📝 ਅੱਜ ਦੀਆਂ ਸੁਰਖੀਆਂ…..
ਮਿਤੀ : 15 ਸਤੰਬਰ 2016
ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ….
〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰
▶ ਨਵਜੋਤ ਸਿੰਘ ਸਿੱਧੂ ਨੇ ਭਾਜਪਾ ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫਾ– ਲੰਮੀ ਉਡੀਕ ਤੋਂ ਬਾਅਦ ਲਿਆ ਫੈਸਲਾ।
▶ ਮੈਡਮ ਨਵਜੋਤ ਕੌਰ ਸਿੱਧੂ ਨੇ ਕਿਹਾ ਉਹ ਅਜੇ ਵੀ ਭਾਜਪਾ ਵਿਧਾਇਕ– ਹਲਕੇ ਦੇ ਲੋਕਾਂ ਦੀ ਸੇਵਾ ਕਰਨਾ ਮੁੱਖ ਮਨੋਰਥ।
▶ ਪੰਜਾਬ ਵਿਧਾਨ ਸਭਾ ‘ਚ ਕਾਂਗਰਸੀ ਵਿਧਾਇਕ ਵਲੋਂ ਉਛਾਲੀ ਜੁੱਤੀ ਮਜੀਠੀਆ ਨੇੜੇ ਡਿੱਗੀ।
▶ ਮਜੀਠੀਆ ਨੇ ਜੁੱਤੀ ਉਛਾਲੇ ਜਾਣ ਨੂੰ ਮੰਦਭਾਗਾ ਦੱਸਦਿਆਂ ਕਿਹਾ ਵਿਧਾਨ ਸਭਾ ਦੀ ਕਾਰਵਾਈ ਪ੍ਰਭਾਵਿਤ ਕਰਨ ‘ਤੇ ਕਾਂਗਰਸ ਨੂੰ ਸਬਕ ਸਿਖਾਉਣਗੇ ਲੋਕ।
▶ ਜੁੱਤੀ ਸੁਟਣ ਵਾਲੇ ਕਾਂਗਰਸੀ ਵਿਧਾਇਕ ਤਰਲੋਚਨ ਸਿੰਘ ਸੂੰਢ ਨੇ ਕਿਹਾ- ਗਾਲਾਂ ਕੱਢਣ ਤੇ ਜਾਤੀ ਸੂਚਕ ਸ਼ਬਦ ਬੋਲਣ ‘ਤੇ ਵਲਟੋਹਾ ਨੂੰ ਬਣਾਇਆ ਨਿਸ਼ਾਨਾ- ਮਜੀਠੀਆ ਨੂੰ ਨਹੀਂ।
▶ ਵਲਟੋਹਾ ਦਾ ਜੁਆਬ ਕਿਸੇ ਨੂੰ ਕੁੱਝ ਗਲਤ ਨਹੀਂ ਕਿਹਾ, ਸਭ ਨੂੰ ਸ਼ਰਮਸਾਰ ਕੀਤਾ ਕਾਂਗਰਸ ਦੇ ਵਤੀਰੇ ਨੇ।
▶ ਇਮਾਨਦਾਰੀ ਨਾਲ ਲੋਕਾਂ ਦੇ ਮੁੱਦੇ ਉਠਾਉਂਦੇ ਨੇ ਤਰਲੋਚਨ ਸਿੰਘ ਸੂੰਢ, ਕਦੇ ਨਹੀਂ ਆਈ ਕੋਈ ਸ਼ਿਕਾਇਤ- ਚਰਨਜੀਤ ਸਿੰਘ ਚੰਨੀ ।
▶ ਵਿਧਾਨ ਸਭਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸੂੰਢ ਦੀ ਕਾਰਵਾਈ ਨੂੰ ਵਿਧਾਇਕ ਦੀ ਕੁਰਸੀ ਦਾ ਨਿਰਾਦਰ ਦੱਸਿਆ।
▶ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਪੰਜਾਬ ਵਿੱਚ 10300 ਕਰੋੜ ਦੇ ਤਿੰਨ ਸੜਕ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ।
▶ ਪੰਜਾਬ ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋਏ ਸੰਜੇ ਸਿੰਘ ‘ਤੇ ਦੁਰਗੇਸ਼ ਪਾਠਕ ‘ਤੇ ਗੰਭੀਰ ਇਲਜ਼ਾਮ ਲਗਾਉਣ ਵਾਲੇ ਆਪ ਤੋਂ ਮੁਅੱਤਲਸ਼ੁਦਾ ਵਿਧਾਇਕ ਦੇਵੇਂਦਰ ਸੇਹਰਾਵਤ, ਕਿਹਾ ਦਿਤੇ ਬਿਆਨਾਂ ‘ਤੇ ਕਾਇਮ ਹਾਂ।
▶ ਮੱਧ ਪ੍ਰਦੇਸ਼ ਸਰਕਾਰ 1984 ਸਿੱਖ ਕਤਲੇਆਮ ਦੇ ਪੀੜ੍ਹਤ ਪਰਿਵਾਰਾਂ ਨੂੰ 7.91 ਕਰੋੜ ਦਾ ਦੇਵੇਗੀ ਮੁਆਵਜਾ।
▶ ਦਿੱਲੀ ਮਹਿਲਾ ਕਮਿਸ਼ਨ ਮੁੱਖੀ ਸਵਾਤੀ ਮਾਲੀਵਾਲ ਨੂੰ ਏ.ਸੀ.ਬੀ ਦਾ ਨੋਟਿਸ– ਨਿਯੁਕਤੀਆਂ ਕਰਨ ‘ਚ ਮਿਲੀਆਂ ਸਨ ਸ਼ਿਕਾਇਤਾਂ।
▶ ਲੁਧਿਆਣਾ ਵਿੱਚ ਇਕ ਨਿੱਜੀ ਸਕੂਲ ਦੇ ਵਿਦਿਆਰਥੀ ਦੀ 5ਵੀਂ ਮੰਜ਼ਿਲ ਤੋਂ ਡਿੱਗਣ ਨਾਲ ਹੋਈ ਮੌਤ ਦੇ ਮਾਮਲੇ ‘ਚ ਪ੍ਰਿੰਸੀਪਲ ਸਮੇਤ 5 ਖਿਲਾਫ ਮਾਮਲਾ ਦਰਜ਼।
▶ ਅੰਮ੍ਰਿਤਸਰ ‘ਚ ਬੱਚੇ ਚੋਰੀ ਕਰਨ ਵਾਲੀ ਔਰਤ ਕਾਬੂ– 2 ਚੋਰੀ ਕੀਤੇ ਬੱਚਿਆਂ ਵਿਚੋਂ ਇਕ ਨੂੰ 50 ਹਜ਼ਾਰ ਰੁਪਏ ਵਿੱਚ ਵੇਚਣ ਅਤੇ ਇਕ ਦਾ ਕਤਲ ਕਰਨ ਦਾ ਕੀਤਾ ਇੰਕਸਾਫ।
▶ ਰਿਓ ਪੈਰਾ ਉਲੰਪਿਕ ‘ਚ ਭਾਰਤ ਨੂੰ ਮਿਲਿਆ ਇਕ ਹੋਰ ਸੋਨੇ ਦਾ ਮੈਡਲ– ਦੇਵਿੰਦਰ ਝਾਜਰੀਆ ਨੇ ਭਾਲਾ ਸੁੱਟਣ (ਜੈਵਲਨ ਥ੍ਰੋ) ‘ਚ ਗੋਲਡ ਮੈਡਲ ਜਿੱਤ ਕਿ ਬਣਾਇਆ ਵਰਲਡ ਰਿਕਾਰਡ।
▶ ਮੁਹਾਲੀ ਦੀ ਫਰਨੀਚਰ ਮਾਰਕੀਟ ‘ਚ ਲੱਗੀ ਅੱਗ – ਫਾਇਰ ਬ੍ਰੀਗੇਡ ਵਲੋਂ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ।
▶ 16 ਸਤੰਬਰ ਨੂੰ ਗੁਜਰਾਤ ਪਹੁੰਚ ਕੇ 17 ਨੂੰ ਆਪਣਾ ਜਨਮ ਦਿਨ ਮਨਾਉਣਗੇ ਪੀ.ਐਮ. ਨਰਿੰਦਰ ਮੋਦੀ।
▶ ਓਰਬਿਟ ਬੱਸ ਨੇ ਅਬੋਹਰ ਵਿਖੇ ਟ੍ਰੈਕਟਰ ਨੂੰ ਟੱਕਰ ਮਾਰ ਕੇ ਕੁਚਲਿਆ ਕਿਸਾਨ।
▶ ਮਾਡਰਨ ਜੇਲ੍ਹ ਫਰੀਦਕੋਟ ‘ਚੋਂ 150 ਦੇ ਕਰੀਬ ਕਿਸਾਨ ਰਿਹਾਅ।
▶ ਫਸਲ ਖਰਾਬੇ ਦੇ ਘਪਲੇ ‘ਚ ਫਰੀਦਕੋਟ ਵਿਖੇ ਤਹਿਸੀਲਦਾਰ ਸਮੇਤ 3 ਖਿਲਾਫ ਕੇਸ ਦਰਜ਼।
▶ ਪੱਤਰਕਾਰ ਰਾਜਦੇਵ ਰੰਜਨ ਦੇ ਹੱਤਿਆ ਮਾਮਲੇ ਦੀ ਜਾਂਚ ਸੀ.ਬੀ.ਆਈ ਕਰੇਗੀ– ਕੇਂਦਰ ਨੇ ਮੰਨੀ ਬਿਹਾਰ ਸਰਕਾਰ ਦੀ ਮੰਗ।
▶ ਕਸ਼ਮੀਰ ਦੇ ਪੂੰਛ ਖੇਤਰ ‘ਚੋਂ ਸਰਚ ਅਪਰੇਸ਼ਨ ਦੌਰਾਨ ਮਿਲਿਆ ਭਾਰੀ ਮਾਤਰਾ ‘ਚ ਅਸਲਾ।
▶ ਸੀ.ਬੀ.ਆਈ ਨੇ ਜਗਦੀਸ਼ ਟਾਇਟਲਰ ਖਿਲਾਫ ਅਦਾਲਤ ‘ਚ ਸੌਪੀ ਜਾਂਚ ਰਿਪੋਰਟ– 28 ਸਤੰਬਰ ਨੂੰ ਹੋਵੇਗੀ ਸੁਣਵਾਈ।
▶ ਪੰਜਾਬ ਵਿਧਾਨ ਸਭਾ ਇਜ਼ਲਾਸ ਦੇ ਆਖਰੀ ਦਿਨ ਬਿਨ੍ਹਾਂ ਕਿਸੇ ਚਰਚਾ ਦੇ ਗਠਜੋੜ ਸਰਕਾਰ ਨੇ ਕਾਹਲੀ ‘ਚ ਪਾਸ ਕੀਤੇ 22 ਬਿੱਲ।
▶ ਜੁੱਤੀ ਮਾਮਲੇ ‘ਚ ਕਾਂਗਰਸ ਦੇ ਤਰਲੋਚਨ ਸਿੰਘ ਸੂੰਢ ਤੇ ਅਕਾਲੀ ਦਲ ਦੇ ਵਿਰਸਾ ਸਿੰਘ ਵਲਟੋਹਾ ਨੇ ਐਸ. ਸੀ.ਐਸ.ਟੀ ਕਮਿਸ਼ਨ ਕੋਲ ਦਰਜ਼ ਕਰਵਾਈਆਂ ਵੱਖ-ਵੱਖ ਸ਼ਿਕਾਇਤਾਂ।
▶ ਜੱਤੀ ਉਛਾਲੇ ਜਾਣ ਦੇ ਮਾਮਲੇ ‘ਚ ਮਿਲੀਆਂ ਸ਼ਿਕਾਇਤਾਂ ਦੀ ਗਹਿਰਾਈ ਨਾਲ ਜਾਂਚ ਲਈ ਏ.ਡੀ.ਜੀ.ਪੀ ਜਾਂ ਡੀ.ਜੇ.ਪੀ ਪੱਧਰ ਦੇ ਪੁਲਿਸ ਅਧਿਕਾਰੀ ਦੀ ਅਗਵਾਈ ‘ਚ ਬਣਾਈ ਜਾਵੇਗੀ ਕਮੇਟੀ।
▶ ਆਰ.ਕੌਮ ਤੇ ਏਅਰ ਸੈੱਲ ਦਾ ਹੋਇਆ ਰਲੇਵਾਂ- ਚੌਥੀ ਵੱਡੀ ਟੈਲੀਕੋਮ ਕੰਪਨੀ ਬਨਣ ਲਈ ਲਿਆ ਫੈਸਲਾ।
▶ ਅੰਮ੍ਰਿਤਸਰ ਵਿੱਚ ਬਿਨਾਂ ਨੰਬਰੀ ਸਕਾਰਪੀਓ ਗੱਡੀ ਨੇ ਪੁਲਿਸ ਨੂੰ ਪਾਇਆ ਭੜਥੂ– ਜਾਂਚ ਕਰਨ ‘ਤੇ ਜੰਮੂ ਕਸ਼ਮੀਰ ਦੇ 2 ਸੀਨੀਅਰ ਫੋਜ਼ੀ ਅਫਸਰ ਤੇ ਉਹਨਾਂ ਦੇ 2 ਗੰਨਮੈਨ ਨਿਕਲੇ ਸਕਾਰਪੀਓ ਸਵਾਰ।
📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome ‘ਤੇ ਜਾਓ ਜੀ 🙏
📡 ਸਰੋਤ – ਵੱਖ ਵੱਖ ਅਖਬਾਰਾਂ ਤੇ ਨਿਊਜ਼ ਚੈਨਲ।
Punjab Post Daily Online Newspaper & Print Media