਼ਰੂਰਤਮੰਦ ਲੜਕੀਆਂ ਨੂੰ ਸਵੈ ਰੋਜ਼ਗਾਰ ਦੇ ਲਈ ਜਾਗਰੂਕ ਕਰਨ ਅਤੇ ਸਿਲਾਈ ਦੇ ਕੰਮ ਦੀ ਟ੍ਰੇਨਿੰਗ ਦੇਣ ਲਈ ਚਲਾਏ ਅਭਿਆਨ ਦੇ ਤਹਿਤ ਅੱਜ ਫਾਜ਼ਿਲਕਾ ਉਪਮੰਡਲ ਦੇ ਪਿੰਡ ਲੱਖੇ ਕੇ ਉਤਾੜ ‘ਚ ਮੁਫ਼ਤ ਸਿਲਾਈ ਸੈਂਟਰ ਖੋਲਿਆ ਗਿਆ।ਸਿਲਾਈ ਸੈਂਟਰ ਦੀ ਸ਼ੁਰੂਆਤ ਮੁੱਖ ਮਹਿਮਾਨ ਪਿੰਡ ਲੱਖੇਕੇ ਉਤਾੜ ਦੇ ਮੈਂਬਰ ਪੰਚਾਇਤ ਜਸਵੰਤ ਸਿੰਘ ਦੀ ਪਤਨੀ ਹਰਜੀਤ ਕੌਰ ਨੇ ਕੀਤੀ। ਇਸ ਮੌਕੇ ਵਿੰਗ ਦੀ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ ਅਤੇ ਮੈਂਬਰ ਸੁਨੀਤਾ ਅਤੇ ਯੂਥ ਵੱਲੋਂ ਕਸ਼ਮੀਰਾ, ਸੀਮਾ, ਪ੍ਰਵੀਣ ਅਤੇ ਵੱਡੀ ਗਿਣਤੀ ‘ਚ ਯੂਥ ਵਿਰਾਂਗਨਾਵਾਂ ਅਤੇ ਪਿੰਡ ਵਾਸੀ ਹਾਜ਼ਰ ਸਨ।ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਮੁੱਖ ਮਹਿਮਾਨ ਪਿੰਡ ਲੱਖੇ ਕੇ ਉਤਾੜ ਦੇ ਮੈਂਬਰ ਪੰਚਾਇਤ ਜਸਵੰਤ ਸਿੰਘ ਦੀ ਪਤਨੀ ਹਰਜੀਤ ਕੌਰ ਨੇ ਕਿਹਾ ਕਿ ਯੂਥ ਵਿਰਾਂਗਨਾਵਾਂ ਵੱਲੋਂ ਸ਼ਹਿਰ ਦੇ ਨਾਲ ਨਾਲ ਉਪਮੰਡਲ ਦੇ ਪਿੰਡਾਂ ‘ਚ ਜ਼ਰੂਰਤਮੰਦ ਲੜਕੀਆਂ ਦੇ ਲਈ ਸਿਲਾਈ ਸੈਂਟਰ ਅਤੇ ਬਿਊਟੀ ਪਾਰਲਰ ਟ੍ਰੇਨਿੰਗ ਸੈਂਟਰ ਅਤੇ ਜ਼ਰੂਰਤਮੰਦ ਬੱਚਿਆਂ ਦੇ ਲਈ ਸਟਡੀ ਸੈਂਟਰ ਖੋਲੇ ਜਾ ਰਹੇ ਹਨ ਜੋ ਸ਼ਲਾਘਾਯੋਗ ਕੰਮ ਹੈ।ਉਨ੍ਹਾਂ ਕਿਹਾ ਕਿ ਪਹਿਲਾਂ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ, ਕਢਾਈ ਅਤੇ ਹੋਰ ਕੰਮਾਂ ਦੀ ਟ੍ਰੇਨਿੰਗ ਲੈਣ ਲਈ ਕਈ ਕਈ ਕਿਲੋਮੀਟਰ ਚੱਲ ਕੇ ਸ਼ਹਿਰਾਂ ‘ਚ ਜਾਣਾ ਪੈਂਦਾ ਸੀ ਲੇਕਿਨ ਹੁਣ ਪਿੰਡਾਂ ‘ਚ ਸਿਲਾਈ ਸੈਂਟਰਾਂ ਦੇ ਖੁਲਣ ਨਾਲ ਜਿੱਥੇ ਜ਼ਰੂਰਤਮੰਦ ਲੜਕੀਆਂ ਨੂੰ ਸ਼ਹਿਰਾਂ ‘ਚ ਜਾਣ ਦੀ ਥਾਂ ‘ਤੇ ਪਿੰਡਾਂ ‘ਚ ਹੀ ਕੰਮ ਸਿੱਖਣ ਨੂੰ ਮਿਲੇਗਾ ਉੱਥੇ ਉਹ ਸਵੈ ਰੋਜ਼ਗਾਰ ਦੇ ਲਈ ਅੱਗੇ ਵੀ ਵੱਧ ਸਕਣਗੀਆਂ।ਇਸ ਮੌਕੇ ਜ਼ਿਲਾ ਜਿੰਮੇਵਾਰ ਵਨੀਤਾ ਗਾਂਧੀ ਨੇ ਦੱਸਿਆ ਕਿ ਪਿੰਡ ਲੱਖੇਕੇ ਕੇ ਉਤਾੜ ‘ਚ ਖੋਲੇ ਗਏ ਸਿਲਾਈ ਸੈਂਟਰ ‘ਚ ਭੈਣ ਪ੍ਰਵੀਣ ਰਾਣੀ, ਰੂਪਾ ਅਤੇ ਸੀਮਾ ਹਰ ਰੋਜ਼ ਸਵੇਰੇ 10-00ਤੋਂ 12-00 ਵਜੇ ਤੱਕ ਜ਼ਰੂਰਤਮੰਦ ਲੜਕੀਆਂ ਨੂੰ ਸਿਲਾਈ ਦੇ ਕੰਮ ਦੀ ਟ੍ਰੇਨਿੰਗ ਦੇਣਗੀਆਂ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਜ਼ਰੂਰਤਮੰਦ ਲੜਕੀ ਨੂੰ ਬੇਰੁਜ਼ਗਾਰ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਸਾਰਿਆਂ ਨੂੰ ਸਵੈ ਰੋਜ਼ਗਾਰ ਦੇ ਲਈ ਜਾਗਰੂਕ ਕੀਤਾ ਜਾਵੇਗਾ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …