
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ ਸੱਗੂ)- ਉਘੇ ਪੈਡੀਅੇਡਰਿਕ ਸਰਜਨ ਪ੍ਰੋ: ਡਾ: ਕੁਲਵੰਤ ਸਿੰਘ ਦੇਦ, ਸਰਜਰੀ ਵਿਭਾਗ, ਸ੍ਰੀ ਗੁਰੂ ਰਾਮ ਦਾਸ ਇੰਸਚੀਟਿਊਟ ਆਫ਼ ਮੈਡੀਕਲ ਸਾਇੰਸਜ਼ ਐਂਡ ਰਿਸਰਚ ਨੇ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਦੇ ਪਹਿਲੇ ਉਪ ਕੁਲਪਤੀ ਦਾ ਅਹੁੱਦਾ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਤੇ ਚਾਂਸਲਰ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਅਵਤਾਰ ਸਿੰਘ ਮੱਕੜ ਦੀ ਹਾਜਰੀ ਵਿਚ ਸੰਭਾਲਿਆ।ਇਸ ਮੌਕੇ ਤੇ ਜਥੇ: ਅਵਤਾਰ ਸਿੰਘ ਮੱਕੜ ਨੇ ਪ੍ਰੋ: ਡਾ: ਕੁਲਵੰਤ ਸਿੰਘ ਦੇਦ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ।
ਜਥੇ: ਮੱਕੜ ਨੇ ਸੰਬੋਧਨ ਕਰਦਿਆ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਸ੍ਰੀ ਅੰਮ੍ਰਿਤਸਰ ਦੇ ਮੈਡੀਕਲ ਯੂਨੀਵਰਸਿਟੀ ਬਨਣ ਤੇ ਵਿਦਿਆ ਅਤੇ ਖੋਜ ਦੇ ਖੇਤਰ ਵਿੱਚ ਨਵੇ ਮੌਕੇ ਪ੍ਰਧਾਨ ਕਰੇਗੀ। ਮੈਨੂੰ ਯਕੀਨ ਹੈ ਕਿ ਕਿਹਾ ਕਿ ਤਜੱਰਬੇਕਾਰ ਪੈਨਲ ਦੀ ਅਗਵਾਈ ਹੇਠ ਚੁਣੇ ਗਏ ਉਪ ਕੁਲਪਤੀ ਡਾ: ਕੁਲਵੰਤ ਸਿੰਘ ਦੇਦ ਆਪਣੇ ਤਜੁਰਬੇ ਅਤੇ ਅਗਾਹ-ਵਧੂ ਸੋਚ ਰਾਹੀ ਯੂਨੀਵਰਸਿਟੀ ਦੀ ਚੜਦੀ ਕਲਾ ਲਈ ਜੀਅ-ਤੋੜ ਮਿਹਨਤ ਕਰਨਗੇ।
ਸ਼੍ਰੀ ਗੁਰੂ ਰਾਮ ਦਾਸ ਇੰਸਟੀਚਿਊਟ ਵਿਖੇ ਸz. ਮੱਕੜ ਵੱਲੋ 3 ਕਰੋੜ ਦੀ ਲਾਗਤ ਨਾਲ ਲਗਾਈ ਗਈ ਕੈਥ ਲੈਬ ਮਸ਼ੀਨ ਦਾ ਵੀ ਉਦਘਾਟਨ ਕੀਤਾ ਗਿਆ।ਕੈਥ ਲੈਬ ਲੱਗ ਜਾਣ ਨਾਲ ਦਿਲ ਦੇ ਰੋਗ ਨਾਲ ਪੀੜਿਤ ਮਰੀਜਾਂ ਨੂੰ ਬਹੁਤ ਫਾਇਦਾ ਹੋਵੇਗਾ। ਸੰਸਥਾ ਵੱਲੋਂ ਦਿਲ ਦੇ ਰੋਗਾਂ ਨਾਲ ਪੀੜਿਤ ਮਰੀਜਾਂ ਲਈ 30 ਸਤੰਬਰ 2016 ਤੀਕ ਇੱਕ ਵਿਸ਼ਾਲ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਮਰੀਜਾਂ ਦੀ ਐਂਜੀਓਗ੍ਰਾਫੀ, ਐਨਜੀਓਪਲਾਸਟੀ, ਪੇਸਮੇਕਰ, ਬੀ.ਐਮ.ਡਬਲਿਊ, ਏ.ਆਈ.ਸੀ.ਡੀ/ਸੀ.ਆਰ.ਟੀ.ਡੀ ਬਹੁਤ ਹੀ ਘੱਟ ਰੇਟ ‘ਤੇ ਕੀਤੇ ਜਾਣਗੇ।
ਇਸ ਸਮਾਰੋਹ ਵਿਚ ਰਜਿੰਦਰ ਸਿੰਘ ਮਹਿਤਾ, ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਮੈਂਬਰ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਟਰੱਸਟ ਵੱਲ੍ਹਾ, ਜੋਗਿੰਦਰ ਸਿੰਘ ਸਕੱਤਰ ਸ੍ਰੀ ਗੁਰੂ ਰਾਮ ਦਾਸ ਚੈਰੀਟੇਬਲ ਹਸਪਤਾਲ ਟਰੱਸਟ ਵੱਲ੍ਹਾ, ਡਾ: ਏ.ਪੀ ਸਿੰਘ ਐਡੀਸ਼ਨਲ ਸਕੱਤਰ, ਡਾ: ਗੀਤਾ ਸ਼ਰਮਾ, ਡਾਇਰੈਕਟਰ ਪ੍ਰਿੰਸੀਪਲ ਅਤੇ ਸ੍ਰੀ ਗੁਰੂ ਰਾਮਦਾਸ ਮੈਡੀਕਲ, ਡੈਂਟਲ ਤੇ ਨਰਸਿੰਗ ਸੰਸਥਾਵਾਂ ਦੇ ਸਮੂਹ ਸਟਾਫ ਨੇ ਸ਼ਿਰਕਤ ਕੀਤੀ।
Check Also
ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …
Punjab Post Daily Online Newspaper & Print Media